ਐੱਲ. ਪੀ. ਜੀ. ਦੀਆਂ ਕੀਮਤਾਂ ’ਚ ਕਟੌਤੀ ਨਾਲ ਸਤੰਬਰ ’ਚ ਘਟੇਗੀ ਮਹਿੰਗਾਈ

ਐੱਲ. ਪੀ. ਜੀ. ਦੇ ਸਿਲੰਡਰ ’ਚ 200 ਰੁਪਏ ਦੀ ਕਟੌਤੀ ਕੀਤੇ ਜਾਣ ਨਾਲ ਸਤੰਬਰ ’ਚ ਪ੍ਰਚੂਨ ਮਹਿੰਗਾਈ ’ਚ 20 ਤੋਂ 30 ਆਧਾਰ ਅੰਕ (ਬੀ. ਪੀ. ਐੱਸ.) ਦੀ ਗਿਰਾਵਟ ਸੰਭਵ ਹੈ। ਵਿਸ਼ਲੇਸ਼ਕਾਂ ਮੁਤਾਬਕ ਇਸ ਨਾਲ ਪ੍ਰਚੂਨ ਮਹਿੰਗਾਈ ਕੇਂਦਰੀ ਬੈਂਕ ਦੇ 6 ਫੀਸਦੀ ਤੋਂ ਉੱਪਰਲੇ ਘੇਰੇ ਤੋਂ ਹੇਠਾਂ ਆ ਸਕਦੀ ਹੈ। ਸਿਟੀ ਰਿਸਰਚ ਬੈਂਕ ਦੇ ਇਕ ਵਿਸ਼ਲੇਸ਼ਕ ਮੁਤਾਬਕ ਖਪਤਕਾਰ ਮੁੱਲ ਸੂਚਕ ਅੰਕ (ਸੀ. ਪੀ. ਆਈ.) ’ਚ ਐੱਲ. ਪੀ. ਜੀ. ਦਾ ਸਿੱਧਾ ਲੋਡ 1.29 ਫੀਸਦੀ ਹੈ। ਇਸ ਨਾਲ ਤਿਆਰ ਭੋਜਨ ਦੀ ਕੀਮਤ ’ਤੇ ਵੀ ਅਸਿੱਧੇ ਤੌਰ ’ਤੇ ਅਸਰ ਪੈਂਦਾ ਹੈ, ਜਿਸ ਦਾ ਭਾਰ 5.6 ਫੀਸਦੀ ਹੈ। ਸਿਟੀ ਰਿਪੋਰਟ ਮੁਤਾਬਕ ਮਹਿੰਗਾਈ ’ਚ 30 ਆਧਾਰ ਅੰਕ ਦੀ ਗਿਰਾਵਟ ਆਏਗੀ। ਟਮਾਟਰ ਦੀਆਂ ਵਧੀਆਂ ਹੋਈਆਂ ਕੀਮਤਾਂ ਵੀ ਘਟਣ ਲੱਗੀਆਂ ਹਨ। ਲਿਹਾਜਾ ਸਤੰਬਰ 2023 ’ਚ ਮਹਿੰਗਾਈ 6 ਫੀਸਦੀ ਤੋਂ ਘੱਟ ਆ ਸਕਦੀ ਹੈ। ਸਾਡਾ ਅਨੁਮਾਨ ਹੈ ਕਿ ਵਿੱਤੀ ਸਾਲ 2024 ਦੀ ਬਾਕੀ ਮਿਆਦ ਵਿਚ ਖਪਤਕਾਰਾਂ ਦੇ 200 ਅਰਬ ਰੁਪਏ ਜਾਂ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ’ਚ 0.07 ਫੀਸਦੀ ਦੀ ਬੱਚਤ ਹੋਵੇਗੀ।

ਆਈ. ਡੀ. ਐੱਫ.ਸੀ. ਫਸਟ ਬੈਂਕ ਇਕਨਾਮਿਕਸ ਰਿਸਰਚ ’ਚ ਵੀ ਅਜਿਹੇ ਹੀ ਰੁਝਾਨ ਹਨ। ਸਬਜ਼ੀਆਂ ਦੀਆਂ ਕੀਮਤਾਂ ’ਚ ਗਿਰਾਵਟ ਦਾ ਅਸਰ ਸਤੰਬਰ ’ਚ ਦਿਖਾਈ ਦੇਵੇਗਾ। ਇਸ ਦੇ ਮੁਤਾਬਕ ਸਾਡੇ ਸਤੰਬਰ ਦੇ ਅਨੁਮਾਨਾਂ ਮੁਤਾਬਕ ਇਸ ’ਚ ਹੋਰ ਗਿਰਾਵਟ ਆਵੇਗੀ। ਟਮਾਟਰ ਦੀਆਂ ਕੀਮਤਾਂ ’ਚ ਗਿਰਾਵਟ ਅਤੇ ਐੱਲ. ਪੀ. ਜੀ. ਦੀਆਂ ਕੀਮਤਾਂ ’ਚ ਕਟੌਤੀ ਹੋਣ ਨਾਲ ਇਹ ਗਿਰਾਵਟ ਆਵੇਗੀ।

Leave a Reply

Your email address will not be published. Required fields are marked *