ਤਾਜ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਫਰਜ਼ੀ ਕਾਲ, ਮੁਲਜ਼ਮ ਗ੍ਰਿਫਤਾਰ

ਮੁੰਬਈ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਫਰਜ਼ੀ ਕਾਲ ਮਿਲੀ, ਜਿਸ ਵਿਚ ਇਥੇ ਸਥਿਤ ਮਸ਼ਹੂਰ ਤਾਜ ਹੋਟਲ ਨੂੰ ਉਡਾਉਣ ਲਈ 2 ਪਾਕਿਸਤਾਨੀ ਨਾਗਰਿਕਾਂ ਦੇ ਸ਼ਹਿਰ ਵਿਚ ਪਹੁੰਚਣ ਦੀ ਜਾਣਕਾਰੀ ਦਿੱਤੀ ਗਈ। ਵੀਰਵਾਰ ਸ਼ਾਮ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਪੁਲਸ ਨੂੰ ਫੋਨ ਕੀਤਾ ਗਿਆ, ਜਿਸ ’ਚ ਕਿਹਾ ਗਿਆ ਸੀ ਕਿ 2 ਪਾਕਿਸਤਾਨੀ ਵਿਅਕਤੀ ਅੱਤਵਾਦੀ ਹਮਲੇ ਕਰਨ ਲਈ ਭਾਰਤ ’ਚ ਦਾਖਲ ਹੋਣਗੇ। ਅਣਪਛਾਤੇ ਵਿਅਕਤੀ ਨੇ ਫੋਨ ’ਤੇ ਦੱਸਿਆ ਕਿ ਉਨ੍ਹਾਂ ਦੀ ਯੋਜਨਾ ਸਮੁੰਦਰੀ ਰਸਤੇ ਤੋਂ ਮੁੰਬਈ ਵਿਚ ਦਾਖਲ ਹੋ ਕੇ ਸ਼ਹਿਰ ਦੇ ਮਸ਼ਹੂਰ ਤਾਜ ਹੋਟਲ ਨੂੰ ਉਡਾਉਣ ਦੀ ਸੀ। ਫੋਨ ਕਰਨ ਵਾਲੇ ਵਿਅਕਤੀ ਨੇ ਆਪਣੀ ਪਛਾਣ ਮੁਕੇਸ਼ ਸਿੰਘ ਵਜੋਂ ਦੱਸੀ।

ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਕਾਲ ਨੂੰ ਟਰੇਸ ਕਰ ਲਿਆ ਗਿਆ ਅਤੇ 36 ਸਾਲਾ ਕਾਲਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਾਲਰ ਦੀ ਪਛਾਣ ਗੋਲੀਬਾਰ ਰੋਡ ਇਲਾਕੇ ਦੇ ਰਹਿਣ ਵਾਲੇ ਜਗਦੰਬਾ ਪ੍ਰਸਾਦ ਸਿੰਘ ਦੇ ਰੂਪ ’ਚ ਹੋਈ ਹੈ। ਪੁਲਸ ਅਨੁਸਾਰ ਲੋਕਾਂ ’ਚ ਦਹਿਸ਼ਤ ਫੈਲਾਉਣ ਲਈ ਫਰਜ਼ੀ ਕਾਲ ਕੀਤੀ ਗਈ ਸੀ।

Leave a Reply

Your email address will not be published. Required fields are marked *