ਜਰਮਨੀ : ਸਕੂਲ ’ਚ ਨਾਬਾਲਿਗ ਵਿਦਿਆਰਥੀ ਨੇ 8 ਸਾਲਾ ਬੱਚੀ ਨੂੰ ਮਾਰਿਆ ਚਾਕੂ

ਪੂਰਬੀ ਜਰਮਨੀ ਦੇ ਇੱਕ ਸਕੂਲ ਵਿੱਚ ਬੁੱਧਵਾਰ ਨੂੰ ਇੱਕ ਅੱਠ ਸਾਲਾ ਬੱਚੀ ਨੂੰ ਇੱਕ ਨਾਬਾਲਿਗ ਵਿਦਿਆਰਥੀ ਨੇ ਚਾਕੂ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸੀ. ਡੀ. ਪੀ. ਏ. ਦੀ ਖਬਰ ਮੁਤਾਬਕ ਪੁਲਸ ਨੇ ਦੱਸਿਆ ਕਿ ਇਹ ਘਟਨਾ ਡਰੇਸਡੇਨ ਸ਼ਹਿਰ ਦੇ ਬਿਸ਼ੋਫਸਵਰਡਾ ਇਲਾਕੇ ’ਚ ਵਾਪਰੀ। ਪੁਲਸ ਨੇ ਦੱਸਿਆ ਕਿ ਲੜਕੀ, ਜਿਸ ਦੇ ਸਿਰ ਅਤੇ ਗਰਦਨ ’ਤੇ ਜ਼ਖਮ ਹਨ, ਨੂੰ ਹਵਾਈ ਜਹਾਜ਼ ਰਾਹੀਂ ਹਸਪਤਾਲ ਲਿਜਾਇਆ ਗਿਆ।

ਉਨ੍ਹਾਂ ਦੱਸਿਆ ਕਿ ਹਮਲਾਵਰ 16 ਸਾਲਾ ਵਿਦਿਆਰਥੀ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਉਸ ਨੂੰ ਵੀ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਸਥਿਤੀ ਕਾਬੂ ਹੇਠ ਹੈ ਅਤੇ ਸਕੂਲ ਦੀ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ ਹੈ।

Leave a Reply

Your email address will not be published. Required fields are marked *