ਚੰਦਰਮਾ ’ਤੇ ਫਤਹਿ ਦੀ ਖੁਸ਼ੀ ’ਚ ਓਡਿਸ਼ਾ ’ਚ ਜਨਮੇ ਬੱਚਿਆਂ ਦਾ ਨਾਂ ਰੱਖਿਆ ‘ਚੰਦਰਯਾਨ’

ਧਰਤੀ ਦੇ ਕੁਦਰਤੀ ਉਪਗ੍ਰਹਿ ਚੰਦਰਮਾ ਦੀ ਸਤ੍ਹਾ ’ਤੇ ਭਾਰਤ ਦੀ ਚੰਦ ਮੁਹਿੰਮ ਦੇ ਕਦਮ ਰੱਖਣ ਤੋਂ ਤੁਰੰਤ ਬਾਅਦ ਓਡਿਸ਼ਾ ਦੇ ਕੇਂਦਰਪਾੜਾ ਜ਼ਿਲ੍ਹੇ ’ਚ ਪੈਦਾ ਹੋਏ ਕਈ ਬੱਚਿਆਂ ਦਾ ਨਾਂ ‘ਚੰਦਰਯਾਨ’ ਰੱਖਿਆ ਗਿਆ ਹੈ। ਇੱਥੋਂ ਦੇ ਕੇਂਦਰਪਾੜਾ ਜ਼ਿਲ੍ਹਾ ਹਸਪਤਾਲ ’ਚਪੈਦਾ ਹੋਏ ਘੱਟੋ-ਘੱਟ 4 ਬੱਚਿਆਂ, 3 ਮੁੰਡਿਆਂ ਅਤੇ ਇਕ ਕੁੜੀ ਦਾ ਨਾਂ ਉਨ੍ਹਾਂ ਦੇ ਮਾਤਾ-ਪਿਤਾ ਨੇ ਚੰਦਰਯਾਨ ਰੱਖਿਆ ਹੈ।
ਦੱਸਣਯੋਗ ਹੈ ਕਿ ਬੈਂਗਲੁਰੂ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ 23 ਤਾਰੀਖ਼ ਨੂੰ ਇਤਿਹਾਸ ਰਚ ਦਿੱਤਾ। ਏਜੰਸੀ ਮੁਤਾਬਕ ਚੰਦਰਯਾਨ-3 ਦੇ ਲੈਂਡਰ ਨੇ ਤੈਅ ਸਮੇਂ ਮੁਤਾਬਕ ਸ਼ਾਮ 6 ਵਜ ਕੇ 4 ਮਿੰਟ ‘ਤੇ ਚੰਦਰਮਾ ਦੀ ਸਤ੍ਹਾ ‘ਤੇ ਸਫ਼ਲਤਾਪੂਰਵਕ ਲੈਂਡਿੰਗ ਕਰ ਲਈ ਹੈ। ਚੰਦਰਯਾਨ-3 14 ਜੁਲਾਈ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਸਫ਼ਲਤਾਪੂਰਵਕ ਪੰਧ ‘ਚ ਪਹੁੰਚਾਇਆ ਗਿਆ। 40 ਦਿਨ ਦੀ ਯਾਤਰਾ ਮਗਰੋਂ ਚੰਦਰਯਾਨ-3 ਚੰਨ ‘ਤੇ ਪਹੁੰਚਿਆ।

ਇਸਰੋ ਨੇ ਲੈਂਡਿੰਗ ਦਾ ਲਾਈਵ ਟੈਲੀਕਾਸਟ ਵਿਖਾਇਆ ਹੈ। ਇਸਰੋ ਨੇ ਇਸ ਨੂੰ ਦੇਸ਼ ਅਤੇ ਦੁਨੀਆ ਲਈ ਇਤਿਹਾਸਕ ਪਲ ਦੱਸਿਆ। ਚੰਦਰਯਾਨ-3 ਦੱਖਣੀ ਧਰੁਵ ‘ਤੇ ਲੈਂਡ ਕੀਤਾ ਹੈ। ਭਾਰਤ ਦੱਖਣੀ ਧਰੁਵ ‘ਚ ਪਹੁੰਚਣ ਵਾਲਾ ਪਹਿਲਾਂ, ਜਦਕਿ ਸਾਫਟ ਲੈਂਡਿੰਗ ਕਰਾਉਣ ਵਾਲਾ ਚੌਥਾ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਅਮਰੀਕਾ, ਰੂਸ ਅਤੇ ਚੀਨ ਇਤਿਹਾਸ ਕਰਿਸ਼ਮੇ ਨੂੰ ਅੰਜ਼ਾਮ ਦੇ ਚੁੱਕੇ ਹਨ। ਇਸਰੋ ਦੇ ਇਸ ਮਹੱਤਵਪੂਰਨ ਮਿਸ਼ਨ ਨਾਲ ਪੂਰੀ ਦੁਨੀਆ ਦੀਆਂ ਉਮੀਦਾਂ ਜੁੜੀਆਂ ਹਨ।

Leave a Reply

Your email address will not be published. Required fields are marked *