ਪੈਟਰੋਲ ਪੰਪ ’ਤੇ ਕਮਰਾ ਢਾਉਂਦੇ ਮਜ਼ਦੂਰਾਂ ’ਤੇ ਡਿੱਗਾ ਲੈਂਟਰ, 2 ਦੀ ਮੌਤ

ਇਥੋਂ ਨੇੜਲੇ ਪਿੰਡ ਲਸਾੜਾ ਨਜ਼ਦੀਕ ਪੈਂਦੇ ਇਕ ਪੈਟਰੋਲ ਪੰਪ ’ਤੇ ਖਸਤਾ ਹਾਲਤ ਕਮਰਾ ਢਾਉਂਦੇ ਹੋਏ ਮਜ਼ਦੂਰਾਂ ’ਤੇ ਕਮਰੇ ਦਾ ਲੈਂਟਰ ਡਿੱਗ ਪਿਆ ਜਿਸ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਤੇ ਦੋ ਜ਼ਖ਼ਮੀ ਹੋ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਇਹ ਮਜ਼ਦੂਰ ਕਮਰੇ ਦੀ ਗਰਿਲ ਨੂੰ ਵੱਖ ਕਰ ਰਹੇ ਸਨ ਤਾਂ ਅਚਾਨਕ ਕਮਰੇ ਦਾ ਸਾਰਾ ਲੈਂਟਰ ਮਜ਼ਦੂਰਾਂ ਉੱਪਰ ਡਿੱਗ ਪਿਆ। ਪ੍ਰਵਾਸੀ ਮਜ਼ਦੂਰ ਕੱਲੂ ਹਾਲ ਵਾਸੀ ਲਸਾੜਾ ਅਤੇ ਨੇੜੇ ਖੜ੍ਹਾ ਪੈਟਰੋਲ ਪੰਪ ਦਾ ਕਰਿੰਦਾ ਸਤੀਸ਼ ਕੁਮਾਰ ਉਰਫ ਮਨੋਹਰ ਵਾਸੀ ਹਿਮਾਚਲ ਲੈਂਟਰ ਦੇ ਹੇਠਾਂ ਆ ਗਏ ਜਿਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਸੇ ਤਰ੍ਹਾਂ ਇੱਥੇ ਕੰਮ ਕਰਦੇ ਦੋ ਹੋਰ ਮਜ਼ਦੂਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਨਵਾਂਸ਼ਹਿਰ ਦੇ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਫਿਲੌਰ ਵਿਖੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ।

Leave a Reply

Your email address will not be published. Required fields are marked *