ਖੰਡ ਹੋਣ ਜਾ ਰਹੀ ਹੈ ਹੋਰ ਮਹਿੰਗੀ ਕਿੰਨੀ ਵਧੇਗੀ ਹੋਰ ਮਹਿੰਗਾਈ

ਭਾਰਤ ‘ਚ ਮਹਿੰਗਾਈ ਹੋਰ ਵਧਣ ਜਾ ਰਹੀ ਹੈ।ਜਲਦੀ ਹੀ ਭਾਰਤ ‘ਚ ਖੰਡ ਦੇ ਭਾਅ ਮਹਿੰਗੇ ਹੋਣ ਜਾ ਰਹੇ ਨੇ । ਭਾਰਤ ਨੇ ਖੰਡ ਮਿੱਲਾਂ ਨੂੰ ਕਿਹਾ ਹੈ ਕਿ ਉਹ 31 ਮਈ ਤੱਕ 60 ਲੱਖ ਟਨ ਖੰਡ ਵਿਦੇਸ਼ਾਂ ’ਚ ਵੇਚ ਸਕਦੀ ਹੈ। ਇਹ ਜਾਣਕਾਰੀ ਖੁਰਾਕ ਮੰਤਰਾਲੇ ਦੇ ਇਕ ਨਿਰਦੇਸ਼ ’ਚ ਦਿੱਤੀ ਗਈ ਹੈ। ਭਾਰਤ ਸਰਕਾਰ ਅਕਤੂਬਰ 2023 ਤੱਕ ਹੋਰ ਖੰਡ ਦੀ ਬਰਾਮਦ ਦੀ ਇਜਾਜ਼ਤ ਦੇ ਸਕਦੀ ਹੈ।ਨਵੀਂ ਦਿੱਲੀ (ਭਾਸ਼ਾ) – ਭਾਰਤ ਨੇ ਸਾਲ 2022-23 ਲਈ ਖੰਡ ਬਰਾਮਦ ਕੋਟਾ ਘਟਾ ਦਿੱਤਾ ਹੈ ਤਾਂ ਜੋ ਵਿਸ਼ਵ ਭਰ ’ਚ ਵੱਧ ਰਹੀ ਖੁਰਾਕੀ ਮਹਿੰਗਾਈ ਦਰਮਿਆਨ ਭਾਰਤ ਦੇ ਲੋਕਾਂ ਨੂੰ ਖੰਡ ਖਰੀਦਣ ’ਚ ਕੋਈ ਦਿੱਕਤ ਨਾ ਆਵੇ।

ਇਸ ਲਈ ਭਾਰਤ ਨੇ ਖੰਡ ਬਰਾਮਦ ਦੇ ਕੋਟੇ ’ਚ ਕਮੀ ਕੀਤੀ ਹੈ। ਦੁਨੀਆ ਦੇ ਸਭ ਤੋਂ ਵੱਡੇ ਚੀਨੀ ਉਤਪਾਦਕ ਦੇਸ਼ ਬ੍ਰਾਜ਼ੀਲ ਤੋਂ ਚੀਨੀ ਦੀ ਬਰਾਮਦ ਪਹਿਲਾਂ ਹੀ ਘੱਟ ਗਈ ਹੈ, ਜਿਸ ਕਾਰਨ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਦੁਨੀਆ ਭਰ ’ਚ ਹੁਣ ਖੰਡ ਦੀ ਕੀਮਤ ਵਧ ਸਕਦੀ ਹੈ।ਸਾਲ 2021-22 ’ਚ 11.2 ਮਿਲੀਅਨ ਟਨ ਖੰਡ ਦੀ ਬਰਾਮਦ ਕੀਤੀ ਗਈ ਸੀ। ਦੁਨੀਆ ਭਰ ’ਚ ਖੁਰਾਕ ਸਪਲਾਈ ਪ੍ਰਭਾਵਿਤ ਹੋਣ ਕਾਰਨ ਕਈ ਦੇਸ਼ਾਂ ’ਚ ਮਹਿੰਗਾਈ 4-5 ਦਹਾਕਿਆਂ ਦੇ ਉੱਚੇ ਪੱਧਰ ’ਤੇ ਪਹੁੰਚ ਗਈ ਹੈ। ਬ੍ਰਾਜ਼ੀਲ ’ਚ ਭਾਰੀ ਮੀਂਹ ਕਾਰਨ ਗੰਨੇ ਦੀ ਪਿੜਾਈ ’ਚ ਦੇਰੀ ਹੋਈ ਹੈ,

ਜਿਸ ਕਾਰਨ ਨਿਊਯਾਰਕ ’ਚ ਅਕਤੂਬਰ ਤੋਂ ਲੈ ਕੇ ਹੁਣ ਤੱਕ ਕੱਚੀ ਖੰਡ ਦੀ ਕੀਮਤ 6 ਫੀਸਦੀ ਵਧ ਗਈ ਹੈ।ਭਾਰਤ ਨੇ ਹੁਣ ਖੰਡ ਦੀ ਬਰਾਮਦ ਦਾ ਕੋਟਾ ਘਟਾ ਦਿੱਤਾ ਹੈ, ਜਿਸ ਕਾਰਨ ਵਿਸ਼ਵ ਬਾਜ਼ਾਰ ’ਚ ਖੰਡ ਦੀ ਕੀਮਤ ’ਚ ਕਾਫੀ ਵਾਧਾ ਹੋਣ ਦੀ ਸੰਭਾਵਨਾ ਹੈ। ਪਿਛਲੇ ਸੋਮਵਾਰ ਅਜਿਹੀਆਂ ਰਿਪੋਰਟਾਂ ਆਈਆਂ ਸਨ ਕਿ ਭਾਰਤ ਪਹਿਲੀ ਖੇਪ ’ਚ 6 ਮਿਲੀਅਨ ਟਨ ਖੰਡ ਦੀ ਬਰਾਮਦ ਦੀ ਇਜਾਜ਼ਤ ਦੇ ਸਕਦਾ ਹੈ। ਇਸੇ ਤਰ੍ਹਾਂ 30 ਲੱਖ ਟਨ ਖੰਡ ਨੂੰ ਬਾਅਦ ’ਚ ਵੇਚਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਇਹ ਭਾਰਤ ’ਚ ਖੰਡ ਉਤਪਾਦਨ ਦੀ ਗਤੀ ’ਤੇ ਨਿਰਭਰ ਕਰਦਾ ਹੈ।ਦਿਲਚਸਪ ਤੱਥ ਇਹ ਹੈ ਕਿ ਭਾਰਤ ਤੋਂ ਖੰਡ ਦੀ ਬਰਾਮਦ ’ਤੇ ਲਾਈਆਂ ਗਈਆਂ ਪਾਬੰਦੀਆਂ ਯੂਰਪੀ ਦੇਸ਼ਾਂ ਤੇ ਅਮਰੀਕਾ ਦੇ ਮਾਮਲੇ ’ਚ ਲਾਗੂ ਨਹੀਂ ਹੁੰਦੀਆਂ ਹਨ

Leave a Reply

Your email address will not be published. Required fields are marked *