ਪਾਕਿਸਤਾਨ ’ਚ ਖੁਦ ਨੂੰ ਮੁਸਲਮਾਨ ਦੱਸਣ ’ਤੇ ਅਹਿਮਦੀਆ ਜਮਾਤ ਦੇ 6 ਮੈਂਬਰ ਗ੍ਰਿਫਤਾਰ

ਪਾਕਿਸਤਾਨ ’ਚ ਪੁਲਸ ਨੇ ਘੱਟ ਗਿਣਤੀ ਅਹਿਮਦੀਆ ਜਮਾਤ ਦੇ 6 ਮੈਂਬਰਾਂ ਨੂੰ ਕਥਿਤ ਤੌਰ ’ਤੇ ਖੁਦ ਨੂੰ ਮੁਸਲਮਾਨ ਦੱਸਣ ਦੇ ਦੋਸ਼ ’ਚ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪਾਕਿਸਤਾਨ ’ਚ 1974 ’ਚ ਹੋਈ ਇਕ ਸੰਵਿਧਾਨਿਕ ਸੋਧ ਅਨੁਸਾਰ ਅਹਿਮਦੀਆ ਜਮਾਤ ਨੂੰ ਗੈਰ-ਮੁਸਲਿਮ ਐਲਾਨ ਕੀਤਾ ਗਿਆ ਸੀ। ਜਮਾਤ-ਏ-ਅਹਿਮਦੀਆ ਪਾਕਿਸਤਾਨ ਨੇ ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਦੀ ਗ੍ਰਿਫਤਾਰੀ ਦਾ ਵਿਰੋਧ ਕੀਤਾ ਹੈ। ਜਮਾਤ-ਏ-ਅਹਿਮਦੀਆ ਪਾਕਿਸਤਾਨ ਨੇ ਕਿਹਾ ਕਿ ਕੱਟੜਪੰਥੀ ਤਹਿਰੀਕ ਲਬੈਕ ਪਾਕਿਸਤਾਨ (ਟੀ. ਐੱਲ. ਪੀ.) ਦੇ ਕਾਰਕੁੰਨ ਖੇਤਰ ਦੇ ਲੋਕਾਂ ਨੂੰ ਨਿਰਦੋਸ਼ ਅਹਿਮਦੀਆ ਦੇ ਖਿਲਾਫ ਭੜਕਾਉਣ ਅਤੇ ਉਨ੍ਹਾਂ ਦੇ ਖਿਲਾਫ ਕੇਸ ਦਰਜ ਕਰਵਾ ਰਹੇ ਹਨ।

ਪੁਲਸ ਅਧਿਕਾਰੀ ਅਸ਼ਫਾਕ ਖਾਨ ਨੇ ਐਤਵਾਰ ਨੂੰ ਦੱਸਿਆ ਕਿ ਅਹਿਮਦੀਆ ਜਮਾਤ ਦੇ 6 ਲੋਕਾਂ- ਵਜਾਹਤ ਅਹਿਮਦ ਕਮਰ, ਸ਼ਫੀਕ ਆਦਿਲ, ਨਾਸਿਰ ਅਹਿਮਦ, ਮੁਦਿੱਸਰ ਅਹਿਮਦ, ਸ਼ਿਰਾਜ ਅਹਿਮਦ ਅਤੇ ਉਮਰ ਅਹਿਮਦ ਨੂੰ ਗ੍ਰਿਫਤਾਰ ਕੀਤਾ ਹੈ।

Leave a Reply

Your email address will not be published. Required fields are marked *