ਖੁਸ਼ਖਬਰੀ : ਮਲੇਸ਼ੀਆ ਏਅਰਲਾਈਨ ਅੰਮ੍ਰਿਤਸਰ ਲਈ ਸ਼ੁਰੂ ਕਰੇਗੀ ਸਿੱਧੀਆਂ ਉਡਾਣਾਂ

ਆਸਟ੍ਰੇਲੀਆ, ਨਿਉਜ਼ੀਲੈਂਡ, ਥਾਈਲੈਂਡ, ਹਾਂਗਕਾਂਗ ਤੇ ਕਈ ਹੋਰ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਵਿਚ ਰਹਿੰਦੇ ਪੰਜਾਬੀ ਭਾਈਚਾਰੇ ਲਈ ਇਕ ਵੱਡੀ ਖੁਸ਼ਖਬਰੀ ਹੈ। ਮਲੇਸ਼ੀਆ ਦੀ ਸਭ ਤੋਂ ਵੱਡੀ ਮੰਨੀ ਜਾਣ ਵਾਲੀ ਮਲੇਸ਼ੀਆ ਏਅਰਲਾਈਨ ਆਉਣ ਵਾਲੇ ਸਰਦੀਆਂ ਦੇ ਮੌਸਮ ਵਿਚ 8 ਨਵੰਬਰ ਤੋਂ ਕੁਆਲਾਲੰਪੁਰ ਤੋਂ ਪੰਜਾਬ ਦੇ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਅੰਮ੍ਰਿਤਸਰ ਦੇ ਨਵੇਂ ਮਹੱਤਵਪੂਰਨ ਹਵਾਈ ਸੰਪਰਕ ਬਾਰੇ ਇਕ ਸਾਂਝੇ ਬਿਆਨ ਵਿਚ ਜਾਣਕਾਰੀ ਦਿੰਦੇ ਹੋਏ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁੰਮਟਾਲਾ ਅਤੇ ਕਨਵੀਨਰ ਇੰਡੀਆ ਤੇ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਸਕੱਤਰ ਯੋਗੇਸ਼ ਕਾਮਰਾ ਨੇ ਦੱਸਿਆ ਕਿ ਮਲੇਸ਼ੀਆ ਏਅਰਲਾਈਨ ਕੁਆਲਾਲੰਪੁਰ ਤੋਂ ਅੰਮ੍ਰਿਤਸਰ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਵਾਲੀ ਮਲੇਸ਼ੀਆ ਦੀ ਤੀਜੀ ਏਅਰਲਾਈਨ ਬਣਨ ਜਾ ਰਹੀ ਹੈ। ਵਰਤਮਾਨ ਵਿਚ ਬੈਟਿਕ ਏਅਰ ਹਫਤੇ ਵਿਚ 3 ਦਿਨ, ਜਦੋਂ ਕਿ ਏਅਰ ਏਸ਼ੀਆ ਐਕਸ 3 ਸਤੰਬਰ ਤੋਂ ਇਸ ਰੂਟ ’ਤੇ ਹਫਤੇ ਵਿਚ 4 ਦਿਨ ਇਨ੍ਹਾਂ ਉਡਾਣਾਂ ਦਾ ਸੰਚਾਲਨ ਕਰੇਗੀ।

ਮਲੇਸ਼ੀਆ ਏਅਰਲਾਈਨ ਦੀ ਵੈੱਬਸਾਈਟ ’ਤੇ ਉਪਲਬਧ ਸਮਾਂ ਸੂਚੀ ਮੁਤਾਬਕ, ਏਅਰਲਾਈਨ ਹਫਤੇ ’ਚ ਹਰ ਬੁੱਧਵਾਰ ਅਤੇ ਸ਼ਨੀਵਾਰ ਵਾਲੇ ਦਿਨ ਆਪਣੇ 160 ਸੀਟਾਂ ਵਾਲੇ (144 ਇਕਾਨਮੀ ਅਤੇ 16 ਬਿਜ਼ਨੈੱਸ ਕਲਾਸ) ਦੇ ਬੋਇੰਗ 737 ਜਹਾਜ਼ ਨਾਲ ਉਡਾਣਾਂ ਦਾ ਸੰਚਾਲਨ ਕਰੇਗੀ। ਕੁਆਲਾਲੰਪੁਰ ਤੋਂ ਸ਼ਾਮ 6:50 ਵਜੇ ਰਵਾਨਾ ਹੋ ਕੇ, ਇਹ ਉਡਾਣ ਅੰਮ੍ਰਿਤਸਰ ਵਿਖੇ ਰਾਤ 10:10 ਵਜੇ ਪਹੰਚੇਗੀ। ਅੰਮ੍ਰਿਤਸਰ ਤੋਂ ਫਿਰ ਰਾਤ 11:25 ਵਜੇ ਰਵਾਨਾ ਹੋ ਕੇ ਅਗਲੀ ਸਵੇਰ 7:30 ਵਜੇ ਕੁਆਲਾਲੰਪੁਰ ਪਹੁੰਚੇਗੀ।

Leave a Reply

Your email address will not be published. Required fields are marked *