ਅਦਾਲਤ ਨੇ ਜਬਰ-ਜ਼ਨਾਹ ਦੇ ਦੋਸ਼ੀ ਨੂੰ ਕੀਤਾ ਬਰੀ, ਕਿਹਾ,‘‘ਪੀੜਤਾ ਉਸ ਦੀ ਪਤਨੀ ਹੈ’’

ਦਿੱਲੀ ਦੀ ਇਕ ਅਦਾਲਤ ਨੇ ਜਬਰ-ਜ਼ਨਾਹ ਦੇ ਦੋਸ਼ੀ ਇਕ ਵਿਅਕਤੀ ਨੂੰ ਇਸ ਆਧਾਰ ’ਤੇ ਬਰੀ ਕਰ ਦਿੱਤਾ ਕਿ ਪੀੜਤਾ ਕਾਨੂੰਨੀ ਤੌਰ ’ਤੇ ਜਾਇਜ਼ ਵਿਆਹ ਰਾਹੀਂ ਦੋਸ਼ੀ ਦੀ ਪਤਨੀ ਬਣੀ ਸੀ। ਅਦਾਲਤ ਨੇ ਇਹ ਵੀ ਨੋਟ ਕੀਤਾ ਕਿ ‘ਸੱਤ ਫੇਰੇ’ ਪੂਰੇ ਹੋਣ ਤੋਂ ਬਾਅਦ ਵਿਆਹ ਕਾਨੂੰਨੀ ਤੌਰ ’ਤੇ ਜਾਇਜ਼ ਹੁੰਦਾ ਹੈ। ਹਿੰਦੂ ਮੈਰਿਜ ਐਕਟ, 1956 ਦੀ ਧਾਰਾ 7, ਜੋ ਕਿ ਹਿੰਦੂ ਵਿਆਹ ਦੀਆਂ ਰਸਮਾਂ ਦਾ ਵਰਣਨ ਕਰਦੀ ਹੈ, ਕਹਿੰਦੀ ਹੈ ਕਿ ਜਦੋਂ ਲਾੜਾ ਅਤੇ ਲਾੜੀ ਪਵਿੱਤਰ ਅਗਨੀ ਦੇ ਦੁਆਲੇ 7 ਫੇਰੇ ਲਗਾਉਂਦੇ ਹਨ ਤਾਂ ਇਹ ਵਿਆਹ ਪਵਿੱਤਰ ਅਤੇ ਬੰਧਨ ਬਣ ਜਾਂਦਾ ਹੈ।

ਇੰਡੀਅਨ ਪੈਨਲ ਕੋਡ ਦੀ ਧਾਰਾ 376 (ਜਬਰ-ਜ਼ਨਾਹ) 493 (ਕਿਸੇ ਵਿਅਕਤੀ ਵਲੋਂ ਜਾਇਜ਼ ਵਿਆਹ ਦਾ ਭਰੋਸਾ ਦਿਵਾ ਕੇ ਧੋਖੇ ਨਾਲ ਸੈਕਸ ਕਰਨਾ), 420 (ਧੋਖਾਧੜੀ) ਅਤੇ 380 (ਚੋਰੀ) ਦੇ ਤਹਿਤ ਦੋਸ਼ੀ ਵਿਰੁੱਧ ਦਰਜ ਮਾਮਲੇ ਦੀ ਸੁਣਵਾਈ ਕਰ ਰਹੇ ਵਧੀਕ ਸੈਸ਼ਨ ਜੱਜ ਜਗਮੋਹਨ ਸਿੰਘ ਦੀ ਅਦਾਲਤ ਨੇ ਹਾਲੀਆ ਹੁਕਮ ਵਿਚ ਕਿਹਾ ਕਿ ਮੌਜੂਦਾ ਮਾਮਲੇ ਵਿਚ ਜਬਰ-ਜ਼ਨਾਹ ਦਾ ਅਪਰਾਧ ਨਹੀਂ ਬਣਦਾ ਹੈ ਕਿਉਂਕਿ ਦੋਸ਼ੀ ਅਤੇ ਪੀੜਤਾ ਕਾਨੂੰਨੀ ਤੌਰ ’ਤੇ ਵਿਆਹੇ ਹੋਏ ਹਨ। ਉਸ ਨੇ ਦੱਸਿਆ ਕਿ ਪੀੜਤਾ ਨੇ ਬਿਆਨ ਦਿੱਤਾ ਹੈ ਕਿ ਉਸਦਾ ਵਿਆਹ 21 ਜੁਲਾਈ 2014 ਨੂੰ ਇਕ ਮੰਦਰ ’ਚ ਪੁਜਾਰੀ ਦੀ ਹਾਜ਼ਰੀ ’ਚ ਦੋਸ਼ੀ ਨਾਲ ਅਗਨੀ ਦੇ ਚਾਰੇ ਪਾਸੇ 7 ਫੇਰੇ ਲੈਣ ਤੋਂ ਬਾਅਦ ਸੰਪੰਨ ਹੋਇਆ ਸੀ। ਅਦਾਲਤ ਨੇ ਕਿਹਾ ਕਿ ਪੀੜਤਾ ਅਤੇ ਦੋਸ਼ੀ ਦੋਨੋਂ ਹਿੰਦੂ ਧਰਮ ਨਾਲ ਸਬੰਧਤ ਹਨ ਅਤੇ ਉਨ੍ਹਾਂ ਨੇ ਆਪਣੇ ਵਿਆਹ ਦੇ ਸਮੇਂ ਸਪਤਪਦੀ ਰਸਮ ਕੀਤੀ ਸੀ, ਇਸ ਲਈ ਜਿਵੇਂ ਹੀ ਪਵਿੱਤਰ ਅਗਨੀ ਦੇ ਚਾਰੇ ਪਾਸੇ 7ਵਾਂ ਫੇਰਾ ਲਿਆ ਗਿਆ, ਉਨ੍ਹਾਂ ਵਿਚਕਾਰ ਕਾਨੂੰਨੀ ਤੌਰ ’ਤੇ ਜਾਇਜ਼ ਵਿਆਹ ਸੰਪੰਨ ਹੋ ਗਿਆ।

Leave a Reply

Your email address will not be published. Required fields are marked *