ਅਮਰੀਕੀ ਸਿੱਖ ਨੇ ਪੱਗੜੀ ਪਹਿਨ ਕੇ ਅਤੇ ਦਾੜ੍ਹੀ ਰੱਖ ਕੇ ਮਰੀਨ ਟ੍ਰੇਨਿੰਗ ਕੀਤੀ ਪੂਰੀ

ਅਮਰੀਕਾ ਦੇ ਇਤਿਹਾਸ ’ਚ ਪਹਿਲੀ ਵਾਰ 21 ਸਾਲਾ ਇੱਕ ਸਿੱਖ ਮਰੀਨ ਨੇ ਪੱਗੜੀ ਪਹਿਨ ਕੇ ਅਤੇ ਦਾੜ੍ਹੀ ਰੱਖ ਕੇ ਵਿਸ਼ੇਸ਼ ‘ਯੂ. ਐੱਸ. ਮਰੀਨ ਕਾਰਪ’ ਦੀ ਟ੍ਰੇਨਿੰਗ ਪੂਰੀ ਕਰ ਲਈ ਹੈ। ‘ਦ ਵਾਸ਼ਿੰਗਟਨ ਟਾਈਮਜ਼’ ਦੀ ਖਬਰ ਅਨੁਸਾਰ ਸੈਨ ਡਿਏਗੋ ਸਥਿਤ ਕੇਂਦਰ ’ਚ ਜਸਕੀਰਤ ਸਿੰਘ ਨੇ ਸਿੱਖ ਧਰਮ ’ਚ ਪਵਿੱਤਰ ਮੰਨੇ ਜਾਣ ਵਾਲੇ ‘ਆਸਥਾ ਦੇ ਪ੍ਰਤੀਕਾਂ’ ਨੂੰ ਤਿਆਗੇ ਬਗੈਰ ਆਪਣੀ ਟ੍ਰੇਨਿੰਗ ਸਫਲਤਾਪੂਰਵਕ ਪੂਰੀ ਕੀਤੀ। ਇੱਕ ਸੰਘੀ ਅਦਾਲਤ ਨੇ ਇਸ ਸਾਲ ਅਪ੍ਰੈਲ ’ਚ ਫੌਜ ’ਚ ਭਰਤੀ ਹੋਣ ਵਾਲੇ ਲੋਕਾਂ ਨੂੰ ਧਾਰਮਿਕ ਮਾਨਤਾਵਾਂ ਤੋਂ ਛੋਟ ਦੇਣ ਦਾ ਹੁਕਮ ਦਿੱਤਾ ਸੀ।

ਤਿੰਨ ਸਿੱਖਾਂ ਦੇ ਨਾਲ ਹੀ ਯਹੂਦੀ ਅਤੇ ਮੁਸਲਿਮ ਉਮੀਦਵਾਰਾਂ ਵਲੋਂ ਕੀਤੇ ਗਏ ਮੁਕੱਦਮੇ ਤੋਂ ਇੱਕ ਸਾਲ ਬਾਅਦ ਇਹ ਹੁਕਮ ਆਇਆ ਸੀ। ਮਿਲਟਰੀ ਡਾਟ ਕਾਮ ਨੇ ‘ਸਿੱਖ ਕੋਲਿਸ਼ਨ’ ਦੇ ਹਵਾਲੇ ਨਾਲ ਦੱਸਿਆ ਕਿ ਸਿੰਘ ਪੱਗੜੀ ਪਹਿਨਣ ਅਤੇ ਦਾੜ੍ਹੀ ਰੱਖਣ ਵਾਲਾ ਸੰਭਾਵਿਤ ਤੌਰ ’ਤੇ ਪਹਿਲਾ ਮਰੀਨ ਹੈ। ਪਿਛਲੇ ਸਾਲ ਇੱਕ ਸੰਘੀ ਅਦਾਲਤ ਨੇ ਸਿੰਘ ਨੂੰ ਵਾਲ ਅਤੇ ਦਾੜ੍ਹੀ ਕੱਟਣ ਬਗੈਰ ਟ੍ਰੇਨਿੰਗ ’ਚ ਹਿੱਸਾ ਲੈਣ ਦਾ ਹੁਕਮ ਦਿੱਤਾ ਸੀ।

Leave a Reply

Your email address will not be published. Required fields are marked *