ਟਰੰਪ ਦੇ ਅਕਾਊਂਟ ਸਰਚ ਵਾਰੰਟ ’ਤੇ ਵੇਰਵੇ ਦੇਣ ’ਚ ਦੇਰੀ ਲਈ ਟਵਿੱਟਰ ’ਤੇ ਲੱਗਾ ਸੀ ਜੁਰਮਾਨਾ
ਮਾਈਕ੍ਰੋ ਬਲਾਗਿੰਗ ਪਲੇਟਫਾਰਮ ’ਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਾਤੇ ਨਾਲ ਸਬੰਧਤ ਸਰਚ ਵਾਰੰਟ ਦੀ ਪਾਲਣਾ ’ਚ ਦੇਰ ਕਰਨ ਤੋਂ ਇਨਕਾਰ ਕਰਨ ਲਈ ਏਲਨ ਮਸਕ ਦੇ ਟਵਿੱਟਰ (ਹੁਣ ਐਕਸ) ਨੂੰ ਇਸ ਸਾਲ ਦੇ ਸ਼ੁਰੂਆਤ ’ਚ 3.50 ਲੱਖ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਸੀ। ਦਿ ਵਰਜ ਦੀ ਰਿਪੋਰਟ ਮੁਤਾਬਕ, ਬੁੱਧਵਾਰ ਨੂੰ ਖੁੱਲ੍ਹੇ ਨਵੇਂ ਅਦਾਲਤੀ ਦਸਤਾਵੇਜ਼ਾਂ ਤੋਂ ਇਹ ਜਾਣਕਾਰੀ ਸਾਹਮਣੇ ਆਈ।
ਵਾਰੰਟ ਨਿਆਂ ਵਿਭਾਗ ਦੀ ਵਿਸ਼ੇਸ਼ ਜਾਂਚ ਦੇ ਅੰਗ ਦੇ ਰੂਪ ਵਿਚ ਜਾਰੀ ਕੀਤਾ ਗਿਆ ਸੀ। ਸਾਲ 2020 ਦੀਆਂ ਚੋਣਾਂ ਤੋਂ ਬਾਅਦ ਸੱਤਾ ਦੇ ਟਰਾਂਸਫਰ ਵਿਚ ਦਖਲਅੰਦਾਜ਼ੀ ਕਰਨ ਵਿਚ ਟਰੰਪ ਦੀ ਭੂਮਿਕਾ ਦੀ ਜਾਂਚ ਦੇ ਹਿੱਸੇ ਦੇ ਰੂਪ ਵਿਚ ਇਸ ਸਾਲ ਜਨਵਰੀ ਵਿਚ ਵਿਸ਼ੇਸ਼ ਵਕੀਲ ਜੈੱਕ ਸਮਿਥ ਨੇ ਸਾਬਕਾ ਰਾਸ਼ਟਰਪਤੀ ਦੇ ਟਵਿੱਟਰ ਅਕਾਊਂਟ @ਰੀਅਲਡੋਨਾਲਡਟਰੰਪ ਦੇ ਲਈ ਇਕ ਸਰਚ ਵਾਰੰਟ ਪ੍ਰਾਪਤ ਕੀਤਾ।