ਜੇਕਰ ਤੁਹਾਡੀਆਂ ਲੱਤਾਂ ਦੀਆਂ ਨਾੜੀਆਂ ’ਚ ਹੁੰਦੈ ਦਰਦ ਤਾਂ ਜ਼ਰੂਰ ਅਪਣਾਉ ਇਹ ਦੇਸੀ ਨੁਸਖ਼ੇ

ਠੰਢ ਦਾ ਸੀਜ਼ਨ ਆਉਣ ਵਾਲਾ ਹੈ ।ਸਰਦੀਆ ‘ਚ ਸਰੀਰ ਕਾਫੀ ਜ਼ਿੳਦਾ ਆਕੜ ਜਾਂਦਾ ਹੈ ਅਤੇ ਕਈ ਵਾਰ ਨਸਾਂ ‘ਚ ਕਾਫੀ ਜ਼ਿਆਦਾ ਦਰਦ ਹੁੰਦਾ ਹੈ। ਲੱਤਾਂ ਦੀਆਂ ਨਾੜੀਆਂ ’ਚ ਹੋਣ ਵਾਲੇ ਦਰਦ ਤੋਂ ਰਾਹਤ ਪਾਉਣਾ ਬਹੁਤ ਜ਼ਰੂਰੀ ਹੈਙ ਜੇਕਰ ਤੁਹਾਡੀਆਂ ਲੱਤਾਂ ਦੀਆਂ ਨਸਾਂ ਵਿਚ ਦਰਦ ਹੈ ਤਾਂ ਇਨ੍ਹਾਂ ਘਰੇਲੂ ਨੁਸਖ਼ਿਆਂ ਦੀ ਮਦਦ ਨਾਲ ਠੀਕ ਕੀਤਾ ਜਾ ਸਕਦਾ ਹੈਙ ਲੱਤਾਂ ਦੀਆਂ ਨਸਾਂ ’ਚ ਦਰਦ ਹੋਣ ’ਤੇ ਤੁਸੀਂ ਹਲਦੀ ਦੇ ਲੇਪ ਦੀ ਵਰਤੋਂ ਕਰ ਸਕਦੇ ਹੋਙ ਹਲਦੀ ਵਿਚ ਮੌਜੂਦ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਲੱਤਾਂ ਦੀਆਂ ਨਾੜੀਆਂ ਵਿਚ ਹੋਣ ਵਾਲੇ

ਦਰਦ ਨੂੰ ਦੂਰ ਕਰਨ ’ਚ ਕਾਰਗਰ ਸਾਬਤ ਹੋ ਸਕਦੇ ਹਨਙ ਇਸ ਦੀ ਵਰਤੋਂ ਕਰਨ ਲਈ ਹਲਦੀ ਵਿਚ ਥੋੜ੍ਹਾ ਜਿਹਾ ਸਰ੍ਹੋਂ ਦਾ ਤੇਲ ਮਿਲਾ ਕੇ ਪੈਰਾਂ ’ਤੇ ਲਗਾਉਙ ਇਸ ਨਾਲ ਕਾਫ਼ੀ ਰਾਹਤ ਮਿਲੇਗੀਙ ਇਸ ਤੋਂ ਇਲਾਵਾ ਹਲਦੀ ਵਾਲਾ ਦੁੱਧ ਪੀਣ ਨਾਲ ਲੱਤਾਂ ਦੀਆਂ ਨਾੜੀਆਂ ’ਚ ਹੋਣ ਵਾਲੇ ਦਰਦ ਤੋਂ ਵੀ ਰਾਹਤ ਮਿਲਦੀ ਹੈਙਮਸਾਜ ਕਰਨ ਨਾਲ ਮਾਸਪੇਸ਼ੀਆਂ ’ਚ ਹੋਣ ਵਾਲੀ ਸਮੱਸਿਆ ਤੋਂ ਰਾਹਤ ਮਿਲਦੀ ਹੈਙ ਇਸ ਲਈ ਜੇਕਰ ਤੁਸੀਂ ਮਾਸ਼ਪੇਸ਼ੀਆਂ ਦੀ ਸਮੱਸਿਆ ਘੱਟ ਕਰਨਾ ਚਾਹੁੰਦੇ ਹੋ ਤਾਂ ਘੱਟ ਤੋਂ ਘੱਟ ਦਸ ਮਿੰਟ ਅਪਣੀਆਂ ਲੱਤਾਂ ਦੀ ਮਸਾਜ ਕਰੋ ਇਸ ਨਾਲ ਖ਼ੂਨ ਦੇ ਵਹਾਅ ਵਿਚ ਸੁਧਾਰ ਆਵੇਗਾ ਅਤੇ ਮਾਸਪੇਸ਼ੀਆਂ ਮਜ਼ਬੂਤ ਹੋ ਜਾਣਗੀਆਂਙ ਮਸਾਜ ਦੇ ਲਈ ਨਾਰੀਅਲ ਦਾ ਤੇਲ , ਜੈਤੂਨ ਦਾ ਤੇਲ ਅਤੇ ਸਰ੍ਹੋਂ ਦਾ ਤੇਲ ਲਗਾ ਸਕਦੇ ਹੋਙਜੇਕਰ ਤੁਹਾਡੀਆਂ ਲੱਤਾਂ ਕਮਜ਼ੋਰ ਹੋ ਗਈਆਂ ਹਨ ਅਤੇ ਤੁਸੀਂ ਇਸ ਕਮਜ਼ੋਰੀ ਨੂੰ ਦੂਰ ਕਰਨਾ ਚਾਹੁੰਦੇ ਹੋ

ਤਾਂ ਤੁਸੀਂ ਅਪਣੇ ਆਹਾਰ ਵਿਚ ਪ੍ਰੋਟੀਨ, ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਵਾਲੀਆਂ ਚੀਜ਼ਾਂ ਸ਼ਾਮਲ ਕਰੋਙ ਇਸ ਲਈ ਤੁਸੀਂ ਸੁੱਕੇ ਮੇਵੇ, ਆਲੂ, ਮੇਥੀ, ਸੌਗੀ, ਟਮਾਟਰ ਲੈ ਸਕਦੇ ਹੋ ਅਤੇ ਪ੍ਰੋਟੀਨ ਲਈ ਆਂਡਾ ਦਹੀਂ ਲਉਙ ਮੈਗਨੀਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਕੱਦੂ ਦੇ ਬੀਜ, ਸੂਰਜਮੁਖੀ ਦੇ ਬੀਜ , ਪਾਲਕ, ਦਾਲ ਅਪਣੇ ਆਹਾਰ ਵਿਚ ਸ਼ਾਮਲ ਕਰੋ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਲਈ ਪੈਦਲ ਚਲਣਾ ਬਹੁਤ ਜ਼ਰੂਰੀ ਹੁੰਦਾ ਹੈਙ ਇਸ ਨਾਲ ਸਾਡੇ ਸਰੀਰ ਵਿਚ ਖ਼ੂਨ ਦਾ ਵਹਾਅ ਵਧਦਾ ਹੈ ਅਤੇ ਸਾਡੀ ਜੋੜ ਮਜ਼ਬੂਤ ਹੁੰਦੇ ਹਨਙ ਇਸ ਲਈ ਅਪਣੀ ਰੁਟੀਨ ਵਿਚ ਕਸਰਤ, ਸਾਈਕਲੰਿਗ ਅਤੇ ਸੈਰ ਕਰੋ।ਇਸ ਤੋ ਇਲਾਵਾ ਆਪਣੀ ਡਾਈਟ ਵੀ ਸਹੀ ਰੱਖੋ ਜਿਸ ਨਾਲ ਤੁਹਾਡੀ ਪਾਚਨ ਸ਼ਕਤੀ ਵੀ ਠੀਕ ਰਵੇਗੀ

Leave a Reply

Your email address will not be published. Required fields are marked *