ਅਰਦਾਸ ਕਰਦੇ ਸਿੰਘ ਦੇ ਸਾਹਮਣੇ ਪ੍ਰਗਟ ਹੋ ਗਏ ਦਸਮ ਪਾਤਸ਼ਾਹ

ਅੱਜ ਦੀ ਇਹ ਘਟਨਾ ਸੰਤ ਬਾਬਾ ਅਤਰ ਸਿੰਘ ਜੀ ਦੇ ਜੀਵਨ ਦੀ ਹੈ। ਇੱਕ ਵਾਰ ਗੁਰੂ ਧਾਮਾਂ ਦੇ ਦਰਸ਼ਨਾਂ ਸਮੇ ਸੰਤ ਬਾਬਾ ਅਤਰ ਸਿੰਘ ਜੀ ਦੇ ਮਨ ਦੇ ਵਿੱਚ ਵਿਚਾਰ ਆਇਆ ਕਿ ਉਹ ਕਿਸੇ ਵੀ ਹਾਲਾਤ ਦੇ ਵਿੱਚ ਗੁਰੂ ਸਾਹਿਬ ਦੇ ਦਰਸ਼ਨ ਕਰਨਗੇ।ਪ੍ਰਮਾਤਮਾ ਦੇ ਪਿਆਰਿਆਂ ਦੇ ਦਿਲਾਂ ਵਿੱਚ ਹਰ ਵਕਤ ਤਾਂਘ ਹੁੰਦੀ ਹੈ ਕਿ ਇਕ ਵਾਰੀ ਗੁਰੂ ਸਾਹਿਬ ਦੇ ਦਰਸ਼ਨ ਹੋ ਜਾਣ ਤਾਂ ਜੋ ਜੀਵਨ ਸਫਲਾ ਹੋ ਜਾਏ ਪਰ ਹਰ ਕਿਸੇ ਦੇ ਭਾਗਾਂ ਦੇ ਵਿੱਚ ਨਸੀਬ ਨਹੀਂ ਹੁੰਦੇ ਗੁਰੂ ਸਾਹਿਬ ਦੇ ਦਰਸ਼ਨ ਅਤੇ ਜਿਨਾਂ ਨੂੰ ਗੁਰੂ ਸਾਹਿਬ ਦੇ ਦਰਸ਼ਨ ਹੋ ਜਾਂਦੇ ਹਨ ਫਿਰ ਉਹਨਾਂ ਨੂੰ ਹੋਰ ਕਿਸੇ ਚੀਜ਼ ਦੀ ਚਾਹ ਨਹੀਂ ਰਹਿੰਦੀ। ਸੰਤ ਬਾਬਾ ਅਤਰ ਸਿੰਘ ਜੀ ਦੀ ਗੱਲ ਕਰੀਏ ਤਾਂ ਇਹ ਪਿਆਰ ਅਤੇ ਤਾਂਗ ਇਨੀ ਜਿਆਦਾ ਦ੍ਰਿੜ ਸੀ ਕਿ ਉਹਨਾਂ ਦਾ ਵਿਚਾਰ

ਪੱਕਾ ਹੋ ਗਿਆ ਅਤੇ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਤਾਂਗ ਉਹਨਾਂ ਤੋਂ ਸਹੀ ਨਹੀਂ ਗਈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨਾਂ ਦੇ ਲਈ ਉਹਨਾਂ ਨੇ ਨਾਮ ਬਾਣੀ ਦੇ ਵਿੱਚ ਜੁੜਨ ਦੇ ਲਈ ਇੱਕ ਇਕਾਂਤ ਜਗ੍ਹਾ ਦੀ ਖੋਜ ਸ਼ੁਰੂ ਕਰ ਦਿੱਤੀ ਸੰਤ ਬਾਬਾ ਅਤਰ ਸਿੰਘ ਜੀ ਹਜੂਰ ਸਾਹਿਬ ਦਰਬਾਰ ਦੇ ਵਿੱਚ ਗੁਰੂ ਸਾਹਿਬ ਅੱਗੇ ਅਰਦਾਸ ਕਰਨ ਗਏ ਅਤੇ ਅਰਦਾਸ ਕੀਤੀ ਕਿ ਆਪ ਜੀ ਦੇ ਦਰਸ਼ਨਾਂ ਦੀ ਲੋਜ ਦੇ ਵਿੱਚ ਮੈਂ ਨਾਮ ਸਿਮਰਨ ਵਿੱਚ ਜੁੜਨ ਜਾ ਰਿਹਾ ਹਾਂ ਕਿਰਪਾ ਕਰਕੇ ਦਰਸ਼ਨ ਦੇ ਕੇ ਮੇਰਾ ਜੀਵਨ ਸਫਲਾ ਕਰੋ ਅਰਦਾਸ ਕਰ ਬਾਬਾ ਜੀ ਗੋਦਾਵਰੀ ਦੇ ਕਿਨਾਰੇ ਕਿ ਨਾਰੇ ਇੱਕ ਇਕਾਂਤ ਜਗਹਾ ਲੱਭਣ ਦੇ ਵਿੱਚ ਰੁਝ ਗਏ ਕਾਫੀ ਸਮਾਂ ਜਗ੍ਹਾ ਖੋਜਣ ਤੋਂ ਬਾਅਦ ਓਹਨਾ ਨੇ ਇਕਅਸਥਾਨ ਦੇਖਿਆ, ਜਿਥੇ ਓਹਨਾ ਨੂੰ ਖੋੜ ਵਾਲਾ ਬੋਰਡ ਦਾ ਦਰਖਤ ਤਪੱਸਿਆ ਸਾਧਣ ਦੇ ਲਈ ਬਹੁਤ ਵਧੀਆ ਲੱਗਿਆ। ਬਾਬਾ ਜੀ ਨੇ ਉਹ ਜਗ੍ਹਾ ਸਾਫ ਕੀਤੀ ਅਤੇ ਆਪਣੇ ਬੈਠਣ ਦਾ ਪ੍ਰਬੰਧ ਕੀਤਾ।

ਅਤੇ ਵਾਹਿਗੁਰੂ ਦੇ ਜਾਪ ਦੇ ਵਿੱਚ ਲੀਨ ਹੋ ਗਏ। ਨਾਮ ਦੇ ਵਿੱਚ ਜੁੜੇ ਮਹਾਂਪੁਰਖਾਂ ਨੂੰ ਵੈਸੇ ਤਾਂ ਰੋਟੀ ਦੀ ਭੁੱਖ ਨਹੀਂ ਹੁੰਦੀ ਸਿਰਫ ਨਾਮ ਦੀ ਭੁੱਖ ਹੁੰਦੀ ਹੈ ਪਰ ਸਰੀਰ ਨੂੰ ਚੱਲਦਾ ਰੱਖਣ ਦੇ ਲਈ ਪਰਮਾਤਮਾ ਉਹਨਾਂ ਦੇ ਭੋਜਨ ਦਾ ਪ੍ਰਬੰਧ ਕਰ ਹੀ ਦਿੰਦਾ ਹੈ। ਉਸ ਪਰਮਾਤਮਾ ਨੂੰ ਆਪਣੇ ਭਗਤਾਂ ਦੀ ਹਰ ਵਕਤ ਫਿਕਰ ਰਹਿੰਦੀ ਹੈ ਸੋ ਬਾਬਾ ਅਤਰ ਸਿੰਘ ਜੀ ਵੀ ਤਪੱਸਿਆ ਦੇ ਵਿੱਚ ਜੁੜ ਗਏਕੁਝ ਦਿਨਾਂ ਬਾਅਦ ਹਜੂਸ ਸਾਹਿਬ ਦੇ ਜਥੇਦਾਰ ਜੀ ਜਿਨਾਂ ਦੀ ਡਿਊਟੀ ਅੰਦਰ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਹੁੰਦੀ ਹੈ ਆਪਣੇ ਕਮਰੇ ਦੇ ਵਿੱਚ ਸੋ ਰਹੇ ਸੀ। ਉਹਨਾਂ ਨੂੰ ਉਸ ਰਾਤ ਸਪਨਾ ਆਇਆ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹਨਾਂ ਨੂੰ ਦਰਸ਼ਨ ਦਿੱਤੇ ਗੁਰੂ ਸਾਹਿਬ ਨੇ ਜਥੇਦਾਰ ਜੀ ਨੂੰ ਕਿਹਾ ਕਿ ਸਾਡਾ ਇੱਕ ਪਿਆਰਾ

ਗੋਦਾਵਰੀ ਦੇ ਕੰਢੇ ਨਾਮ ਬਾਣੀ ਦੇ ਵਿੱਚ ਜੁੜਿਆ ਹੋਇਆ ਹੈ ਅਤੇ ਬਹੁਤ ਦਿਨਾਂ ਤੋਂ ਬਿਨਾਂ ਕੁਝ ਖਾਦੇ ਪੀਤੇ ਪ੍ਰਭੂ ਸਿਮਰਨ ਦੇ ਵਿੱਚ ਜੁੜਿਆ ਹੋਇਆ ਹੈ। ਤੁਸੀਂ ਉਹਨਾਂ ਕੋਲ ਜਾਓ ਅਤੇ ਉਹਨਾਂ ਲਈ ਅੰਮ੍ਰਿਤ ਵੇਲੇ ਲੰਗਰ ਖੁਦ ਤਿਆਰ ਕਰਕੇ ਲੈ ਕੇ ਜਾਓ ਅਤੇ ਛਕਾਓ। ਜਥੇਦਾਰ ਜੀ ਸੁਪਨੇ ਤੋਂ ਬਾਅਦ ਬਹੁਤ ਹੀ ਹੈਰਾਨ ਸੀ। ਉਹਨਾਂ ਨੇ ਇਸ ਸਪਨੇ ਨੂੰ ਇੱਕ ਇਸ਼ਾਰਾ ਮਾਤਰ ਨਹੀਂ ਸਮਝਿਆ ਅਤੇ ਅੰਮ੍ਰਿਤ ਵੇਲੇ ਖੁਦ ਲੰਗਰ ਤਿਆਰ ਕਰਕੇ ਉਹ ਬਾਬਾ ਜੀ ਦੇ ਹੁਕਮ ਅਨੁਸਾਰ ਉਸ ਮਹਾਂਪੁਰਖ ਦੀ ਖੋਜ ਦੇ ਵਿੱਚ ਗੋਦਾਵਰੀ ਦੇ ਕੰਢੇ ਲੱਭਣ ਚਲੇ ਗਏ, ਪਰ ਉਹਨਾਂ ਨੂੰ ਉੱਥੇ ਕੋਈ ਵੀ ਨਹੀਂ ਮਿਲਿਆ। ਅਗਲੇ ਦਿਨ ਉਹ ਫਿਰ ਉਹਨਾਂ ਨੂੰ ਲੱਭਣ ਦੇ ਵਿੱਚ ਅਸਫਲ ਰਹੇ। ਜਿੱਥੇਦਾਰ ਜੀ ਨੇ ਸਮਝਿਆ ਕਿ ਸ਼ਾਇਦ ਉਹ ਸਿਰਫ

ਇੱਕ ਸਪਨਾ ਹੀ ਸੀ ਸੋ ਉਹਨਾਂ ਨੇ ਖੋਜ ਬੰਦ ਕਰ ਦਿੱਤੀ ਦੋ ਦਿਨ ਬਾਅਦ ਫਿਰ ਜਥੇਦਾਰ ਜੀ ਨੂੰ ਸਪਨਾ ਆਇਆ ਅਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਮਹਾਰਾਜ ਉਸ ਮਹਾਂਪੁਰਖ ਨੂੰ ਲੱਭਣ ਦੇ ਵਿੱਚ ਮੈਂ ਅਸਫਲ ਰਿਹਾ ਕਿਰਪਾ ਕਰਕੇ ਤੁਸੀਂ ਮੇਰਾ ਮਾਰਗਦਰਸ਼ਨ ਕਰੋ ਗੁਰੂ ਸਾਹਿਬ ਨੇ ਜਥੇਦਾਰ ਜੀ ਨੂੰ ਉਸ ਜਗ੍ਹਾ ਬਾਰੇ ਸਭ ਕੁਝ ਦਿਖਾ ਦਿੱਤਾ। ਅਗਲੇ ਦਿਨ ਅੰਮ੍ਰਿਤ ਵੇਲੇ ਜਥੇਦਾਰ ਜੀ ਨੇ ਫਿਰ ਲੰਗਰ ਤਿਆਰ ਕੀਤਾ ਅਤੇ ਗੁਰੂ ਸਾਹਿਬ ਵੱਲੋਂ ਦੱਸੇ ਮਾਰਗ ਤੇ ਚਲਦਿਆਂ ਉਹ ਬੋਰਡ ਦੇ ਕੋਲ ਪਹੁੰਚੇ ਜਿੱਥੇ ਬਾਬਾ ਜੀ ਪ੍ਰਭੂ ਸਿਮਰਨ ਦੇ ਵਿੱਚ ਜੁੜੇ ਹੋਏ ਸੀ ਜਥੇਦਾਰ ਜੀ ਨੇ ਬਾਬਾ ਜੀ ਨੂੰ ਦੇਖਿਆ ਅਤੇ ਉਹਨਾਂ ਕੋਲ ਬੈਠ ਗਏ ਜਦੋਂ ਬਾਬਾ ਅਤਰ ਸਿੰਘ ਜੀ ਪ੍ਰਭੂ ਭਗਤੀ ਦੇ ਵਿੱਚੋਂ ਬਾਹਰ ਆਏ ਤਾਂ ਜਥੇਦਾਰ ਜੀ ਨੂੰ ਆਪਣੇ

ਕੋਲ ਬੈਠਿਆ ਦੇਖ ਬਾਬਾ ਜੀ ਬਹੁਤ ਹੈਰਾਨ ਹੋਏ। ਜਥੇਦਾਰ ਜੀ ਨੇ ਸਾਰੀ ਗੱਲ ਬਾਬਾ ਜੀ ਨੂੰ ਦੱਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਲੰਗਰ ਲੈ ਕੇ ਉਹਨਾਂ ਕੋਲ ਭੇਜਿਆ ਹੈ। ਇਹ ਸੁਣ ਕੇ ਬਾਬਾ ਜੀ ਬਹੁਤ ਪ੍ਰਸੰਨ ਹੋਏ ਕਿ ਗੁਰੂ ਸਾਹਿਬ ਤੱਕ ਉਹਨਾਂ ਦੀ ਪੁਕਾਰਤਾ ਪਹੁੰਚੀ। ਬਾਬਾ ਜੀ ਨੇ ਜਥੇਦਾਰ ਜੀ ਨੂੰ ਕਿਹਾ ਕਿ ਮੈਂ ਪ੍ਰਣ ਕੀਤਾ ਹੈ ਕਿ ਜਦੋਂ ਤੱਕ ਗੁਰੂ ਸਾਹਿਬ ਮੈਨੂੰ ਆਪਣੇ ਦਰਸ਼ਨ ਨਹੀਂ ਦਿੰਦੇ ਉਦੋਂ ਤੱਕ ਮੈਂ ਅਨਜਲ ਨਹੀਂ ਛਕਾਂਗਾ ਤੇ ਨਾ ਹੀ ਉਹਨਾਂ ਦਾ ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਬਿਨਾਂ ਮਨ ਕਰੇਗਾ ਕੁਝ ਵੀ ਛਕਣ ਦਾ। ਜਥੇਦਾਰ ਜੀ ਨੇ ਬੇਨਤੀ ਕੀਤੀ ਕਿ ਕਿਰਪਾ ਕਰਕੇ ਲੰਗਰ ਪਾਣੀ ਛੱਕ ਲਵੋ ਕਿਉਂਕਿ ਜੇਕਰ ਤੁਸੀਂ ਅੱਜ ਲੰਗਰ ਨਾ ਛਕਿਆ ਤਾਂ ਗੁਰੂ ਸਾਹਿਬ ਨੇ ਮੇਰੇ ਤੋਂ ਨਰਾਜ਼ ਹੋ ਜਾਣਾ ਹੈ। ਜਥੇਦਾਰ

ਸਾਹਿਬ ਦੀ ਬੇਨਤੀ ਤੇ ਬਾਬਾ ਜੀ ਨੇ ਲੰਗਰ ਛਕਿਆ ਅਤੇ ਜਥੇਦਾਰ ਜੀ ਨੂੰ ਬੇਨਤੀ ਕੀਤੀ ਕਿ ਅੱਗੇ ਤੋਂ ਤੁਸੀਂ ਲੰਗਰ ਲੈ ਕੇ ਇਸ ਜਗ੍ਹਾ ਨਹੀਂ ਆਉਣਾ , ਤੁਸੀਂ ਗੋਦਾਵਰੀ ਦੇ ਕੋਲ ਇੱਕ ਵੱਡਾ ਪੱਥਰ ਹੈ ਉਸ ਕੋਲ ਲੰਗਰ ਰੱਖ ਜਾਇਆ ਕਰੋ, ਆਪਾਂ ਉੱਥੇ ਜਾ ਕੇ ਆਪ ਹੀ ਲੰਗਰ ਛੱਕ ਲਿਆ ਕਰਾਂਗੇ ਜਥੇਦਾਰ ਜੀ ਨੇ ਸੱਤ ਬਚਨ ਕਿਹਾ ਅਤੇ ਉਥੋਂ ਚਲੇ ਗਏ ਬਹੁਤ ਸਮਾਂ ਬਾਬਾ ਜੀ ਨੇ ਉੱਥੇ ਘੋਰ ਤਪੱਸਿਆ ਕੀਤੀ। ਪਰ ਉਹਨਾਂ ਨੂੰ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਹੋਏ ਦਿਲ ਵਿੱਚ ਤਾਂਗ ਵੱਧਦੀ ਜਾ ਰਹੀ ਸੀ। ਇੰਨੇ ਦਿਨਾਂ ਤੱਕ ਤਪ ਹੋਣ ਤੋਂ ਬਾਅਦ ਵੀ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਹੋਏ ਤਾਂ ਬਾਬਾ ਜੀ ਨੇ ਅਰਦਾਸ ਕੀਤੀ ਕਿ ਮਹਾਰਾਜ ਮੇਰੇ ਕੋਲੋਂ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਨਹੀਂ ਰਹਿ ਹੋਣਾ ਕਿਰਪਾ ਕਰਕੇ ਦਰਸ਼ਨ ਦਿਓ

ਜੇਕਰ ਤੁਸੀਂ ਅੱਜ ਮੈਨੂੰ ਦਰਸ਼ਨ ਨਹੀਂ ਦਿੱਤੇ ਤਾਂ ਮੈਂ ਗੋਦਾਵਰੀ ਦੇ ਵਿੱਚ ਆਪਣਾ ਸਰੀਰ ਛੱਡ ਦੇਵਾਂਗਾ। ਇਸ ਤਰ੍ਹਾਂ ਦਾ ਪੱਕਾ ਵਿਚਾਰ ਬਾਬਾ ਜੀ ਨੇ ਆਪਣੇ ਅੰਦਰ ਕਰ ਲਿਆ ਅਤੇ ਨਾਮ ਦੇ ਵਿੱਚ ਲੀਨ ਹੋ ਗਏ ਜਦੋਂ ਫਿਰ ਵੀ ਉਹਨਾਂ ਨੂੰ ਦਰਸ਼ਨ ਨਾ ਹੋਏ ਤਾਂ ਉਹ ਗੋਦਾਵਰੀ ਦੇ ਕੰਡੇ ਗਏ ਪਾਣੀ ਦਾ ਭਾਅ ਬਹੁਤ ਤੇਜ਼ ਸੀ ਬਾਬਾ ਜੀ ਹੌਲੀ ਹੌਲੀ ਗੋਦਾਵਰੀ ਦੇ ਪਾਣੀ ਦੇ ਵਿੱਚ ਚਲੇ ਗਏ ਅਤੇ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਪਾਣੀ ਦੇ ਵਿੱਚ ਲੀਨ ਹੋਣ ਹੀ ਲੱਗੇ ਸੀ ਕਿ ਬਾਬਾ ਜੀ ਨੂੰ ਪਿੱਛੋਂ ਇੱਕ ਆਵਾਜ਼ ਆਈ ਭਗਤਾ ਤੂੰ ਕੀ ਚਾਹੁੰਦਾ ਹੈ ਬਾਬਾ ਅਤਰ ਸਿੰਘ ਜੀ ਆਵਾਜ਼ ਸੁਣ ਕੇ ਬਹੁਤ ਹੈਰਾਨ ਹੋਏ ਆਵਾਜ਼ ਬਹੁਤ ਮਿੱਠੀ ਅਤੇ ਨਿੱਗੀ ਸੀ ਬਾਬਾ ਜੀ ਨੇ ਬਿਨਾਂ ਪਿੱਛੇ ਮੁੜੇ ਕਿਹਾ ਕਿ ਮੈਨੂੰ ਤੁਹਾਡੇ ਦਰਸ਼ਨ ਚਾਹੀਦੇ ਹਨ

ਤੁਹਾਡੇ ਦਰਸ਼ਨਾਂ ਦੀ ਤਾਂਗ ਹੈ ਜੇਕਰ ਤੁਹਾਡੇ ਦਰਸ਼ਨ ਨਹੀਂ ਹੋਏ ਤਾਂ ਮੇਰਾ ਸਰੀਰ ਵੀ ਕਿਸੇ ਕੰਮ ਦਾ ਨਹੀਂ ਪਿੱਛੋਂ ਆਵਾਜ਼ ਆਉਂਦੀ ਹੈ ਤੈਨੂੰ ਕਿਸ ਤਰ੍ਹਾਂ ਦੇ ਦਰਸ਼ਨ ਚਾਹੀਦੇ ਹਨ ਬਾਬਾ ਜੀ ਨੇ ਕਿਹਾ ਕਿ ਮੈਨੂੰ ਤੁਹਾਡੇ ਉਹ ਦਰਸ਼ਨ ਚਾਹੀਦੇ ਹਨ ਜਿਵੇਂ ਤੁਸੀਂ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਆਪਣਾ ਦੀਵਾਨ ਲਗਾ ਕੇ ਬੈਠਦੇ ਸੀ। ਫਿਰ ਪਿੱਛੋਂ ਆਵਾਜ਼ ਆਉਂਦੀ ਹੈ ਕਿ ਠੀਕ ਹੈ ਫਿਰ ਤੁਸੀਂ ਸ਼ਿਕਾਰ ਕਾਟ ਗੁਰਦੁਆਰਾ ਸਾਹਿਬ ਆ ਜਾਓ ਇਹ ਸੁਣ ਕੇ ਬਾਬਾ ਜੀ ਦੇ ਅੰਦਰ ਪ੍ਰਸੰਨਤਾ ਦਾ ਟਿਕਾਣਾ ਨਹੀਂ ਸੀ ਬਾਬਾ ਜੀ ਨੇ ਇਹੀ ਸਮਝਿਆ ਕਿ ਉਹ ਆਵਾਜ਼ ਗੁਰੂ ਸਾਹਿਬ ਦੀ ਸੀ ਕਿਉਂਕਿ ਉਹਨਾਂ ਨੇ ਪਿੱਛੇ ਮੁੜ ਕੇ ਤਾਂ ਦੇਖਿਆ ਨਹੀਂ ਸੀ ਸੋ ਬਾਬਾ ਜੀ ਬਿਨਾਂ ਸਮੇਂ ਦੀ ਦੇਰ ਕੀਤੇ ਸ਼ਿਕਾਰਗੜ ਗੁਰਦੁਆਰਾ ਸਾਹਿਬ ਵੱਲ ਚੱਲ ਪਏ ਜਦੋਂ

ਬਾਬਾ ਜੀ ਸ਼ਿਕਾਰ ਕਾਟ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਉੱਥੇ ਦਾ ਦ੍ਰਿਸ਼ ਦੇਖ ਕੇ ਬਾਬਾ ਜੀ ਅਚੰਬੇ ਦੇ ਵਿੱਚ ਆ ਗਏ ਕਿਉਂਕਿ ਉਸ ਜਗਹਾ ਗੁਰਦੁਆਰਾ ਸਾਹਿਬ ਨਹੀਂ ਸੀ ਉੱਥੇ ਤਾਂ ਸਿਰਫ ਗੁਰੂ ਸਾਹਿਬ ਦਾ ਦਰਬਾਰ ਲੱਗਿਆ ਹੋਇਆ ਸੀ। ਸੀ ਬਾਬਾ ਜੀ ਇਹ ਸਾਰਾ ਨਜ਼ਾਰਾ ਦੇਖ ਗਦ ਗਦ ਹੋ ਉੱਠੇ ਅਤੇ ਗੁਰੂ ਸਾਹਿਬ ਦੇ ਦਰਸ਼ਨਾਂ ਦੇ ਲਈ ਅੰਦਰ ਗਏ ਉੱਥੇ ਇੱਕ ਵਿਲੱਖਣ ਹੀ ਮਾਹੌਲ ਸੀ। ਫਿਰ ਸੰਤ ਬਾਬਾ ਅਤਰ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਖੁੱਲੇ ਦਰਸ਼ਨ ਹੋਏ ਅਤੇ ਬਾਬਾ ਜੀ ਨੇ ਗੁਰੂ ਸਾਹਿਬ ਦੇ ਨਾਲ ਕਈ ਵਿਚਾਰਾਂ ਕੀਤੀਆਂ

ਸੰਤ ਬਾਬਾ ਤੇਜਾ ਸਿੰਘ ਜੀ ਦੱਸਦੇ ਹਨ ਕਿ ਬਾਬਾ ਅਤਰ ਸਿੰਘ ਜੀ ਨੇ ਕਦੀ ਇਹ ਵਿਚਾਰਾਂ ਜੋ ਗੁਰੂ ਸਾਹਿਬ ਦੇ ਨਾਲ ਉਹਨਾਂ ਨੇ ਕੀਤੀਆਂ ਸੀ ਉਹ ਕਿਸੇ ਦੇ ਨਾਲ ਸਾਂਝੀਆਂ ਤਾਂ ਨਹੀਂ ਕੀਤੀਆਂ ਪਰ ਇਨਾ ਜਰੂਰ ਦੱਸਿਆ ਸੀ ਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਪੰਜਾਬ ਜਾ ਕੇ ਮਨੁੱਖਤਾ ਨੂੰ ਖੰਡੇ ਬਾਟੇ ਦੀ ਪਹੁਲ ਅਤੇ ਸਿੰਘ ਸਜਾਉਣ ਦਾ ਹੁਕਮ ਦਿੱਤਾ ਸੀ ਅਤੇ ਮਨੁੱਖਤਾ ਦੀ ਸੇਵਾ ਦੀ ਡਿਊਟੀ ਵੀ ਲਗਾਈ ਸੀ ਸੋ ਬਾਬਾ ਅਤਰ ਸਿੰਘ ਜੀ ਸ਼੍ਰੀ ਹਜੂਰ ਸਾਹਿਬ ਤੋਂ ਵਾਪਸ ਆਏ ਅਤੇ ਇੱਥੇ ਆ ਕੇ ਬਾਬਾ ਜੀ ਨੇ ਲੱਖਾਂ ਹੀ ਪ੍ਰਾਣੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ।

Leave a Reply

Your email address will not be published. Required fields are marked *