ਇੰਗਲੈਂਡ ਤੋਂ ਰੋਜ਼ਨਾ ਦਰਬਾਰ ਸਾਹਿਬ ਆਉਦਾ ਇਹ ਸਿੱਖ

ਇਕ ਬੰਦਾ ਰੋਜ਼ ਲੰਡਨ ਤੋਂ ਸਰਬਰ ਸਾਹਿਬ ਦੇ ਦਰਸ਼ਨ ਕਰਨੇ ਲਿਆ ਆਉਂਦਾ ਹੈ, ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਕਿਵੇਂ ਹੋ ਸਕਦਾ ਹੈ। ਚਾਹੇ ਤੁਸੀਂ ਜਿੰਨੇ ਮਰਜ਼ੀ ਅਮੀਰ ਹੋਵੋ ਚਾਹੇ ਤੁਹਾਡੇ ਕੋਲ ਜਿੰਨਾ ਮਰਜੀ ਪੈਸਾ ਹੋਵੇ, ਇਹ ਕਿਸੇ ਵੀ ਹਾਲਤ ਵਿਚ ਸੰਭਾਵ ਨਹੀਂ।ਪਰ ਦੁਨੀਆਂ ਦੇ ਵਿੱਚ ਇੱਕ ਅਜਿਹਾ ਵਿਅਕਤੀ ਮੌਜੂਦ ਹੈ। ਜੋ ਹਰ ਰੋਜ਼ ਲੰਡਨ ਤੋਂ ਪੰਜਾਬ ਦਰਬਾਰ ਸਾਹਿਬ ਦੇ ਦਰਸ਼ਨਾਂ ਦੇ ਲਈ ਆਉਂਦਾ ਹੈ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਿੱਖਾਂ ਦੀ ਭਾਵਨਾ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਹੈ। ਗੁਰੂ ਰਾਮਦਾਸ ਸਾਹਿਬ ਜੀ ਦਾ ਘਰ ਸਿਰਫ਼ ਸਿੱਖਾਂ ਦੇ ਲਈ ਹੀ ਨਹੀਂ ਸਗੋਂ ਹਰ ਧਰਮ ਹਰ ਫਿਕਰੇ ਵਰਗ ਦੇ ਲੋਕਾਂ ਲਈ ਖੁੱਲਾ ਹੈ। ਇੱਥੇ ਸਿੱਖ ਹਿੰਦੂ ਮੁਸਲਮਾਨ ਹਰ ਕੋਈ ਆਉਂਦਾ ਹੈ, ਹਰ ਕੋਈ

ਆਪਣੀ ਭਾਵਨਾ ਨੂੰ ਲੈ ਕੇ ਸਿਰ ਝੁਕਾਉਂਦਾ ਹੈ।ਇਸੇ ਕਰਕੇ ਇਹ ਵਿਦੇਸ਼ੀ ਟੂਰਿਸਟਾਂ ਦਾ ਵੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਵਿਦੇਸ਼ੀ ਸੈਲਾਨੀ ਵੱਡੀ ਸੰਖਿਆ ਦੇ ਵਿੱਚ ਇੱਥੇ ਆਉਂਦੇ ਨੇ ਸਾਲ 2017 ਦੇ ਵਿੱਚ ਹੀ ਇੰਗਲੈਂਡ ਦਾ ਰਹਿਣ ਵਾਲਾ ਇੱਕ ਵਿਅਕਤੀ ਘੁੰਮਣ ਵਾਸਤੇ ਸ੍ਰੀ ਦਰਬਾਰ ਆਇਆ, ਜਿਸਦਾ ਨਾਮ ਵਿਕਟਰ ਹੈ। ਆਪਣੇ ਬਲਾਗ ਦੇ ਵਿਚ ਉਹ ਹਰਿਮੰਦਰ ਸਾਹਿਬ ਬਾਰੇ ਕੁਝ ਅਜਿਹੀਆਂ ਗੱਲਾਂ ਵੀ ਲਿਖ ਦਿੰਦਾ ਹੈ, ਜੋ ਸ਼ਾਇਦ ਇਕ ਸਿੱਖ ਮਹਿਸੂਸ ਵੀ ਨਹੀਂ ਕਰ ਸਕਦਾ।ਇੰਗਲੈਂਡ ਦੇ ਵਿੱਚ ਵਿਕਟਰ ਦੇ ਨਾਲ ਹੀ ਕੰਮ ਕਰਦੇ ਹਰਸਿਮਰਨ ਸਿੰਘ ਨੇ ਕੁਝ ਅਜਿਹਾ ਦੱਸਿਆ ਕਿ ਤੁਸੀਂ ਸੁਣ ਕੇ ਹੈਰਾਨ ਪਰੇਸ਼ਾਨ ਹੋਵੋਗੇ। ਤੇ ਤੁਹਾਨੂੰ ਯਕੀਨ ਤੱਕ ਨਹੀਂ ਆਵੇਗਾ। ਪਰ ਇਹ ਸੱਚਾਈ ਦੀ ਗਵਾਹੀ ਹਰਿਮੰਦਰ

ਸਾਹਿਬ ਦਾ ਸਟਾਫ਼ ਵੀ ਭਰਦਾ ਹੈ। ਹਰਸਿਮਰਨ ਸਿੰਘ ਨੇ ਦੱਸਿਆ ਕਿ ਵਿਕਟਰ ਮੈਂ ਐਮਾਜ਼ਾਨ ਪੇ ਸੈਂਟਰ ਤੇ ਮੈਂ ਲੰਡਨ ਦੇ ਵਿਚ ਪਿਛਲੇ ਪੰਜ ਸਾਲਾਂ ਤੋਂ ਇਕੱਠੇ ਕੰਮ ਕਰਦੇ ਆ ਰਹੇ ਹਾਂ।ਵਿਕਟਰ ਬਲਾਗ ਵੀ ਲਿਖਦਾ ਹੈ ਤੇ ਵੀਡੀਓ ਵੀ ਸ਼ੂਟ ਕਰਦਾ ਹੈ। ਹੌਲੀ-ਹੌਲੀ ਸਾਡੇ ਵਿੱਚ ਦੋਸਤੀ ਹੋਈ ਤੇ ਸਾਲ 2018 ਦੇ ਵਿੱਚ ਮੈਂ ਪਹਿਲੀ ਵਾਰ ਵਿਕਟਰ ਦੇ ਘਰ ਡੀਨਰ ਦੇ ਉੱਤੇ ਗਿਆ। ਵਿਕਟਰ ਨੇ ਪਹਿਲੀ ਵਾਰ ਮੈਨੂੰ ਆਪਣੇ ਘਰ ਬੁਲਾਇਆ ਸੀ। ਤੇ ਜਦੋਂ ਮੈਂ ਉਸਦੇ ਡਰਾਇੰਗ ਰੂਮ ਦੇ ਵਿੱਚ ਐਂਟਰ ਹੀ ਕੀਤਾ। ਤਾਂ ਸਾਹਮਣੇ ਵਾਲੀ ਕੰਧ ਤੇ ਇੱਕ ਵੱਡੀ ਸਾਰੀ ਸ਼੍ਰੀ ਦਰਬਾਰ ਸਾਹਿਬ ਦੀ ਤਸਵੀਰ ਲੱਗੀ ਹੋਈ ਸੀ। ਮੈਂ ਹੈਰਾਨ ਸੀ ਕਿ ਸਿਰੋਂ ਗੰਜੇ ਪਿਓਰ ਕ੍ਰਿਸ਼ਚਨ ਦੇ ਘਰ ਸ਼੍ਰੀ ਦਰਬਾਰ ਸਾਹਿਬ ਦੀ ਤਸਵੀਰ ਕਿਵੇਂ ਹੋ ਸਕਦੀ ਹੈ? ਮੈਂ

ਇਸ਼ਾਰਾ ਕਰਕੇ ਉਸ ਨੂੰ ਕਿਹਾ ਕਿ ਇਹ ਤਸਵੀਰ, ਤੁਸੀਂ ਦਰਬਾਰ ਸਾਹਿਬ ਗਏ ਹੋ ਤਾਂ ਵਿਕਟਰ ਨੇ ਕਿਹਾ ਕਿ ਮੈਂ ਤਾਂ ਹਰ ਰੋਜ਼ ਦਰਬਾਰ ਸਾਹਿਬ ਜਾਂਦਾ ਹਾਂ। ਮੈਂ ਫਿਰ ਉਸਨੂੰ ਕਿਹਾ ਕਿ ਮੈਂ ਇਸ ਲਈ ਪੁੱਛ ਰਿਹਾ ਹਾਂ ਕਿ ਅਜਿਹੀ ਤਸਵੀਰ ਇੱਥੋਂ ਲੰਡਨ ਦੇ ਵਿਚੋਂ ਤਾਂ ਨਹੀਂ ਮਿਲ ਸਕਦੀ ਤੁਸੀਂ ਜ਼ਰੂਰ ਦਰਬਾਰ ਸਾਹਿਬ ਗਏ ਹੋਵੋਗੇ ਜਿੱਥੋਂ ਤੁਸੀਂ ਇਹ ਤਸਵੀਰ ਲੈ ਕੇ ਆਏ ਹੋਵੇਗੀ। ਵਿਕਟਰ ਦਾ ਜਵਾਬ ਫਿਰ ਉਹੀ ਸੀ ਕਿ ਮੈਂ ਤਾਂ ਹਰ ਰੋਜ ਦਰਬਾਰ ਸਾਹਿਬ ਜਾਂਦਾ ਹਾਂ। ਵਿਕਟ ਮੈਨੂੰ ਕਹਿਣ ਲੱਗਾ ਕਿ ਤੁਸੀਂ ਨਹੀਂ ਜਾ ਸਕਦੇ ? ਮੈਂ ਉਸ ਨੂੰ ਕਿਹਾ ਕਿ ਕਿਵੇਂ ਹੋ ਸਕਦਾ ਹੈ? ਮੈਂ ਹਰ ਰੋਜ਼ ਲੰਡਨ ਤੋਂ ਪੰਜਾਬ ਦਰਬਾਰ ਸਾਹਿਬ ਕਿਵੇਂ ਜਾ ਸਕਦਾ ਹਾਂ। ਉਸ ਨੇ ਮੇਰਾ ਹੱਥ ਫੜਿਆ ਅਤੇ ਮੈਨੂੰ ਉਸ ਤਸਵੀਰ ਦੇ ਕੋਲ ਲੈ ਗਿਆ। ਤਸਵੀਰ ਦੇ

ਬਿਲਕੁਲ ਸਾਹਮਣੇ ਨੀਚੇ ਇੱਕ ਵ੍ਹਾਈਟ ਮੈਟ ਰੱਖਿਆ ਸੀ। ਵਿਕਟਰ ਨੇ ਆਪਣਾ ਸਿਰ ਢੱਕਿਆ। ਤੇ ਉਸ ਮੈਟ ਦੇ ਉੱਤੇ ਚੌਕੜਾ ਲਗਾ ਕੇ ਬੈਠ ਗਿਆ। ਅੱਖਾਂ ਬੰਦ ਕੀਤੀਆਂ ਤੇ ਕੁੱਲ ਚਾਰ ਕ ਮਿੰਟਾਂ ਬਾਅਦ ਉਸਦੇ ਚੇਹਰੇ ਦੇ ਉੱਤੇ ਇੱਕ ਵੱਖਰਾ ਹੀ ਨੂਰ ਤੇ ਮੁਸਕਾਨ ਆ ਗਈ। ਉਸ ਨੇ ਅੱਖਾਂ ਖੋਲ੍ਹੀਆਂ ਤੇ ਕਹਿਣ ਲੱਗਿਆ ਕਿ ਮੈਂ ਦਰਬਾਰ ਸਾਹਿਬ ਜਾ ਵੀ ਆਇਆ। ਮੈਂ ਕਿਹਾ ਕਿ ਇਹ ਤਾਂ ਤੇਰੇ ਅੰਦਰ ਦੀ ਭਾਵਨਾ ਹੈ। ਪਰ ਜੋ ਵਿਕਟਰ ਸ਼ਬਦ ਬੋਲ ਰਿਹਾ ਸੀ ਮੈਂ ਉਸਨੂੰ ਵੀ ਇਗਨੋਰ ਨਹੀਂ ਕਰ ਸਕਦਾ ਸੀ ਮੈਂ ਆਪਣੇ ਵਹਿਮ ਨੂੰ ਕੱਢਣਾ ਵਾਸਤੇ ਉਹ ਸ਼ਬਦ ਬਾਰੇ ਜਾਨਣਾ ਚਾਹਿਆ। ਮੈਂ ਇੰਡੀਆ ਦਰਬਾਰ ਸਾਹਿਬ ਆਫ਼ਿਸ ਦਾ ਨੰਬਰ ਕੱਢਿਆ ਤੇ ਦੋ ਤਿੰਨ ਮਿੰਟ ਦੇ ਵਿੱਚ ਹੀ ਫੋਨ ਲਗਾ ਦਿੱਤਾ ਤੇ ਕਿਹਾ ਕਿ ਮੈਂ ਲੰਡਨ ਤੋਂ ਗੱਲ ਕਰ ਰਿਹਾ ਹਾਂ। ਇਸ ਸਮੇਂ ਦਰਬਾਰ ਸਾਹਿਬ ਕਿਹੜਾ ਸ਼ਬਦ ਚੱਲ ਰਿਹਾ ਹੈ? ਮੈਂ ਜਾਨਣਾ ਚਾਹੁੰਦਾ ਹਾਂ। ਦਰਬਾਰ ਸਾਹਿਬ ਦੇ ਸਟਾਫ ਨੇ ਦੱਸਿਆ ਕਿ ਪਿਛਲੇ ਪੰਜ ਮਿੰਟ ਤੋਂ ਇਹ ਸ਼ਬਦ ਚੱਲ ਰਿਹਾ ਹੈ। ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ।

ਵਿਕਟਰ ਦਾ ਦੱਸਿਆ ਹੋਇਆ ਸ਼ਬਦ ਉਸ ਵੇਲੇ ਚੱਲ ਰਹੇ ਦਰਬਾਰ ਸਾਹਿਬ ਦੇ ਸ਼ਬਦ ਨਾਲ ਬਿਲਕੁਲ ਮੈਚ ਕਰ ਰਿਹਾ ਸੀ। ਇੰਝ ਕਿਵੇਂ ਹੋ ਸਕਦਾ ਸੀ? ਇੰਗਲੈਂਡ ਵਿੱਚ ਬੈਠੇ ਬੰਦੇ ਨੂੰ ਕਿਵੇਂ ਪਤਾ ਲੱਗਿਆ ਕਿ ਦਰਬਾਰ ਸਾਹਿਬ ਇਹ ਸ਼ਬਦ ਚੱਲ ਰਿਹਾ ਹੈ। ਜਦ ਕਿ ਉਸ ਵੇਲੇ ਕੋਈ ਵੀ ਲਾਇਵ ਟੈਲੀਕਾਸਟ ਨਹੀਂ ਚਲਦਾ ਹੁੰਦਾ। ਮੈਂ ਵਿਕਟਰ ਨੂੰ ਪੁੱਛਿਆ ਕਿ ਤੈਨੂੰ ਕਿਵੇਂ ਪਤਾ ਲੱਗਿਆ। ਤਾਂ ਵਿਕਟਰ ਨੇ ਮੈਨੂੰ ਕਿਹਾ ਕਿ ਮੈਂ ਤਾਂ ਇਸ ਤਰ੍ਹਾਂ ਹਰ ਰੋਜ਼ ਹੀ ਦਰਬਾਰ ਸਾਹਿਬ ਜਾਂਦਾ ਹਾਂ। ਕੀਰਤਨ ਸੁਣਦਾ ਹਾਂ ਕਿ ਤੁਸੀਂ ਸਿੱਖ ਲੋਕ ਨਹੀਂ ਜਾ ਸਕਦੇ? ਮੈਂ ਤਾਂ ਸੋਚਿਆ ਸੀ ਕਿ ਸਾਰੇ ਸਿੱਖ ਲੋਕ ਇੰਝ ਹੀ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਹੋਣਗੇ। ਮੈਂ ਹੁਣ ਵਿਕਟਰ ਨੂੰ ਕੀ ਜਵਾਬ ਦਿੰਦਾ ਕਿ ਉਹ ਪਰਮਾਤਮਾ ਦੇ ਨਾਲ ਜੁੜ ਚੁਕਿਆ ਸੀ। ਵਿਕਟਰ ਨੇ ਦੱਸਿਆ ਕਿ ਮੈਂ ਘੁੰਮਣ ਵਾਸਤੇ ਦਰਬਾਰ ਸਾਹਿਬ ਗਿਆ ਸੀ। ਸਾਲ 2017 ਦੀ ਇਹ ਘਟਨਾ ਹੈ। ਤਿੰਨ ਚਾਰ ਘੰਟੇ ਮੈਂ ਉੱਥੇ ਬਿਤਾਉਣੇ ਸੀ। ਪਰ ਸ਼ਬਦ ਦੀ ਧੁਨ ਨੇ ਮੈਨੂੰ ਉੱਥੇ ਹੀ ਰੋਕ ਲਿਆ। ਰਾਗੀ ਕੀ ਬੋਲ ਰਹੇ ਸੀ ਮੈਨੂੰ

ਸਮਝ ਤਾਂ ਨਹੀਂ ਲੱਗ ਰਿਹਾ ਸੀ ਪਰ ਮੇਰੀਆਂ ਅੱਖਾਂ ਬੰਦ ਹੋ ਜਾ ਰਹੀਆਂ ਸਨ ਤੇ ਸ਼ਾਂਤੀ ਮਿਲ ਰਹੀ ਸੀ। ਜਿਸ ਕਰਕੇ ਮੈਂ ਉੱਥੇ ਤਿੰਨ ਦਿਨ ਰੁਕਿਆਂ। ਇੱਕ ਦਿਨ ਮੈਂ ਅੰਦਰ ਬੈਠਾ ਸ਼ਬਦ ਕੀਰਤਨ ਸੁਣ ਰਿਹਾ ਸੀ ਕਿ ਮੇਰੇ ਦਿਮਾਗ ਦੇ ਵਿੱਚ ਇਕਦਮ ਖਿਆਲ ਆਇਆ ਕਿ ਮੇਰੀ ਲੜਕੀ ਬਹੁਤ ਬਿਮਾਰ ਹੈ ਮੈਂ ਘਬਰਾ ਗਿਆ ਤੇ ਅਚਾਨਕ ਹੀ ਮੈਨੂੰ ਇੱਕ ਆਵਾਜ਼ ਆਉਂਦੀ ਹੈ ਕਿ ਵਿਕਟਰ ਘਬਰਾ ਨਾ ਆਰਾਮ ਦੇ ਨਾਲ ਜਲ ਲੈ ਤੇ ਆਪਣੇ ਬੱਚੀ ਨੂੰ ਜਾ ਕੇ ਪਿਲਾ। ਤੇਰੀ ਬੱਚ ਠੀਕ ਰਹੇਗੀ। ਤੇ ਹਰ ਰੋਜ ਇੰਝ ਹੀ ਬਾਣੀ ਸੁਣਨ ਆ ਜਾਇਆ ਕਰ। ਮੈਂ ਉਸ ਆਵਾਜ਼ ਨੂੰ ਇਗਨੋਰ ਕੀਤਾ। ਬਾਹਰ ਆ ਕੇ ਕੋਈ ਸ਼ੋਪਿੰਗ ਕੀਤੀ ਤੇ ਤਸਵੀਰ ਵੀ ਖ਼ਰੀਦੀ। ਇਹ ਤਸਵੀਰ ਵੀ ਖਰੀਦੀ। ਸ਼ੋਪਿੰਗ ਕਰਦਿਆਂ ਮੈਨੂੰ ਅਚਾਨਕ ਫੋਨ

ਆਇਆ ਕਿ ਮੇਰੀ ਲੜਕੀ ਬਹੁਤ ਬਿਮਾਰ ਹੈ ਮੈਂ ਪਹਿਲੀ ਫਲਾਈਟ ਦੇ ਨਾਲ ਹੀ ਲੰਡਨ ਪਹੁੰਚਿਆ। ਡਾਕਟਰਾਂ ਦੀ ਰਿਪੋਰਟਾਂ ਬਹੁਤ ਕੁਝ ਬੋਲ ਰਹੀਆਂ ਸੀ। ਜਿਹਨਾਂ ਨੂੰ ਦੇਖਕੇ ਬਿਲਕੁਲ ਡਰ ਚੁੱਕਿਆਂ ਸੀ। ਮੇਰੇ ਦਿਮਾਗ ਦੇ ਅੰਦਰ ਦਰਬਾਰ ਸਾਹਿਬ ਦੇ ਉਹੀ ਸ਼ਬਦ ਚੱਲ ਰਹੇ ਸੀ। ਜੋ ਮੈਨੂੰ ਅਕਾਸ਼ਬਾਣੀ ਹੋਈ ਸੀ ਉਸ ਵੇਲੇ ਮੈਨੂੰ ਉਹ ਗੱਲ ਯਾਦ ਆਈ ਤੇ ਮੈਂ ਜਲ ਦੀਆਂ ਕੁਝ ਬੂੰਦਾਂ ਹਰ ਰੋਜ਼ ਆਪਣੀ ਲੜਕੀ ਨੂੰ ਦੇਣ ਲੱਗਿਆਂ। ਚਾਰ ਦਿਨਾਂ ਦੇ ਵਿੱਚ ਵਿੱਚ ਹੀ ਮੇਰੀ ਲੜਕੀ ਬਿਲਕੁਲ ਠੀਕ ਹੋ ਗਈ। ਹੁਣ ਮੈਂ ਉਸ ਦਿਨ ਤੋਂ ਬਾਅਦ ਹਰ ਰੋਜ ਇੰਝ ਹੀ ਦਰਬਾਰ ਸਾਹਿਬ ਕੀਰਤਨ ਸੁਣਨਾ ਆਉਂਦਾ ਹਾਂ। ਤੇ ਇਹ ਸਭ ਕੁਝ ਮੈਨੂੰ ਤੁਹਾਡੇ ਗੁਰੂ ਰਾਮਦਾਸ ਸਾਹਿਬ ਜੀ ਨੇ ਹੀ ਦੱਸਿਆ ਹੈ। ਸ਼ਾਮ ਵੇਲੇ ਮੇਰੀ ਪਤਨੀ

ਤੇ ਲੜਕੀ ਵੀ ਇੰਝ ਹੀ ਦਰਸ਼ਨ ਕਰਦੇ ਨੇ। ਮੈਂ ਹੈਰਾਨ ਵੀ ਸੀ ਤੇ ਸ਼ਰਮਿੰਦਾ ਵੀ ਸੀ ਉਹਨਾਂ ਨੂੰ ਕੀ ਕਹਿੰਦਾ ਸਾਡੇ ਮਨਾਂ ਦੇ ਅੰਦਰ ਤਾਂ ਕੋਈ ਖਿਆਲ ਵੀ ਨਹੀਂ ਆ ਸਕਦਾ। ਕੰਮਕਾਰਾਂ ਦੇ ਵਿੱਚ ਆਪਾਂ ਗੁਰੂ ਸਾਹਿਬ ਨੂੰ ਭੁੱਲ ਹੀ ਬੈਠੇ ਹਾਂ। ਤੇ ਦਰਬਾਰ ਸਾਹਿਬ ਲੰਡਨ ਤੋਂ ਪੰਜਾਬ ਦਰਸ਼ਨ ਕਰਨ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ। ਪਰ ਮੈਂ ਹੈਰਾਨ ਸੀ ਕਿ ਇੱਕ ਗੈਰ ਸਿੱਖ ਗੁਰੂ ਸਾਹਿਬ ਤੱਕ ਕਿਵੇਂ ਪਹੁੰਚ ਗਿਆ। ਅਜਿਹੀਆਂ ਤਾਰਾਂ ਪਰਮਾਤਮਾ ਦੇ ਨਾਲ ਜੋੜ ਲਈਆਂ ਕਿ ਸ਼ਾਇਦ ਆਪਾਂ ਮਰਦੇ ਤੱਕ ਅਜਿਹਾ ਪਰਮਾਤਮਾ ਦੇ ਨਾਲ ਨਹੀਂ ਜੁੜ ਪਾਵਾਂਗੇ।

Leave a Reply

Your email address will not be published. Required fields are marked *