ਇਕ-ਦੂਜੇ ਨਾਲ ਪਿੰਜਰੇ ’ਚ ਲੜਣਗੇ ‘ਐਲਨ ਮਸਕ’ ਅਤੇ ‘ਜ਼ੁਕਰਬਰਗ’, ਟਵਿੱਟਰ ’ਤੇ ਹੋਵੇਗਾ ਲਾਈਵ ਪ੍ਰਸਾਰਣ

ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀਆਂ ’ਚੋਂ ਇਕ ਐਲਨ ਮਸਕ ਨੇ ਕਿਹਾ ਕਿ ਮਾਰਕ ਜ਼ੁਕਰਬਰਗ ਨਾਲ ਉਨ੍ਹਾਂ ਦੀ ਸੰਭਾਵੀ ਇਕ-ਦੂਜੇ ਦੀ ਲੜਾਈ ਨੂੰ ਸੋਸ਼ਲ ਮੀਡੀਆ ਸਾਈਟ ‘ਐਕਸ’ ’ਤੇ ਲਾਈਵ ਸਟ੍ਰੀਮ ਕੀਤਾ ਜਾਵੇਗਾ। ਐਕਸ ਨੂੰ ਪਹਿਲਾਂ ਟਵਿੱਟਰ ਵਜੋਂ ਜਾਣਿਆ ਜਾਂਦਾ ਸੀ, ਜਿਸ ਨੂੰ ਮਸਕ ਨੇ ਹਾਲ ਹੀ ਵਿਚ ਖਰੀਦਿਆ ਸੀ। ਟੈਕਨਾਲੋਜੀ ਖੇਤਰ ਦੇ ਦੋ ਅਰਬਪਤੀ ਜੂਨ ਦੇ ਅਖੀਰ ਵਿਚ ਇਕ ਪਿੰਜਰੇ ਵਿਚ ਇਕ-ਦੂਜੇ ਨਾਲ ਲੜਣ ਲਈ ਸਹਿਮਤ ਹੋਏ ਸਨ। ਜ਼ੁਕਰਬਰਗ ਅਸਲ ਵਿਚ ਮਿਕਸਡ ਮਾਰਸ਼ਲ ਆਰਟਸ ਵਿਚ ਸਿਖਲਾਈ ਪ੍ਰਾਪਤ ਹੈ। ਫੇਸਬੁੱਕ ਦੇ ਸੰਸਥਾਪਕ ਨੇ ਇਸ ਸਾਲ ਦੇ ਸ਼ੁਰੂ ਵਿਚ ਆਪਣਾ ਪਹਿਲਾ ਜਿਉ ਜਿਤਸੂ (ਜਾਪਾਨੀ ਮਾਰਸ਼ਲ ਆਰਟਸ) ਮੁਕਾਬਲਾ ਪੂਰਾ ਕਰਨ ਬਾਰੇ ਪੋਸਟ ਕੀਤਾ ਸੀ।

ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਲਿਖਿਆ, ‘ਜ਼ੁਕਰਬਰਗ ਬਨਾਮ ਮਸਕ ਮੈਚ ਐਕਸ ’ਤੇ ਲਾਈਵ ਪ੍ਰਸਾਰਿਤ ਕੀਤਾ ਜਾਵੇਗਾ।’ ਇਸ ਤੋਂ ਹੋਣ ਵਾਲੀ ਸਾਰੀ ਆਮਦਨ ਸਾਬਕਾ ਸੈਨਿਕਾਂ ਦੀ ਭਲਾਈ ਲਈ ਦਿੱਤੀ ਜਾਵੇਗੀ।’ ਇਸ ਤੋਂ ਪਹਿਲਾਂ ਐਤਵਾਰ ਨੂੰ ਮਸਕ ਨੇ ਕਿਹਾ ਕਿ ਉਹ ਭਾਰ ਚੁੱਕ ਕੇ ਇਸ ਮੈਚ ਦੀ ਤਿਆਰੀ ਕਰ ਰਹੇ ਹਨ। ਮਸਕ ਅਤੇ ਜ਼ੁਕਰਬਰਗ ‘ਰਿੰਗ’ ’ਚ ਦਾਖਲ ਹੋਣਗੇ ਜਾਂ ਨਹੀਂ, ਇਹ ਦੇਖਣਾ ਬਾਕੀ ਹੈ ਪਰ ਜੇਕਰ ਪਿੰਜਰੇ ਦਾ ਮੁਕਾਬਲਾ ਸਿਰਫ ਮਜ਼ਾਕ ਹੈ ਤਾਂ ਵੀ ਇਸ ਨੇ ਲੋਕਾਂ ਦਾ ਧਿਆਨ ਖਿੱਚਿਆ ਹੈ।

Leave a Reply

Your email address will not be published. Required fields are marked *