ਜੀ. ਐੱਸ. ਟੀ. ਦੀ ਇਕੋ ਜਿਹੀ ਦਰ ਲਾਗੂ ਕਰਨ ਦੀ ਲੋੜ : ਰਾਹੁਲ ਗਾਂਧੀ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਊਟੀ ’ਚ ਚਾਕਲੇਟ ਬਣਾਉਣ ਵਾਲੀ ਇਕ ਫੈਕਟਰੀ ਦੇ ਹਾਲੀਆ ਦੌਰੇ ਦੀ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਕਿ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗਾਂ (ਐੱਮ. ਐੱਸ. ਐੱਮ. ਈ.) ਨੂੰ ਬਚਾਉਣ ਲਈ ਚੀਜ਼ ਅਤੇ ਸੇਵਾ ਕਰ (ਜੀ. ਐੱਸ. ਟੀ.) ਦੀ ਇਕੋ ਜਿਹੀ ਦਰ ਲਾਗੂ ਕਰਨ ਅਤੇ ਉਦਯੋਗਿਕ ਕੇਂਦਰ ਬਣਾਉਣ ਦੀ ਜ਼ਰੂਰਤ ਹੈ। ਰਾਹੁਲ ਨੇ ਇਸ ਮਹੀਨੇ ਦੀ ਸ਼ੁਰੂਆਤ ’ਚ ਆਪਣੀ ਲੋਕ ਸਭਾ ਮੈਂਬਰਸ਼ਿਪ ਬਹਾਲ ਹੋਣ ਤੋਂ ਬਾਅਦ ਆਪਣੇ ਸੰਸਦੀ ਖੇਤਰ ਵਾਇਨਾਡ ਜਾਂਦੇ ਸਮੇਂ ‘ਊਟੀ ਦੇ ਸਭ ਤੋਂ ਪ੍ਰਸਿੱਧ ਬਰਾਂਡਜ਼ ’ਚੋਂ ਇਕ’ ਮੋਡੀਜ਼ ਚਾਕਲੇਟਸ ਦੀ ਫੈਕਟਰੀ ਦਾ ਦੌਰਾ ਕੀਤਾ ਸੀ।

ਕਾਂਗਰਸ ਵੱਲੋਂ ਜਾਰੀ ਬਿਆਨ ’ਚ ਰਾਹੁਲ ਦੇ ਹਵਾਲੇ ਨਾਲ ਕਿਹਾ ਗਿਆ ਹੈ, ‘‘ਇਸ ਛੋਟੇ ਜਿਹੇ ਕਾਰੋਬਾਰ ਦੇ ਪਿੱਛੇ ਮੁਰਲੀਧਰ ਰਾਓ ਅਤੇ ਉਨ੍ਹਾਂ ਦੀ ਪਤਨੀ ਸਵਾਤੀ ਦੀ ਉੱਦਮਸ਼ੀਲਤਾ ਦੀ ਕਹਾਣੀ ਪ੍ਰੇਰਣਾਦਾਇਕ ਹੈ।’’ ਰਾਹੁਲ ਵੱਲੋਂ ਸਾਂਝੀ ਕੀਤੀ ਗਈ ਵੀਡੀਓ ’ਚ ਉਹ ਚਾਕਲੇਟ ਬਣਾਉਂਦੇ ਹੋਏ ਅਤੇ ਫੈਕਟਰੀ ’ਚ ਕੰਮ ਕਰਨ ਵਾਲੀਆਂ ਮਹਿਲਾ ਕਰਮਚਾਰੀਆਂ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ।

Leave a Reply

Your email address will not be published. Required fields are marked *