ਪਾਕਿ ਨਾਗਰਿਕ ਨਾਲ ਮਿਲ ਕੇ ਮੰਗੀ ਫਿਰੌਤੀ, ਗ੍ਰਿਫਤਾਰ

ਦੱਖਣੀ ਜ਼ਿਲ੍ਹੇ ਦੀ ਏ. ਏ. ਟੀ. ਐੱਸ. ਦੀ ਟੀਮ ਨੇ ਫਿਰੌਤੀ ਦੇ ਇਕ ਮਾਮਲੇ ਵਿਚ ਬਦਮਾਸ਼ ਮੁਕੇਸ਼ ਤਿਵਾੜੀ ਨੂੰ ਗ੍ਰਿਫਤਾਰ ਕੀਤਾ ਹੈ, ਜੋ ਮਦਨਪੁਰ ਖਾਦਰ ਦਾ ਰਹਿਣ ਵਾਲਾ ਹੈ। ਪੁਲਸ ਨੇ ਦੱਸਿਆ ਕਿ ਗ੍ਰੇਟਰ ਕੈਲਾਸ਼-1 ਦੇ ਸ਼ਿਕਾਇਤਕਰਤਾ ਨੇ ਥਾਣੇ ਵਿਚ 1 ਅਗਸਤ ਨੂੰ ਐਕਸਟਾਰਸ਼ਨ ਦੀ ਸ਼ਿਕਾਇਤ ਦਰਜ ਕਰਾਈ ਸੀ। ਉਸ ਨੂੰ ਪਾਕਿਸਤਾਨ ਦੇ ਵਰਚੁਅਲ ਮੋਬਾਇਲ ਨੰਬਰਾਂ ਤੋਂ ਵਟਸਐਪ ਕਾਲ ਆਈ ਸੀ।

ਕਾਲ ਕਰਨ ਵਾਲੇ ਨੇ ਖੁਦ ਨੂੰ ਨੀਰਜ ਬਵਾਨੀਆ ਗਿਰੋਹ ਦਾ ਮੈਂਬਰ ਦੱਸ ਕੇ 15 ਲੱਖ ਰੁਪਏ ਦੀ ਮੰਗ ਕੀਤੀ ਸੀ। ਪੁੱਛਗਿਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੌਰਾਨ ਉਸ ਦੀ ਨੌਕਰੀ ਛੁਟ ਗਈ ਸੀ। ਇਸ ਦੌਰਾਨ ਉਸ ਨੇ ਪਾਕਿਸਤਾਨ ਦੇ ਖਾਨ ਨਾਂ ਦੇ ਸ਼ਖਸ ਨਾਲ ਮਿਲ ਕੇ ਐਕਸਟਾਰਸ਼ਨ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਪਾਕਿਸਤਾਨ ਤੋਂ ਕਾਲ ਕਰਨ ਦੀ ਸਾਜ਼ਿਸ਼ ਰਚੀ।

Leave a Reply

Your email address will not be published. Required fields are marked *