ਜੇਕਰ ਤੁਸੀਂ ਵੀ ਕਰਦੇ ਹੋ Samsung ਦਾ ਫੋਨ ਯੂਜ਼ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਸੈਮਸੰਗ ਫੋਨ ਯੂਜ਼ ਕਰਨ ਵਾਲੇ ਯੂਜ਼ਰ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ। ਸੈਮਸੰਗ ਨੇ ਆਪਣੇ ਗਲੈਕਸੀ ਅਨਪੈਕਡ ਈਵੈਂਟ ‘ਚ Samsung Galaxy Z Flip 5 ਨੂੰ ਲਾਂਚ ਕਰ ਦਿੱਤਾ ਹੈ। Samsung Galaxy Z Flip 5 ਦੇ ਨਾਲ Galaxy Z Fold 5 ਨੂੰ ਵੀ ਲਾਂਚ ਕੀਤਾ ਗਿਆ ਹੈ। ਇਹ ਇਸ ਸਾਲ ਦਾ ਸੈਮਸੰਗ ਦਾ ਦੂਜਾ ਗਲੈਕਸੀ ਅਨਪੈਕਡ ਈਵੈਂਟ ਹੈ। ਨਵਾਂ ਫੋਨ ਪਿਛਲੇ ਸਾਲ ਲਾਂਚ ਹੋਏ Galaxy Z Flip 4 ਦਾ ਅਪਗ੍ਰੇਡਿਡ ਵਰਜ਼ਨ ਹੈ। Samsung Galaxy Z Flip 5 ਦੇ ਨਾਲ ਨਵਾਂ ਫਲੈਕਸ ਹਿੰਜ ਦਿੱਤਾ ਗਿਆ ਹੈ। ਇਸਤੋਂ ਇਲਾਵਾ ਪਹਿਲਾਂ ਦੇ ਮੁਕਾਬਲੇ ਵੱਡੀ ਕਵਰ ਸਕਰੀਨ ਦਿੱਤੀ ਗਈ ਹੈ। Galaxy Z Flip 5 ਦੇ ਨਾਲ ਕਸਟਮ ਸਨੈਪਡ੍ਰੈਗਨ 8 Gen 2 ਪ੍ਰੋਸੈਸਰ ਦਿੱਤਾ ਗਿਆ ਹੈ। ਇਸਤੋਂ ਇਲਾਵਾ ਫੋਨ ਨੂੰ IPX8 ਦੀ ਰੇਟਿੰਗ ਮਿਲੀ ਹੈ।

Samsung Galaxy Z Flip 5 ਦੇ ਫੀਚਰਜ਼
Samsung Galaxy Z Flip 5 ‘ਚ ਐਂਡਰਾਇਡ 13 ਦੇ ਨਾਲ OneUI 5.1.1 ਹੈ। ਇਸ ਵਿਚ ਆਰਮਰ ਐਲੂਮੀਨੀਅਮ ਦਾ ਫਰੇਮ ਹੈ। ਫੋਨ ‘ਚ 6.7 ਇੰਚ ਦੀ ਫੁਲ ਐੱਚ.ਡੀ. ਪਲੱਸ ਡਾਈਨਾਮਿਕ ਐਮੋਲੇਡ 2X ਇਨਫਿਨਿਟੀ ਫਲੇਸ ਡਿਸਪਲੇਅ ਹੈ ਜਿਸਦਾ ਰਿਫ੍ਰੈਸ਼ ਰੇਟ 120Hz ਹੈ। ਦੂਜੀ ਡਿਸਪਲੇਅ 3.4 ਇੰਚ ਦੀ ਸੁਪਰ ਐਮੋਲੇਡ ਹੈ ਜਿਸਦਾ ਰਿਫ੍ਰੈਸ਼ ਰੇਟ 60Hz ਹੈ। ਡਿਸਪਲੇਅ ‘ਤੇ ਗੋਰਿਲਾ ਗਲਾਸ ਵਿਕਟਸ ਦੀ ਪ੍ਰੋਟੈਕਸ਼ਨ ਹੈ। ਇਸ ਵਿਚ ਸਨੈਪਡ੍ਰੈਗਨ 8 Gen 2 ਪ੍ਰੋਸੈਸਰ ਦੇ ਨਾਲ 8 ਜੀ.ਬੀ. ਤਕ ਰੈਮ ਅਤੇ 512 ਜੀ.ਬੀ. ਤਕ ਦੀ ਸਟੋਰੇਜ ਮਿਲੇਗੀ।

ਕੈਮਰੇ ਦੀ ਗੱਲ ਕਰੀਏ ਤਾਂ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 12 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਹੈ। ਦੂਜਾ ਲੈੱਨਜ਼ 12 ਮੈਗਾਪਿਕਸਲ ਦਾ ਵਾਈਡ ਐਂਗਲ ਹੈ। ਕੈਮਰੇ ਦੇ ਨਾਲ ਆਪਟਿਕਲ ਇਮੇਜ ਸਟੇਬਿਲਾਈਜੇਸ਼ਨ (OIS) ਮਿਲਦਾ ਹੈ। ਫਰੰਟ ‘ਚ 10 ਮੈਗਾਪਿਕਸਲ ਦਾ ਕੈਮਰਾ ਹੈ।

Galaxy Z Flip 5 में 5G, 4G LTE, Wi-Fi 6E, ਬਲੂਟੁੱਥ 5.3, GPS/ A-GPS, NFC ਅਤੇ USB Type-C ਪੋਰਟ ਮਿਲਦਾ ਹੈ। ਫੋਨ ਨੂੰ IPX8 ਦੀ ਰੇਟਿੰਗ ਮਿਲੀ ਹੈ। ਇਸ ਵਿਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਵੀ ਮਿਲਦਾ ਹੈ। ਫੋਨ ‘ਚ 3700mAh ਦੀ ਬੈਟਰੀ ਹੈ ਜਿਸਦੇ ਨਾਲ 25W ਦੀ ਫਾਸਟ ਚਾਰਜਿੰਗ ਹੈ। ਇਸ ਵਿਚ ਵਾਇਰਲੈੱਸ ਚਾਰਜਿੰਗ 2.0 ਅਤੇ ਪਾਵਰਸ਼ੇਅਰ ਵੀ ਹੈ।

Leave a Reply

Your email address will not be published. Required fields are marked *