ਨੂਹ ਹਿੰਸਾ ਦੇ ਦੋਸ਼ੀਆਂ ਤੇ ਪੁਲਸ ਵਿਚਾਲੇ ਮੁਕਾਬਲਾ, 2 ਗ੍ਰਿਫਤਾਰ

ਵੀਰਵਾਰ ਨੂੰ ਨੂਹ ਦੇ ਤਾਵੜੂ ਪਹਾੜੀ ਖੇਤਰ ’ਚ ਪੁਲਸ ਅਤੇ 31 ਜੁਲਾਈ ਨੂੰ ਬ੍ਰਿਜਮੰਡਲ ਸ਼ੋਭਾ ਯਾਤਰਾ ਦੌਰਾਨ ਹਿੰਸਾ ਕਰਨ ਵਾਲੇ ਦੰਗਾਕਾਰੀਆਂ ਦਰਮਿਆਨ ਮੁਕਾਬਲਾ ਹੋਇਆ, ਜਿਸ ਵਿਚ ਪੁਲਸ ਨੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਕਾਬਲੇ ਵਿਚ ਇਕ ਦੋਸ਼ੀ ਦੇ ਪੈਰ ਵਿਚ ਗੋਲੀ ਵੀ ਲੱਗੀ ਹੈ। ਪੁਲਸ ਅਰਾਵਲੀ ਦੀਆਂ ਪਹਾੜੀਆਂ ਵਿਚ 31 ਜੁਲਾਈ ਨੂੰ ਹੋਈ ਨੂਹ ਹਿੰਸਾ ਦੇ ਦੋਸ਼ੀਆਂ ਦੀ ਭਾਲ ਵਿਚ ਲਗਾਤਾਰ ਸਰਚ ਆਪ੍ਰੇਸ਼ਨ ਚਲਾ ਰਹੀ ਹੈ, ਜਿਸ ਵਿਚ ਪੁਲਸ ਨੂੰ ਸੂਚਨਾ ਮਿਲੀ ਸੀ ਕਿ 2 ਦੰਗਾਕਾਰੀ ਰਾਜਸਥਾਨ ਦੇ ਰਸਤੇ ਤਾਵੜੂ ਤੋਂ ਹੁੰਦੇ ਹੋਏ ਨੂਹ ਆ ਰਹੇ ਹਨ।

ਪੁਲਸ ਨੇ ਉਨ੍ਹਾਂ ਨੂੰ ਤਾਵੜੂ ਦੀ ਪਹਾੜੀ ਵਿਚ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀਆਂ ਨੇ ਪੁਲਸ ’ਤੇ ਹੀ ਫਾਇਰਿੰਗ ਕਰ ਦਿੱਤੀ। ਜਵਾਬੀ ਕਾਰਵਾਈ ਵਿਚ ਪੁਲਸ ਟੀਮ ਨੇ ਵੀ ਦੋਸ਼ੀਆਂ ’ਤੇ ਫਾਇਰ ਕੀਤਾ ਤਾਂ ਉਸ ਵਿਚ ਇਕ ਦੋਸ਼ੀ ਨੂੰ ਗੋਲੀ ਲੱਗੀ। ਪੁਲਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਦੀ ਪਛਾਣ ਤਾਵੜੂ ਦੇ ਪਿੰਡ ਗਵਾਰਕਾ ਵਾਸੀ ਮੁਨਫੈਦ ਅਤੇ ਸੈਕੂਲ ਵਜੋਂ ਹੋਈ ਹੈ। ਪੁਲਸ ਨੂੰ ਦੋਵਾਂ ਕੋਲੋਂ ਨਾਜਾਇਜ਼ ਦੇਸੀ ਕੱਟਾ, ਕਾਰਤੂਸ ਅਤੇ ਇਕ ਬਾਈਕ ਬਰਾਮਦ ਹੋਈ ਹੈ।

Leave a Reply

Your email address will not be published. Required fields are marked *