ਤਾਲਿਬਾਨ ਨੇਤਾ ਦੀ ਮਨਜ਼ੂਰੀ ਮਿਲਣ ’ਤੇ ਕੁੜੀਆਂ ਨੂੰ ਦੁਬਾਰਾ ਦਾਖਲਾ ਦੇਣ ਲਈ ਤਿਆਰ ਯੂਨੀਵਰਸਿਟੀਆਂ : ਅਧਿਕਾਰੀ

ਅਫਗਾਨਿਸਤਾਨ ਦੀਆਂ ਯੂਨੀਵਰਸਿਟੀਆਂ ਤਾਲਿਬਾਨ ਦੇ ਸਰਵਉੱਚ ਨੇਤਾ ਹਿਬਤੁੱਲਾ ਅਖੁੰਦਜ਼ਾਦਾ ਦੀ ਮਨਜ਼ੂਰੀ ਮਿਲਣ ’ਤੇ ਕੁੜੀਆਂ ਨੂੰ ਦੁਬਾਰਾ ਦਾਖਲਾ ਦੇਣ ਲਈ ਤਿਆਰ ਹਨ। ਇਕ ਅਧਿਕਾਰੀ ਨੇ ਇਹ ਗੱਲ ਕਹੀ। ਤਾਲਿਬਾਨ ਨੇ ਪਿਛਲੇ ਸਾਲ ਦਸੰਬਰ ’ਚ ਔਰਤਾਂ ਦੇ ਯੂਨੀਵਰਸਿਟੀ ਜਾਣ ’ਤੇ ਪਾਬੰਦੀ ਲਾ ਦਿੱਤੀ ਸੀ, ਜਿਸ ਦੀ ਦੁਨੀਆਭਰ ’ਚ ਆਲੋਚਨਾ ਹੋਈ ਸੀ। ਇਸ ਤੋਂ ਪਹਿਲਾਂ, ਅਗਸਤ 2021 ’ਚ ਤਾਲਿਬਾਨ ਨੇ ਸੱਤਾ ’ਚ ਆਉਂਦਿਆਂ ਹੀ ਕੁੜੀਆਂ ਦੇ 6ਵੀਂ ਜਮਾਤ ਤੋਂ ਜ਼ਿਆਦਾ ਪੜ੍ਹਾਈ ਕਰਨ ’ਤੇ ਪਾਬੰਦੀ ਲਾ ਦਿੱਤੀ ਸੀ। ਔਰਤਾਂ ਦੀ ਸਿੱਖਿਆ ’ਤੇ ਪਾਬੰਦੀ ਲਾਉਣ ਵਾਲਾ ਅਫਗਾਨਿਸਤਾਨ ਦੁਨੀਆ ਦਾ ਇਕੋ-ਇਕ ਦੇਸ਼ ਹੈ।


ਅਫਗਾਨਿਸਤਾਨ ਦੇ ਉੱਚ ਸਿੱਖਿਆ ਮੰਤਰਾਲਾ ਦੇ ਸਲਾਹਕਾਰ ਮੌਲਵੀ ਅਬਦੁਲ ਜੱਬਾਰ ਨੇ ਕਿਹਾ ਕਿ ਜੇਕਰ ਅਖੁੰਦਜ਼ਾਦਾ ਪਾਬੰਦੀ ਹਟਾਉਣ ਦਾ ਹੁਕਮ ਦੇਣ, ਤਾਂ ਯੂਨੀਵਰਸਿਟੀਆਂ ਕੁੜੀਆਂ ਨੂੰ ਦੁਬਾਰਾ ਦਾਖਲਾ ਦੇਣ ਲਈ ਤਿਆਰ ਹਨ। ਜੱਬਾਰ ਨੇ ਕਿਹਾ ਕਿ ਉਹ ਇਹ ਨਹੀਂ ਦੱਸ ਸਕਦੇ ਕਿ ਇਹ ਕਦੋਂ ਹੋਵੇਗਾ ਅਤੇ ਔਰਤਾਂ ਦੇ ਯੂਨੀਵਰਸਿਟੀ ’ਚ ਦਾਖਲਾ ਲੈਣ ’ਤੇ ਪਾਬੰਦੀ ਹਟਾਈ ਜਾਵੇਗੀ ਵੀ ਜਾਂ ਨਹੀਂ।

Leave a Reply

Your email address will not be published. Required fields are marked *