ਡੇਢ ਮਹੀਨੇ ’ਚ 28 ਫ਼ੀਸਦੀ ਮਹਿੰਗੀ ਹੋ ਗਈ ਥਾਲੀ : ਕਾਂਗਰਸ

ਕਾਂਗਰਸ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਲੋਕ ਵਿਰੋਧੀ ਕਰਾਰ ਦਿੰਦੇ ਹੋਏ ਕਿਹਾ ਕਿ ਉਸ ਨੂੰ ਕਿਸਾਨਾਂ ਅਤੇ ਆਮ ਆਦਮੀ ਦੀ ਫਿਕਰ ਨਹੀਂ ਹੈ, ਇਸ ਲਈ ਮਹਿੰਗਾਈ ’ਤੇ ਲਗਾਮ ਨਹੀਂ ਲਾਈ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਲਾਭ ਨਹੀਂ ਮਿਲ ਰਿਹਾ ਹੈ। ਕਾਂਗਰਸ ਸੰਚਾਰ ਵਿਭਾਗ ਦੇ ਇੰਚਾਰਜ ਜੈਰਾਮ ਰਮੇਸ਼ ਨੇ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਜ਼ਰੂਰੀ ਵਸਤਾਂ ਦੇ ਮੁੱਲ ਆਸਮਾਨ ਛੂਹ ਰਹੇ ਹਨ ਅਤੇ ਆਮ ਲੋਕਾਂ ਦਾ ਜੀਵਨ ਔਖਾ ਹੋ ਗਿਆ ਹੈ। ਮਹਿੰਗਾਈ ਇੰਨੀ ਬੇਲਗਾਮ ਹੋ ਚੁੱਕੀ ਹੈ ਕਿ ਲੋਕਾਂ ਲਈ ਦੋ ਵੇਲੇ ਦੀ ਰੋਟੀ ਔਖੀ ਹੋ ਗਈ ਹੈ। ਸਬਜ਼ੀ, ਆਟਾ, ਚੌਲ, ਦਾਲ ਸਮੇਤ ਸਾਰੀਆਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਡੇਢ ਮਹੀਨੇ ’ਚ ਥਾਲੀ 28 ਫ਼ੀਸਦੀ ਮਹਿੰਗੀ ਹੋ ਗਈ ਹੈ। ਐੱਮ. ਐੱਸ. ਪੀ. ਦਾ ਵਾਅਦਾ ਅੱਜ ਤੱਕ ਪੂਰਾ ਨਹੀਂ ਹੋਇਆ। ਕਿਸਾਨ ਅਨਾਜ ਘੱਟ ਮੁੱਲ ’ਚ ਵੇਚਣ ਲਈ ਮਜਬੂਰ ਹੁੰਦੇ ਹਨ ਪਰ ਜਿਵੇਂ ਹੀ ਫਸਲ ਪੂੰਜੀਪਤੀਆਂ ਦੇ ਗੋਦਾਮਾਂ ’ਚ ਪਹੁੰਚਦੀ ਹੈ, ਉਸ ਦੀ ਕੀਮਤ ਅਚਾਨਕ ਵਧ ਜਾਂਦੀ ਹੈ। ਪਿਆਜ਼ ’ਤੇ ਐਕਸਪੋਰਟ ਡਿਊਟੀ ’ਚ 40 ਫ਼ੀਸਦੀ ਵਾਧੇ ਕਾਰਨ ਨਾਸਿਕ ’ਚ ਏਸ਼ੀਆ ਦੀ ਸਭ ਤੋਂ ਵੱਡੀ ਪਿਆਜ਼ ਮੰਡੀ ਬੰਦ ਹੈ।

Leave a Reply

Your email address will not be published. Required fields are marked *