ਪੇਕੇ ਜਾਣ ਦੀ ਜ਼ਿੱਦ ਕਰਨ ’ਤੇ ਪਤੀ ਨੇ ਪਤਨੀ ਦੇ ਨਾਲ ਹੀ 8 ਮਹੀਨਿਆਂ ਦੀ ਬੱਚੀ ਦੀ ਕੀਤੀ ਹੱਤਿਆ

ਯੂ. ਪੀ. ਦੇ ਜ਼ਿਲ੍ਹਾ ਦਾਤਾਗੰਜ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਭੂਡੇਲੀ ’ਚ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ ਅੱਠ ਮਹੀਨਿਆਂ ਦੀ ਬੱਚੀ ਦੀ ਕੁਹਾੜੀ ਨਾਲ ਵਾਰ ਕਰ ਕੇ ਹੱਤਿਆ ਕਰ ਦਿੱਤੀ। ਉਸ ਸਮੇ ਦੋਵੇਂ ਸੁੱਤੇ ਹੋਏ ਸਨ। ਪਤਨੀ ਪੇਕੇ ਜਾਣ ਲਈ ਕੁਝ ਦਿਨਾਂ ਤੋਂ ਜ਼ੋਰ ਪਾ ਰਹੀ ਸੀ। ਪੁਲਸ ਨੇ ਮੁਲਜ਼ਮ ਅਜੇ ਯਾਦਵ ਉਰਫ ਅਖਿਲੇਸ਼ ਯਾਦਵ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਸ ਨੇ ਦੋ ਸਾਲ ਪਹਿਲਾਂ ਬਿਹਾਰ ਦੀ ਰਹਿਣ ਵਾਲੀ ਖੁਸ਼ਬੂ ਨਾਲ ਪ੍ਰੇਮ ਵਿਆਹ ਕੀਤਾ ਸੀ । ਖੁਸ਼ਬੂ ਉਸ ਸਮੇਂ ਨਾਬਾਲਗ ਸੀ। ਬਾਲਗ ਹੋਣ ਤੋਂ ਬਾਅਦ ਖੁਸ਼ਬੂ ਉਸ ਕੋਲ ਪਿੰਡ ਆ ਗਈ ਅਤੇ ਦੋਵੇਂ ਇਕੱਠੇ ਰਹਿਣ ਲੱਗ ਪਏ। ਅਜੇ ਅਤੇ ਖੁਸ਼ੀ ਦੀ ਅੱਠ ਮਹੀਨਿਆਂ ਦੀ ਬੇਟੀ ਸ੍ਰਿਸ਼ਟੀ ਵੀ ਸੀ। ਰਿਸ਼ਤੇਦਾਰਾਂ ਅਨੁਸਾਰ ਖੁਸ਼ਬੂ ਆਪਣੇ ਪੇਕੇ ਘਰ ਜਾਣਾ ਚਾਹੁੰਦੀ ਸੀ ।

ਇਸ ਗੱਲ ਨੂੰ ਲੈ ਕੇ ਪਤੀ-ਪਤਨੀ ਵਿਚਕਾਰ ਝਗੜਾ ਹੁੰਦਾ ਰਹਿੰਦਾ ਸੀ। ਮੰਗਲਵਾਰ ਰਾਤ ਵੀ ਦੋਵਾਂ ਵਿਚਾਲੇ ਕਾਫੀ ਬਹਿਸ ਹੋਈ। ਜਿਸ ਤੋਂ ਬਾਅਦ ਅਜੇ ਉਰਫ ਅਖਿਲੇਸ਼ ਖੇਤਾਂ ’ਚ ਚਲਾ ਗਿਆ। ਅਖਿਲੇਸ਼ ਬੁੱਧਵਾਰ ਸਵੇਰੇ ਕਰੀਬ 6 ਵਜੇ ਘਰ ਆਇਆ ਅਤੇ ਪਤਨੀ ਖੁਸ਼ਬੂ (19) ਅਤੇ ਅੱਠ ਮਹੀਨੇ ਦੀ ਬੱਚੀ ਸ੍ਰਿਸ਼ਟੀ ਦਾ ਕਤਲ ਕਰ ਦਿੱਤਾ।

Leave a Reply

Your email address will not be published. Required fields are marked *