ਪਹਿਲੀ ਵਾਰ ਬਿਹਾਰ ’ਚ ਦਿਸਿਆ ‘ਟਾਈਟਲਰ ਲੀਫ ਵਾਰਬਲਰ’ ਪੰਛੀ

ਬਿਹਾਰ ’ਚ ਪਹਿਲੀ ਵਾਰ ਅਨੋਖਾ ਪੰਛੀ ‘ਟਾਈਟਲਰਸ ਲੀਫ ਵਾਰਬਲਰ’ ਨੂੰ ਵੇਖਿਆ ਗਿਆ ਹੈ। ਬਿਹਾਰ ਦੇ ਵਧੀਕ ਪ੍ਰਿੰਸੀਪਲ ਚੀਫ਼ ਕੰਜ਼ਰਵੇਟਰ ਆਫ਼ ਫਾਰੈਸਟ ਅਤੇ ਚੀਫ਼ ਵਾਈਲਡਲਾਈਫ਼ ਵਾਰਡਨ ਪੀ. ਕੇ. ਗੁਪਤਾ ਨੇ ਕਿਹਾ ਕਿ ਮੁਕਾਬਲਤਨ ਰੂਪ ’ਚ ਲੰਮੀ ਅਤੇ ਪਤਲੀ ਚੁੰਝ ਵਾਲੇ ਦਰਮਿਆਨੇ ਆਕਾਰ ਦੇ ਇਸ ਪੰਛੀ ਨੂੰ ਹਾਲ ’ਚ ਭਾਗਲਪੁਰ ਜ਼ਿਲੇ ਦੇ ‘ਬਰਡ ਰਿੰਗਿੰਗ’ ਸਟੇਸ਼ਨ ਸੁੰਦਰਬਨ ’ਚ ਵੇਖਿਆ ਗਿਆ। ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ (ਆਈ. ਯੂ. ਸੀ. ਐੱਨ.) ਦੀ ਸੂਚੀ ’ਚ ‘ਟਾਈਟਲਰ ਲੀਫ ਵਾਰਬਲਰ’ ਇਕ ਸੰਕਟਗ੍ਰਸਤ ਪ੍ਰਜਾਤੀ ਹੈ। ਗੁਪਤਾ ਨੇ ਦੱਸਿਆ, ‘‘ਔਸਤ ਸਮੁੰਦਰੀ ਤਲ (ਐੱਮ. ਐੱਸ. ਐੱਲ.) ਤੋਂ 52 ਮੀਟਰ ਦੀ ਉਚਾਈ ’ਤੇ ਅਤੇ ਬਿਹਾਰ ’ਚ ਗੰਗਾ ਦੇ ਮੈਦਾਨੀ ਇਲਾਕਿਆਂ ’ਚ ਇਸ ਪ੍ਰਜਾਤੀ ਦੀ ਹਾਜ਼ਰੀ ਦਾ ਪਹਿਲਾ ਪ੍ਰਮਾਣਿਕ ਰਿਕਾਰਡ ਹੈ, ਇਸ ਲਈ ਅਸੀਂ ਪੰਛੀ ਦੀ ਇਸ ਅਨੋਖੀ ਪ੍ਰਜਾਤੀ ਦੀ ਇੱਥੇ ਹਾਜ਼ਰੀ ਤੋਂ ਬਹੁਤ ਉਤਸ਼ਾਹਿਤ ਹਾਂ।’’

ਸਰਦੀਆਂ ’ਚ, ਇਹ ਪੰਛੀ ਦੱਖਣ ਭਾਰਤ, ਖਾਸ ਕਰ ਕੇ ਪੱਛਮੀ ਘਾਟ ਅਤੇ ਨੀਲਗਿਰੀ ’ਚ ਪ੍ਰਵਾਸ ਕਰਦਾ ਹੈ। ਚੀਫ਼ ਵਾਈਲਡਲਾਈਫ਼ ਵਾਰਡਨ ਨੇ ਕਿਹਾ ਕਿ ‘ਟਾਈਟਲਰਸ ਲੀਫ ਵਾਰਬਲਰ’ ਨੂੰ ਆਖਰੀ ਵਾਰ ਇਟਾਵਾ (7 ਅਪ੍ਰੈਲ, 1879 ਨੂੰ) ਅਤੇ ਗੋਰਖਪੁਰ (18 ਫਰਵਰੀ, 1910) ’ਚ ਵਾਪਸੀ ਪ੍ਰਵਾਸ ਦੌਰਾਨ ਵੇਖਿਆ ਗਿਆ ਸੀ।

Leave a Reply

Your email address will not be published. Required fields are marked *