ਦਿੱਲੀ ’ਚ ਤੰਬਾਕੂ ਉਤਪਾਦਾਂ ’ਤੇ ਪਾਬੰਦੀ ਇਕ ਸਾਲ ਲਈ ਹੋਰ ਵਧੀ

ਉਪ ਰਾਜਪਾਲ ਵੀ. ਕੇ. ਸਕਸੇਨਾ ਨੇ ਰਾਜਧਾਨੀ ਵਿਚ ਤੰਬਾਕੂ ਉਤਪਾਦਾਂ ਗੁਟਖਾ ਅਤੇ ਪਾਨ ਮਸਾਲਾ ’ਤੇ ਪਾਬੰਦੀ ਨੂੰ ਇਕ ਸਾਲ ਲਈ ਹੋਰ ਵਧਾ ਦਿੱਤਾ ਹੈ। ਉਪ ਰਾਜਪਾਲ ਨੇ ਜਨ ਸਿਹਤ ਦੇ ਮੁੱਦੇ ਨੂੰ ਵੱਧ ਮਹੱਤਵ ਦਿੰਦੇ ਹੋਏ ਭਾਰਤ ਦੇ ਸੰਵਿਧਾਨ ਦੀ ਧਾਰਾ 239 ਏਏ (4) ਤਹਿਤ ਪ੍ਰਦਾਨ ਕੀਤੀਆਂ ਗਈਆਂ ਆਪਣੀਆਂ ਸ਼ਕਤੀਆਂ ਦਾ ਇਸਤੇਮਾਲ ਕੀਤਾ ਅਤੇ ਰਾਜਧਾਨੀ ਵਿਚ ਮੂੰਹ ਦੇ ਕੈਂਸਰ ਦੇ ਮਾਮਲਿਆਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਇਹ ਹੁਕਮ ਜਾਰੀ ਕੀਤਾ ਹੈ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਨੋਟੀਫਿਕੇਸ਼ਨ ਨੂੰ ਸਖਤੀ ਨਾਲ ਲਾਗੂ ਕਰਨ ਦੀ ਲੋੜ ਹੈ ਅਤੇ ਸਖਤੀ ਪ੍ਰਤੀ ਕੋਈ ਵੀ ਢਿਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।


ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੇ ਖੁਰਾਕ ਸੁਰੱਖਿਆ ਅਤੇ ਮਾਪਦੰਡ (ਵਿਕਰੀ ’ਤੇ ਪਾਬੰਦੀ) ਐਕਟ 2011 ਦੇ ਨਿਯਮ 2-3-4 ਤਹਿਤ ਕਿਸੇ ਵੀ ਖੁਰਾਕ ਉਤਪਾਦ ਵਿਚ ਸਮੱਗਰੀ ਦੇ ਰੂਪ ਵਿਚ ਵਰਤੋਂ ਕੀਤੇ ਜਾਣ ਵਾਲੇ ਤੰਬਾਕੂ ਅਤੇ ਨਿਕੋਟੀਨ ਭਰਪੂਰ ਉਤਪਾਦਾਂ ਦੀ ਵਿਕਰੀ ਨੂੰ ਪਾਬੰਦੀਸ਼ੁਦਾ ਕਰ ਦਿੱਤਾ ਹੈ।

Leave a Reply

Your email address will not be published. Required fields are marked *