ਅਜਬ-ਗਜ਼ਬ : 95 ਸਾਲ ਦੀ ਉਮਰ ’ਚ ਰਚਾਇਆ ਦੂਜਾ ਵਿਆਹ

ਉਂਝ ਤਾਂ ਵਿਆਹ ਨੂੰ ਲੈ ਕੇ ਕਈ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਹਨ ਪਰ ਉਮਰ ਦਾ ਗੈਪ ਇਨ੍ਹਾਂ ਸਭ ਮਾਮਲਿਆਂ ’ਚ ਸਭ ਤੋਂ ਜ਼ਿਆਦਾ ਚਰਚਾ ’ਚ ਰਹਿਣ ਵਾਲਾ ਮਾਮਲਾ ਹੈ। ਤੁਸੀਂ ਅਕਸਰ ਅਜਿਹੇ ਮਾਮਲੇ ਦੇਖੇ ਹੋਣਗੇ, ਜਿਨ੍ਹਾਂ ’ਚ ਵੱਡੀ ਉਮਰ ਦੇ ਸ਼ਖਸ ਆਪਣੇ ਤੋਂ ਛੋਟੀ ਉਮਰ ਦੇ ਪਾਰਟਨਰ ਨਾਲ ਵਿਆਹ ਕਰਦੇ ਹਨ ਪਰ ਅੱਜ ਜਿਸ ਸ਼ਖਸ ਦੀ ਕਹਾਣੀ ਅਸੀਂ ਤੁਹਾਨੂੰ ਦੱਸਣ ਵਾਲੇ ਹਨ, ਉਨ੍ਹਾਂ ਦੀ ਉਮਰ ਦੇ ਨਾਲ-ਨਾਲ ਬਹੁਤ ਸਾਰੀਆਂ ਹੋਰ ਵੀ ਗੱਲਾਂ ਹੈਰਾਨ ਕਰ ਦੇਣ ਵਾਲੀਆਂ ਹਨ। ਪਾਕਿਸਤਾਨ ਦੇ ਮਾਨਸੇਹਰਾ ਵਾਸੀ 95 ਸਾਲ ਦੇ ਮੁਹੰਮਦ ਜਕਾਰੀਆ ਨੇ ਦੂਜੀ ਵਾਰ ਵਿਆਹ ਕੀਤਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਜਕਾਰੀਆ ਦੇ 10 ਬੇਟੇ-ਬੇਟੀਆਂ, 34 ਪੋਤੇ-ਪੋਤੀਆਂ, ਪੜਪੋਤੇ ਅਤੇ ਪੜਪੋਤੀਆਂ ਹਨ, ਜੋ ਸਾਰੇ ਦੇ ਸਾਰੇ ਵਿਆਹ ਵਿਚ ਵੀ ਮੌਜੂਦ ਸਨ।

ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਜਕਾਰੀਆ ਨੂੰ ਦੂਜਾ ਵਿਆਹ ਦਾ ਖਿਆਲ ਆਇਆ। ਇਸ ਤੋਂ ਬਾਅਦ ਉਨ੍ਹਾਂ ਦੀ ਜੀਵਨ ਸਾਥੀ ਹਾਸਲ ਕਰਨ ਦੀ ਇੱਛਾ ਜਾਗੀ ਤਾਂ ਉਨ੍ਹਾਂ ਦੁਲਹਨ ਲੱਭਣੀ ਸ਼ੁਰੂ ਕਰ ਦਿੱਤੀ। ਪਾਕਿਸਤਾਨ ਦੀ ‘ਆਜ ਨਿਊਜ਼’ ਮੁਤਾਬਕ ਸ਼ਖਸ ਦੇ ਪੜਪੋਤੇ-ਪੜਪੋਤੀਆਂ ਜਾਂ ਫਿਰ ਪੋਤੇ-ਪੋਤੀਆਂ ਦੀ ਕੁਲ ਗਿਣਤੀ 90 ਤੋਂ ਵੀ ਉਪਰ ਦੱਸੀ ਜਾ ਰਹੀ ਹੈ। ਭਾਵ ਉਨ੍ਹਾਂ ਦੀ ਉਮਰ ਦੇ ਨੇੜੇ-ਤੇੜੇ ਦਾ ਹੀ ਅੰਕੜਾ।

ਜਕਾਰੀਆ ਆਪਣੀ ਸਿਹਤ ਦਾ ਵੀ ਖੂਬ ਖਿਆਲ ਰੱਖਦੇ ਹਨ। ਉਨ੍ਹਾਂ ਆਪਣੀਆਂ ਰੋਜ਼ਾਨਾ ਦੀਆਂ ਆਦਤਾਂ ਬਾਰੇ ਵੀ ਲੋਕਾਂ ਨੂੰ ਦੱਸਿਆ। ਉਨ੍ਹਾਂ ਦਾ ਕਹਿਣਾ ਹੈ ਕਿ ਬਹੀ ਰੋਟੀ ਉਨ੍ਹਾਂ ਨੂੰ ਖੂਬ ਪਸੰਦ ਹੈ, ਇਸ ਨਾਲ ਹੀ ਉਹ ਠੰਡੇ ਪਾਣੀ ਤੋਂ ਪਰਹੇਜ਼ ਕਰਦੇ ਹਨ। ਇਸ ਉਮਰ ਵਿਚ ਉਨ੍ਹਾਂ ਦੇ ਦੂਜੇ ਵਿਆਹ ਨੂੰ ਲੈ ਕੇ ਉਨ੍ਹਾਂ ਨੂੰ ਪਰਿਵਾਰ ਦੀ ਵੀ ਖੂਬ ਸਪੋਰਟ ਮਿਲੀ।

Leave a Reply

Your email address will not be published. Required fields are marked *