ਆਸਾਮ ’ਚ ਦੇਸ਼ ਦੇ ਸਭ ਤੋਂ ਵੱਡੀ ਉਮਰ ਦੇ ਪਾਲਤੂ ਹਾਥੀ ‘ਬਿਜੁਲੀ ਪ੍ਰਸਾਦ’ ਦੀ ਮੌਤ

ਆਸਾਮ ਦੇ ਸੋਨਿਤਪੁਰ ਜ਼ਿਲ੍ਹੇ ’ਚ ਭਾਰਤ ਦੇ ਸਭ ਤੋਂ ਵੱਡੀ ਉਮਰ ਦੇ ਪਾਲਤੂ ਹਾਥੀ ਦੀ ਸੋਮਵਾਰ ਨੂੰ 89 ਸਾਲ ਦੀ ਉਮਰ ਵਿਚ ਮੌਤ ਹੋ ਗਈ। ‘ਬਿਜੁਲੀ ਪ੍ਰਸਾਦ’ ਨਾਮੀ ਵਿਸ਼ਾਲ ਹਾਥੀ ਨੇ ਉਮਰ ਸਬੰਧੀ ਸਮੱਸਿਆਵਾਂ ਕਾਰਨ ਤੜਕੇ ਸਾਢੇ 3 ਵਜੇ ‘ਦਿ ਵਿਲੀਅਮਸਨ ਮੇਗਰ ਗਰੁੱਪ’ ਦੇ ਬੇਹਲੀ ਚਾਹ ਬਾਗ ਵਿਚ ਆਖਰੀ ਸਾਹ ਲਿਆ। ਬਿਜੁਲੀ ਪ੍ਰਸਾਦ ਨਾਲ ਜੁੜੇ ਪਸ਼ੂ ਪ੍ਰੇਮੀਆਂ, ਚਾਹ ਬਾਗ ਮੁਲਾਜ਼ਮਾਂ ਤੇ ਸਥਾਨਕ ਨਿਵਾਸੀਆਂ ਨੇ ਉਸਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ। ਚਾਹ ਬਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਬਿਜੁਲੀ ਪ੍ਰਸਾਦ ‘ਦਿ ਵਿਲੀਅਮਸਨ ਮੇਗਰ ਗਰੁੱਪ’ ਲਈ ਮਾਣ ਦਾ ਪ੍ਰਤੀਕ ਸੀ।

ਇਸਨੂੰ ਇਕ ਬੱਚੇ ਦੇ ਰੂਪ ਵਿਚ ਪਹਿਲਾਂ ਬਾਰਗੰਗ ਚਾਹ ਬਾਗ ਲਿਆਂਦਾ ਗਿਆ ਸੀ ਅਤੇ ਜਦੋਂ ਕੰਪਨੀ ਨੇ ਬਾਰਗੰਗ ਚਾਹ ਬਾਗ ਵੇਚ ਦਿੱਤਾ ਤਾਂ ਇਸਨੂੰ ਇਥੇ ਲਿਆਂਦਾ ਗਿਆ। ਹਾਥੀ ਚਾਹ ਬਾਗ ਵਿਚ ਸ਼ਾਹੀ ਜੀਵਨ ਜੀ ਰਿਹਾ ਸੀ।

Leave a Reply

Your email address will not be published. Required fields are marked *