ਅਮਰੀਕਾ ਦੇ ਏਅਰਪੋਰਟ ਤੇ ਗੁਰਸਿੱਖ ਨਾਲ ਵਾਪਰੀ ਘਟਨਾ

ਅਮਰੀਕਾ ਜਾ ਰਹੇ ਇਕ ਸਿੱਖ ਨੌਜਵਾਨ ਦੇ ਨਾਲ ਏਅਰਪੋਰਟ ਤੇ ਵਾਪਰ ਗਿਆ ਇੱਕ ਅਜਿਹਾ ਹਾਦਸਾ ਜਿਸ ਦੇ ਬਾਰੇ ਸੁਣ ਕੇ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਪੰਜਾਬ ਦੇ ਇੱਕ ਪਿੰਡ ਦਾ ਰਹਿਣ ਵਾਲਾ ਇਹ ਨੌਜਵਾਨ ਘਰ ਦੇ ਵਿੱਚ ਕਾਫੀ ਜਿਆਦਾ ਗਰੀਬੀ ਹੋਣ ਕਰਕੇ ਆਪਣੇ ਬੱਚਿਆਂ ਨੂੰ ਸਹੀ ਤਰੀਕੇ ਪੜਾ ਲਿਖਾ ਵੀ ਨਹੀਂ ਪਾ ਰਿਹਾ ਸੀ। ਇੱਕ ਫੈਕਟਰੀ ਦੇ ਵਿੱਚ ਇਹ ਨੌਜਵਾਨ ਕੰਮ ਕਰਦਾ ਸੀ, ਇਸਨੂੰ ਜਿੰਨੀ ਕ ਤਨਖਾਹ ਮਿਲਦੀ ਉਸ ਨਾਲ ਘਰ ਦਾ ਥੋੜਾ ਬਹੁਤ ਗੁਜ਼ਾਰਾ ਹੁੰਦਾ ਤੇ ਬੱਚਿਆਂ ਦੀ ਥੋੜੀ ਫੀਸ ਇਹ ਭਰ ਪਾਉਂਦਾ।

ਇਸ ਨੇ ਬੱਚੇ ਇਸਨੇ ਇੱਕ ਵਧੀਆ ਸਕੂਲ ਦੇ ਵਿੱਚ ਪਾਏ ਹੋਏ ਸੀ ਤਿੰਨ ਤੋਂ ਚਾਰ ਮਹੀਨਿਆਂ ਦੀ ਫੀਸ ਇਕੱਠੀ ਹੋ ਗਈ ਤੇ ਨੌਜਵਾਨ ਤੋਂ ਆਪਣੇ ਬੱਚਿਆਂ ਦੀ ਫੀਸ ਨਾ ਦਿੱਤੀ ਗਈ। ਜਿਸ ਕਾਰਨ ਸਕੂਲ ਵਾਲਿਆਂ ਨੇ ਬੱਚਿਆਂ ਨੂੰ ਸਕੂਲ ਤੋਂ ਕੱਢ ਦਿੱਤਾ। ਨੌਜਵਾਨ ਪਰੇਸ਼ਾਨ ਰਹਿਣ ਲੱਗ ਗਿਆ। ਇਸ ਦੌਰਾਨ ਉਸ ਦੇ ਅਮਰੀਕਾ ਰਹਿੰਦੇ ਇਕ ਦੋਸਤ ਨੇ ਉਸਨੂੰ ਫੋਨ ਕੀਤਾ ਤੇ ਨੌਜਵਾਨ ਨੇ ਆਪਣੇ ਦੋਸਤ ਨੂੰ ਸਾਰੀ ਗੱਲ ਦੱਸੀ। ਉਸ ਦੋਸਤ ਨੇ ਬੱਚਿਆਂ ਦੇ ਸਕੂਲ ਦੀ ਫੀਸ ਦੇ ਲਈ ਪੈਸੇ ਭੇਜੇ ਤੇ ਨੌਜਵਾਨ ਨੂੰ ਕਿਹਾ ਕਿ ਤੈਨੂੰ ਮੈਂ ਅਮਰੀਕਾ ਆਪਣੇ ਕੋਲ ਬੁਲਾਵਾਂਗਾ। ਤੇ ਤੂੰ ਮੇਰੇ ਕੋਲ ਜਰੂਰ ਆ ਜਾਵੀਂ।

ਨੌਜਵਾਨ ਰੱਬ ਦੀ ਕਾਫੀ ਜਿਆਦਾ ਭਗਤੀ ਕਰਦਾ ਸੀ ਇਸ ਲਈ ਅੰਮ੍ਰਿਤ ਵੀ ਛਕਿਆ ਹੋਇਆ ਸੀ ਤੇ ਹਰ ਵੇਲੇ ਇਹ ਰੱਬ ਦਾ ਸਿਮਰਨ ਜਰੂਰ ਕਰਦਾ ਸੀ। ਜਦ ਹੌਲੀ ਹੌਲੀ ਫਿਰ ਸਮਾਂ ਬੀਤਦਾ ਗਿਆ ਤੇ ਬੱਚਿਆਂ ਦੀ ਇੱਕ ਵਾਰ ਫਿਰਤਿੰਨ ਮਹੀਨਿਆਂ ਦੀ ਫੀਸ ਇਕੱਠੀ ਹੋ ਗਈ। ਨੌਜਵਾਨ ਕਾਫੀ ਜਿਆਦਾ ਪਰੇਸ਼ਾਨ ਹੋ ਗਿਆ ਤੇ ਇਸ ਨੇ ਆਪਣੇ ਦੋਸਤ ਨੂੰ ਫੋਨ ਕੀਤਾ ਤੇ ਕਿਹਾ ਕਿ ਮੇਰੇ ਬੱਚਿਆਂ ਦੀ ਫੀਸ ਦੇਣ ਵਾਲੀ ਹੋ ਗਈ ਹੈ। ਉਸ ਦੇ ਦੋਸਤ ਨੇ ਦੁਬਾਰਾ ਤੋਂ ਬੱਚਿਆਂ ਦੇ ਲਈ ਪੈਸੇ ਭੇਜ ਦਿੱਤੇ ਤੇ ਨਾਲ ਹੀ ਇਸ ਨੂੰ ਕਿਹਾ ਕਿ ਹੁਣ ਵੀਜ਼ਾ ਪੱਕਾ ਅਮਰੀਕਾ ਦਾ ਉਸ ਦੇ ਲਈ ਭੇਜ ਦਵੇਗਾ। ਕੁਝ ਹੀ ਸਮੇਂ ਆਦਿ ਜਦ ਇਸ ਨੌਜਵਾਨ ਦਾ ਅਮਰੀਕਾ ਦਾ ਵੀਜ਼ਾ ਲੱਗ ਗਿਆ

ਤੇ ਉੱਥੇ ਜਾਣ ਦੇ ਲਈ ਇਸ ਨੌਜਵਾਨ ਨੇ ਸੋਚਿਆ ਕਿ ਮੈਂ ਤਾਂ ਅੰਮ੍ਰਿਤ ਛਕਿਆ ਹੋਇਆ ਮੈਂ ਤਾਂ ਆਪਣੇ ਨਾਲ ਸ੍ਰੀ ਸਾਹਿਬ ਹਰ ਸਮੇਂ ਰੱਖਦਾ ਤੇ ਜੇਕਰ ਮੈਨੂੰ ਏਅਰਪੋਰਟ ਤੇ ਕਿਸੇ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਮੈਂ ਸ਼੍ਰੀ ਸਾਹਿਬ ਉਤਾਰ ਦਵਾਂ ਤੇ ਉਸ ਵੇਲੇ ਮੈਂ ਇਸ ਨੂੰ ਆਪਣੇ ਸਰੀਰ ਤੋਂ ਅਲੱਗ ਨਹੀਂ ਕਰ ਪਾਵਾਂਗਾ ਤੇ ਉਹ ਮੈਨੂੰ ਵਾਪਸ ਡਿਪੋਰਟ ਕਰ ਦੇਣਗੇ। ਇਕ ਸੋਚਕੇ ਨੌਜਵਾਨ ਕਾਫੀ ਜਿਆਦਾ ਪਰੇਸ਼ਾਨ ਸੀ। ਜਿਸ ਦਿਨ ਉਸ ਦੀ ਫਲਾਈਟ ਹੁੰਦੀ ਹੈ ਉਸ ਦਿਨ ਉਹ ਨੌਜਵਾਨ ਏਅਰਪੋਰਟ ਤੇ ਪਹੁੰਚਦਾ ਹੈ। ਚੈਕਿੰਗ ਦੇ ਦੌਰਾਨ ਇਸਨੂੰ ਕਿਹਾ ਜਾਂਦਾ ਹੈ ਕਿ ਆਪਣੇ ਸ਼੍ਰੀ ਸਾਹਿਬ ਉਤਾਰਦੇ, ਨੌਜਵਾਨ ਮਨਾ ਕਰ ਦਿੰਦਾ ਹੈ ਤੇ ਉਸ ਨੂੰ ਓਥੋਂ ਹੀ ਵਾਪਸ ਭੇਜ ਦਿੱਤਾ ਜਾਂਦਾ।

ਇਸ ਘਟਨਾ ਤੋਂ ਦੁਖੀ ਨੌਜਵਾਨ ਘਰ ਨੂੰ ਆ ਜਾਂਦਾ ਤੇ ਕੁਝ ਦਿਨਾਂ ਬਾਅਦ ਜਦ ਇਸਦੇ ਦੋਸਤ ਦਾ ਫੋਨ ਆਉਂਦਾ ਤੇ ਦੋਸਤ ਨੂੰ ਸਾਰੀ ਗੱਲ ਦੱਸਦਾ ਹੈ। ਉਸ ਦਾ ਦੋਸਤ ਵੀ ਉਸ ਤੋਂ ਕਾਫੀ ਜਿਆਦਾ ਨਿਰਾਸ਼ ਹੋ ਜਾਂਦਾ ਹੈ ਤੇ ਕਹਿ ਦਿੰਦਾ ਕਿ ਤੈਨੂੰ ਇੱਕ ਇੰਨਾ ਵਧੀਆ ਚਾਂਸ ਮਿਲਿਆ ਸੀ ਬਾਹਰ ਆਉਣ ਦਾ ਪਰ ਤੂੰ ਆਪਣੇ ਹੱਥੋਂ ਗਵਾ ਦਿੱਤਾ ਚਲ ਕੋਈ ਨਹੀਂ ਮੈਂ ਫਿਰ ਵੀ ਤੇਰੇ ਲਈ ਦੁਬਾਰਾ ਵੀਜ਼ਾ ਭੇਜ ਦਵਾਂਗਾ ਪਰ ਤੂੰ ਹੁਣ ਅਜਿਹਾ ਕੰਮ ਨਾ ਕਰੀ।ਸ੍ਰੀ ਸਾਹਿਬ ਉਤਾਰਦੇ। ਨੌਜਵਾਨ ਆਪਣੇ ਦੋਸਤ ਨੂੰ ਕਹਿੰਦਾ ਕਿ ਮੈਂ ਇਹ ਕੰਮ ਨਹੀਂ ਕਰ ਸਕਦਾ ਮੈਂ ਸ਼੍ਰੀ ਸਾਹਿਬ ਨੂੰ ਆਪਣੇ ਆਪ ਤੋਂ ਦੂਰ ਨਹੀਂ ਕਰ ਸਕਦਾ।

ਇਹ ਸੁਣਕੇ ਉਸ ਦਾ ਦੋਸਤ ਕਾਫੀ ਜਿਆਦਾ ਹੈਰਾਨ ਹੋ ਜਾਂਦਾ ਤੇ ਕਹਿ ਦਿੰਦਾ ਕਿ ਕੋਈ ਗੱਲ ਨਹੀਂ ਫਿਰ ਆਪਣੇ ਬੱਚਿਆਂ ਦਾ ਗੁਜ਼ਾਰਾ ਜਿਸ ਤਰੀਕੇ ਵੀ ਤੂੰ ਕਰ ਰਿਹਾਂ ਹੈਂ ਉਸੀ ਤਰੀਕੇ ਕਰੀ ਜਾ ਤੇ ਮੇਰੇ ਤੋਂ ਮਦਦ ਦੀ ਕੋਈ ਉਮੀਦ ਨਾ ਰੱਖ। ਇਸ ਤਰਾਂ ਕਈ ਮਹੀਨੇ ਬੀਤ ਜਾਂਦੇ ਨੇ ਖਾਣ ਪੀਣ ਨੂੰ ਵੀ ਘਰ ਦੇ ਵਿੱਚ ਰਾਸ਼ਨ ਮੁੱਕਣ ਲੱਗ ਜਾਂਦਾ ਨੌਜਵਾਨ ਦੀ ਨੌਕਰੀ ਵੀ ਹੱਥੋਂ ਚਲੀ ਜਾਂਦੀ ਹੈ ਤੇ ਉਹ ਪਰੇਸ਼ਾਨ ਰਹਿਣ ਲੱਗ ਜਾਂਦਾ ਤੇ ਆਪਣੇ ਦੋਸਤ ਨੂੰ ਮੁੜ ਫੋਨ ਕਰਕੇ ਕਹਿੰਦਾ ਕਿ ਵੀਜ਼ਾ ਭੇਜ ਦੇ। ਉਹ ਦੋਸਤ ਦੁਬਾਰਾ ਤੋਂ ਉਸ ਨੂੰ ਵੀਜ਼ਾ ਭੇਜਦਾ ਹੈ, ਆਪਣੀ ਫਲਾਈਟ ਤੋਂ ਪਹਿਲਾਂ ਇਹ ਨੌਜਵਾਨ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਦਾ

ਕਿ ਮੈਂ ਸ਼੍ਰੀ ਸਾਹਿਬ ਨੂੰ ਆਪਣੇ ਆਪ ਤੋਂ ਦੂਰ ਨਹੀਂ ਕਰ ਸਕਦਾ ਤਾਂ ਹੁਣ ਮੇਰੀ ਰੱਖਿਆ ਤੁਸੀਂ ਹੀ ਕਰੋਗੇ। ਫਲਾਈਟ ਵਾਲੇ ਦਿਨ ਨੌਜਵਾਨ ਏਅਰਪੋਰਟ ਤੇ ਪਹੁੰਚ ਜਾਂਦਾ ਹੈ। ਚਕਿਕਿੰਗ ਦੀ ਲਾਈਨ ਦੇ ਵਿਚ ਲਗ ਜਾਂਦਾ ਹੈ। ਪੁਲਿਸ ਵਾਲੇ ਇਸਦੀ ਚੈਕਿੰਗ ਕਰਦੇ ਨੇ ਤੇ ਨੌਜਵਾਨ ਦੇ ਕੋਲ ਕੁਛ ਵੀ ਨਹੀਂ ਮਿਲਦਾ ਇਸ ਨੇ ਸ਼੍ਰੀ ਸਾਹਿਬ ਆਪਣੇ ਸਰੀਰ ਦੇ ਨਾਲ ਹੀ ਲਗਾਇਆ ਹੁੰਦਾ ਪਰ ਉੱਥੇ ਜਿਹੜੇ ਲੋਕ ਚੈਕਿੰਗ ਦੇ ਲਈ ਖੜੇ ਹੁੰਦੇ ਨੇ ਉਹਨਾਂ ਲੋਕਾਂ ਨੂੰ ਇਸ ਚੀਜ਼ ਦੀ ਬਿਲਕੁਲ ਵੀ ਜਾਣਕਾਰੀ ਨਹੀਂ ਮਿਲਦੀ। ਨਾ ਹੀ ਉੱਥੇ ਮਸ਼ੀਨਾਂ ਦੇ ਵਿੱਚ ਕੋਈ ਵੀ ਵੱਜਦੀ ਹੈ ਜਿਸ ਤੋਂ ਬਾਅਦ ਇਹ ਨੌਜਵਾਨ ਚਲਾ ਜਾਂਦਾ

ਫਲਾਈਟ ਦੇ ਵਿੱਚ ਜਦ ਅਮੇਰੀਕਾ ਏਅਰਪੋਰਟ ਤੇ ਲੈਂਡ ਹੁੰਦਾ ਉਸ ਵੇਲੇ ਵੀ ਕਿਸੇ ਨੂੰ ਨਹੀਂ ਪਤਾ ਲੱਗਦਾ ਕਿ ਇਸ ਨੇ ਸ਼੍ਰੀ ਸਾਹਿਬ ਪਾਇਆ ਹੋਇਆ। ਇਸਦਾ ਦੋਸਤ ਉਸ ਨੂੰ ਲੈਣ ਦੇ ਲਈ ਆਇਆ ਹੁੰਦਾ ਦੋਸਤ ਜਦ ਆ ਕੇ ਗੱਲ ਮਿਲਦਾ ਤੇ ਉਹ ਦੇਖਦਾ ਹੈ ਕਿ ਇਸਨੇ ਸ਼੍ਰੀ ਸਾਹਿਬ ਪਾਇਆ ਹੋਇਆ ਪਰ ਫਿਰ ਵੀ ਇਹ ਅਮਰੀਕਾ ਕਿਵੇਂ ਆ ਗਿਆ। ਪੁੱਛਣ ਤੇ ਉਹ ਨੌਜਵਾਨ ਦੱਸਦਾ ਹੈ ਕਿ ਮੈਂ ਸਾਰਾ ਕੁਝ ਗੁਰੂ ਸਾਹਿਬ ਦੇ ਉੱਤੇ ਛੱਡ ਦਿੱਤਾ ਸੀ ਅੱਜ ਜੇਕਰ ਮੈਂ ਅਮਰੀਕਾ ਪਹੁੰਚਿਆ ਤੇ ਸਿਰਫ ਤੇ ਸਿਰਫ ਗੁਰੂ ਸਾਹਿਬ ਦੇ ਕਰਕੇ।

Leave a Reply

Your email address will not be published. Required fields are marked *