ਤੇਲੰਗਾਨਾ ਦੇ ਦਿਹਾਤੀ ਇਲਾਕਿਆਂ ’ਚ ਵਧੀ ਮੋਟਾਪੇ ਦੀ ਸਮੱਸਿਆ

ਤੇਲੰਗਾਨਾ ਦੇ ਕਈ ਪਿੰਡਾਂ ਦੇ ਲੋਕਾਂ ’ਚ ਮੋਟਾਪੇ ਦੀ ਸਮੱਸਿਆ ਤੇਜ਼ੀ ਨਾਲ ਵਧ ਰਹੀ ਹੈ, ਕਿਉਂਕਿ ਪ੍ਰੋਟੀਨ ਅਤੇ ਸੂਖਮ ਪੋਸ਼ਕ ਤੱਤਾਂ ਨਾਲ ਭਰਪੂਰ ਸੀਮਿਤ ਬਦਲਾਂ ਦੇ ਮੁਕਾਬਲੇ ਉਹ ਕਾਰਬੋਹਾਈਡ੍ਰੇਟਸ ਦੀ ਵੱਧ ਮਾਤਰਾ ਵਾਲੇ ਭੋਜਨ ਪਦਾਰਥਾਂ ਦਾ ਸੇਵਨ ਕਰਦੇ ਹਨ। ਅਰਧ-ਖੁਸ਼ਕ ਗਰਮ ਖੰਡੀ ਇਲਾਕਿਆਂ ਲਈ ਅੰਤਰਰਾਸ਼ਟਰੀ ਫਸਲ ਖੋਜ ਸੰਸਥਾਨ (ਆਈ. ਸੀ. ਆਰ. ਆਈ. ਐੱਸ. ਏ. ਟੀ.) ਵੱਲੋਂ ਹਾਲ ’ਚ ਕੀਤੇ ਗਏ ਇਕ ਅਧਿਐਨ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਇਸ ਅਧਿਐਨ ’ਚ ਪ੍ਰੋਟੀਨ ਤੱਕ ਪਹੁੰਚ ਦੀ ਕਮੀ ਅਤੇ ਰਵਾਇਤੀ ਭੋਜਨ ਪ੍ਰਣਾਲੀਆਂ ਅਤੇ ਪੋਸ਼ਣ-ਸੰਵੇਦਨਸ਼ੀਲ ਖੁਰਾਕ ਸਪਲਾਈ ਲੜੀਆਂ ਦੇ ਮਹੱਤਵ ’ਤੇ ਵੀ ਚਾਨਣਾ ਪਾਇਆ ਗਿਆ ਹੈ।

ਅਧਿਐਨ ’ਚ ਕਿਹਾ ਗਿਆ ਹੈ ਕਿ ਲੋਕ ਜ਼ਿਆਦਾ ਮਿੱਠੇ ਵਾਲੇ ਡੱਬਾ ਬੰਦ ਭੋਜਨ ਪਦਾਰਥ ਵੀ ਖਾ ਰਹੇ ਹਨ ਕਿਉਂਕਿ ਉਹ ਦੁਕਾਨਾਂ ’ਚ ਆਸਾਨੀ ਨਾਲ ਮੁਹੱਈਆ ਹੈ ਅਤੇ ਫਲਾਂ ਅਤੇ ਸਬਜ਼ੀਆਂ ਦੇ ਮੁਕਾਬਲੇ ਉਹ ਛੇਤੀ ਖ਼ਰਾਬ ਨਹੀਂ ਹੁੰਦੇ ਹਨ। ਜਿਹੜੇ ਲੋਕ ਪਿੰਡਾਂ ’ਚੋਂ ਸ਼ਹਿਰਾਂ ’ਚ ਆਉਂਦੇ ਹਨ, ਉਹ ਵੀ ਆਪਣੇ ਖਾਣੇ ’ਚ ਬਦਲਾਅ ਕਰਦੇ ਹਨ, ਕਿਉਂਕਿ ਉਹ ਵੱਡੇ ਪੱਧਰ ’ਤੇ ਡੱਬਾਬੰਦ ਭੋਜਨ ਪਦਾਰਥਾਂ ਦੇ ਇਸ਼ਤਿਹਾਰਾਂ ਤੋਂ ਆਕਰਸ਼ਿਤ ਹੋ ਜਾਂਦੇ ਹਨ।

Leave a Reply

Your email address will not be published. Required fields are marked *