ਦੁਬਈ ’ਚ ਨੌਕਰੀ ਦੇਣ ਦਾ ਝਾਂਸਾ ਦੇ ਕੇ ਠੱਗੇ 80,000 ਰੁਪਏ

ਅਸ਼ੋਕ ਵਿਹਾਰ ਇਲਾਕੇ ’ਚ ਇਕ ਨੌਜਵਾਨ ਨੂੰ ਦੁਬਈ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗਾਂ ਨੇ 80,000 ਰੁਪਏ ਠੱਗ ਲਏ। ਨਾਰਥ ਵੈਸਟ ਸਾਈਬਰ ਸੈੱਲ ਥਾਣੇ ਦੀ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਪੀੜਤ ਸੀਤਾਰਾਮ ਪਰਿਵਾਰ ਦੇ ਨਾਲ ਸ਼ਕੂਰਪੁਰ, ਜੇ. ਜੇ. ਕਾਲੋਨੀ ’ਚ ਰਹਿੰਦਾ ਹੈ। ਪੀੜਤ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਇਕ ਅਨਜਾਣ ਨੰਬਰ ਤੋਂ ਵ੍ਹਟਸਐਪ ਮੈਸੇਜ ਆਇਆ ਸੀ, ਜਿਸ ’ਚ ਉਸ ਨੂੰ ਦੁਬਈ ’ਚ ਨੌਕਰੀ ਦੇਣ ਦੀ ਗੱਲ ਕਹੀ ਗਈ ਸੀ। ਮੈਸੇਜ ’ਚ ਨੋਇਡਾ ਸੈਕਟਰ 142 ਦਾ ਪਤਾ ਲਿਖਿਆ ਹੋਇਆ ਸੀ। ਜਦੋਂ ਪੀੜਤ ਉੱਥੇ ਪੁੱਜਾ ਤਾਂ ਉਸ ਦੀ ਇੰਟਰਵਿਊ ਲਈ ਗਈ।

ਬਾਅਦ ’ਚ ਦੁਬਈ ਭੇਜਣ ਦੇ ਨਾਂ ’ਤੇ ਉਸ ਤੋਂ 80,000 ਰੁਪਏ ਲੈ ਲਏ। ਫਿਰ ਪੀੜਤ ਕੰਪਨੀ ਦੇ ਪਤੇ ’ਤੇ ਗਿਆ ਪਰ ਉੱਥੇ ਆਫਿਸ ਬੰਦ ਮਿਲਿਆ। ਪੀੜਤ ਨੇ ਉਨ੍ਹਾਂ ਨਾਲ ਵ੍ਹਟਸਐਪ ਅਤੇ ਫੋਨ ਕਾਲ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਜਵਾਬ ਨਹੀਂ ਮਿਲਿਆ, ਜਿਸ ’ਤੇ ਉਸ ਨੂੰ ਠੱਗੀ ਦਾ ਅਹਿਸਾਸ ਹੋਇਆ।

Leave a Reply

Your email address will not be published. Required fields are marked *