ਅਮਰੀਕਾ : ਗੁਰਦੁਆਰਾ ਸਾਹਿਬ ਨੂੰ ਸਾੜਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਅਧੀਨ ਭਾਰਤੀ ਮੂਲ ਦਾ ਆਗੂ ਅਦਾਲਤ ’ਚ ਪੇਸ਼

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇੱਕ ਪ੍ਰਮੁੱਖ ਗੁਰਦੁਆਰੇ ਨੂੰ ਸਾੜਨ ਦੀ ਸਾਜਿਸ਼ ਰਚਣ ਦੇ ਦੋਸ਼ ਵਿੱਚ ਇਸ ਸਾਲ ਦੇ ਸ਼ੁਰੂ ਵਿੱਚ ਗ੍ਰਿਫਤਾਰ ਕੀਤਾ ਗਿਆ ਭਾਰਤੀ ਮੂਲ ਦਾ ਸਿੱਖ ਆਗੂ ਮੁੱਢਲੀ ਸੁਣਵਾਈ ਲਈ ਤਰੀਕਾਂ ਤੈਅ ਕਰਨ ਲਈ ਅਦਾਲਤ ਵਿੱਚ ਪੇਸ਼ ਹੋਇਆ। ਬੇਕਰਸਫੀਲਡ ਸਿਟੀ ਕੌਂਸਲ ਦਾ ਸਾਬਕਾ ਉਮੀਦਵਾਰ ਰਾਜਵੀਰ ਸਿੰਘ ਗਿੱਲ 17 ਅਗਸਤ ਨੂੰ ਆਪਣੀ ਨਿਰਧਾਰਤ ਮੁੱਢਲੀ ਸੁਣਵਾਈ ਲਈ ਪੇਸ਼ ਹੋਇਆ।


ਏ. ਬੀ. ਸੀ. ਨਿਊਜ਼ ਦੀ ਸ਼ੁੱਕਰਵਾਰ ਦੀ ਖਬਰ ਅਨੁਸਾਰ ਉਸ ਨੂੰ 4 ਮਾਰਚ ਨੂੰ ਬੇਕਰਸਫੀਲਡ ਦੇ ਸਭ ਤੋਂ ਵੱਡੇ ਸਿੱਖ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਜੀ ਖਾਲਸਾ ਦਰਬਾਰ ਨੂੰ ਨਿਸ਼ਾਨਾ ਬਣਾਉਣ ਅਤੇ ਸਾੜਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਸੀ। ਗਿੱਲ ’ਤੇ ਸਥਾਨਕ ਗੁਰਦੁਆਰੇ ਨੂੰ ਸਾੜਨ ਦੀ ਸਾਜ਼ਿਸ਼ ਰਚਣ ਅਤੇ ਸ਼ਰਾਰਤੀ ਅਨਸਰਾਂ ਨੂੰ ਦੂਜਿਆਂ ’ਤੇ ਗੋਲੀ ਚਲਾਉਣ ਲਈ ਸੁਪਾਰੀ ਦੇਣ ਦਾ ਦੋਸ਼ ਹੈ।

Leave a Reply

Your email address will not be published. Required fields are marked *