ਜਾਇਦਾਦ ਦੇ ਵਿਵਾਦ ਕਾਰਨ ਅਦਾਲਤ ਦੇ ਸਾਹਮਣੇ ਭੈਣ-ਭਰਾ ਦਾ ਗੋਲ਼ੀਆਂ ਮਾਰ ਕੇ ਕਤਲ

ਅਮਰੀਕੀ ਖੇਤਰ ਪੋਰਟੋ ਰੀਕੋ ਵਿਚ ਇਕ ਅਦਾਲਤ ਦੇ ਸਾਹਮਣੇ ਮੰਗਲਵਾਰ ਨੂੰ ਇਕ ਸ਼ੱਕੀ ਵੱਲੋਂ ਕੀਤੀ ਗਈ ਗੋਲੀਬਾਰੀ ’ਚ 2 ਲੋਕਾਂ ਦੀ ਮੌਤ ਹੋ ਗਈ ਜੋ ਭਰਾ-ਭੈਣ ਸਨ। ਗੋਲੀ ਚਲਾਉਣ ਵਾਲਾ ਮ੍ਰਿਤਕਾਂ ਦਾ ਜਾਣਕਾਰ ਦੱਸਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਇਕ ਬਿਆਨ ਵਿਚ ਦੱਸਿਆ ਕਿ ਗੋਲੀਬਾਰੀ ਕਰਨ ਵਾਲੇ ਅਣਪਛਾਤੇ ਵਿਅਕਤੀ ਨੂੰ ਕੁੱਝ ਮਿੰਟ ਬਾਅਦ ਉੱਤਰੀ ਸ਼ਹਿਰ ਕੈਗੁਆਸ ਵਿਚ ਅਦਾਲਤ ਕੰਪਲੈਕਸ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਘਟਨਾ ਸਥਾਨ ‘ਤੇ ਮੌਜੂਦ ਪੁਲਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਾਨ ਗੁਆਉਣ ਵਾਲਾ ਪੁਰਸ਼ ਸਥਾਨਕ ਨਾਗਰਿਕ ਸੀ ਅਤੇ ਉਸ ਦੀ ਭੈਣ ਇਕ ਨਿੱਜੀ ਕੰਪਨੀ ਵਿਚ ਸੁਰੱਖਿਆ ਗਾਰਡ ਦੇ ਰੂਪ ਵਿਚ ਕੰਮ ਕਰਦੀ ਸੀ।

ਪੋਰਟੋ ਰੀਕੋ ਦੇ ਪੁਲਸ ਕਮਿਸ਼ਨਰ ਐਂਟੋਨੀਓ ਲੋਪੇਜ ਘਟਨਾ ਸਥਾਨ ‘ਤੇ ਪੁੱਜੇ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਪੁਲਸ ਇਸ ਘਟਨਾ ਦੇ ਪਿੱਛੇ ਦੇ ਮਕਸਦ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਬੇਹੱਦ ਮੰਦਭਾਗੀ ਹੈ। ਇਸ ਦੌਰਾਨ ਟਾਪੂ ਦੇ ਜਨਤਕ ਸੁਰੱਖਿਆ ਵਿਭਾਗ ਦੇ ਸਕੱਤਰ ਅਲੈਕਸਿਸ ਟੋਰੇਸ ਨੇ ਦੱਸਿਆ ਕਿ ਗੋਲੀ ਚਲਾਉਣ ਵਾਲਾ ਸ਼ੱਕੀ ਜਾਨ ਗੁਆਉਣ ਵਾਲੇ ਲੋਕਾਂ ਨੂੰ ਜਾਣਦਾ ਸੀ ਅਤੇ ਦੋਵਾਂ ਧਿਰਾਂ ਵਿਚਾਲੇ ਇਕ ਜਾਇਦਾਦ ਨੂੰ ਲੈ ਕੇ ਕਾਨੂੰਨੀ ਵਿਵਾਦ ਸੀ।

Leave a Reply

Your email address will not be published. Required fields are marked *