ਪੰਜਾਬ ਦਾ ਖਜ਼ਾਨਾ ਖਾਲੀ ! ਵਿਧਾਇਕਾਂ ਨੂੰ ਨਹੀਂ ਮਿਲੀਆਂ ਤਨਖਾਹਾਂ

ਪੰਜਾਬ ਦਾ ਖਜ਼ਾਨਾ ਖਾਲੀ ਹੈ ਇਹ ਕਿਸੇ ਕੋਲੋ ਛੁਪਿਆ ਨਹੀਂ ਹੈ ਜਿਸ ਦੇ ਮੱਦੇਨਜ਼ਰ ਇੱਕ ਵਿਧਾਇਕ ਇੱਕ ਪੈਨਸ਼ਨ ਦੀ ਗੱਲ ਆਖੀ ਗਈ ਸੀ ।ਪੰਜਾਬ ‘ਚ ਵਿੱਤੀ ਹਾਲਾਤ ਦੇ ਮੱਦੇਨਜ਼ਰ ਜਿੱਥੇ ਮੁਲਾਜ਼ਮਾਂ ਦੀ ਤਨਖ਼ਾਹ ਜਾਰੀ ਕਰਨ ‘ਚ ਦੇਰੀ ਹੋ ਰਹੀ ਹੈ, ਉੱਥੇ ਹੀ ਹੁਣ ਵਿਧਾਇਕਾਂ ਨੂੰ ਵੀ ਤਨਖ਼ਾਹ ਦੀ ਉਡੀਕ ਕਰਨੀ ਪੈ ਰਹੀ ਹੈ। ਉਨ੍ਹਾਂ ਦੇ ਹਾਲਾਤ ਇਹ ਹਨ ਕਿ ਉਹ ਸਾਹਮਣੇ ਆ ਕੇ ਕੁੱਝ ਬੋਲ ਨਹੀਂ ਪਾ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਇਸ ਗੱਲ ਦਾ ਡਰ ਹੈ ਕਿ ਕਿਤੇ ਲੋਕਾਂ ‘ਚ ਇਹ ਸੁਨੇਹਾ ਨਾ ਚਲਾ ਜਾਵੇ ਕਿ ਵਿਧਾਇਕਾਂ ਨੂੰ ਆਪਣੀ ਤਨਖ਼ਾਹ ਦੀ ਚਿੰਤਾ ਹੈ

ਕਾਂਗਰਸ ਦੇ ਇਕ ਵਿਧਾਇਕ ਅਤੇ ਸਾਬਕਾ ਮੰਤਰੀ ਨੇ ਕਿਹਾ ਕਿ ਜਦੋਂ ਤੋਂ ਸੂਬੇ ‘ਚ ਆਮ ਆਦਮੀ ਪਾਰਟੀ ਬਣੀ ਹੈ, ਉਸ ਤੋਂ ਬਾਅਦ ਇਹ ਤੀਜਾ-ਚੌਥਾ ਮੌਕਾ ਹੈ, ਜਦੋ ਤਨਖ਼ਾਹ ਸਮੇਂ ‘ਤੇ ਨਹੀਂ ਆਈ ਹੈ। ਵਿਧਾਇਕਾਂ ਨੂੰ ਤਨਖ਼ਾਹ ਸਰਕਾਰੀ ਮੁਲਾਜ਼ਮਾਂ ਦੀ ਤਨਖ਼ਾਹ ਜਾਰੀ ਹੋਣ ਤੋਂ ਬਾਅਦ ਮਿਲਦੀ ਹੈ। ਜੇਕਰ ਗੱਲ ਕੀਤੀ ਜਾਵੇ ਤਾਂ 5 ਤਾਰੀਖ ਤੱਕ ਵਿਧਾਇਕਾਂ ਦੀ ਤਨਖਾਹ ਆ ਜਾਂਦੀ ਹੈ ਪਰ ਇਸ ਵਾਰ 11 ਤਾਰੀਖ਼ ਤੱਕ ਵੀ ਵਿਧਾਇਕਾਂ ਨੂੰ ਤਨਖ਼ਾਹ ਨਹੀਂ ਮਿਲੀ।ਮੁੱਖ ਮੰਤਰੀ ਭਾਵੇਂ ਹੀ ਚੋਣਾਂ ਤੋਂ ਪਹਿਲਾਂ ਇਸ ਗੱਲ ਦਾ ਦਾਅਵਾ ਕਰਦੇ ਸਨ ਕਿ ਖ਼ਾਲੀ ਤਾਂ ਪੀਪਾ ਹੁੰਦਾ ਹੈ,

ਖਜ਼ਾਨਾ ਤਾਂ ਭਰਿਆ ਹੁੰਦਾ ਹੈ ਪਰ ਅਸਲੀਅਤ ਤਾਂ ਇਹ ਹੈ ਕਿ ਸਰਕਾਰੀ ਮੁਲਾਜ਼ਮਾਂ ਨੂੰ ਵੀ ਸਹੀ ਸਮੇਂ ‘ਤੇ ਤਨਖ਼ਾਹ ਨਹੀਂ ਦੇ ਪਾ ਰਹੀ ਹੈ। ਪਿਛਲੇ ਮਹੀਨੇ ਵੀ ਮੁਲਾਜ਼ਮਾਂ ਦੀ ਤਨਖ਼ਾਹ ਲੇਟ ਹੀ ਆਈ ਸੀ।ਇਹ ਤਨਖਾਹ ਲੇਟ ਆਉਣ ਦੇ ਪਿੱਛੇ ਕਈ ਕਾਰਨ ਹੋ ਸਕਦੇ ਨੇ ਜੋ ਕਿ ਹਲੇ ਤੱਕ ਸਾਹਮਣੇ ਨਹੀੰ ਆਏ ਨੇ ਪਰ ਕਿਸੇ ਵੀ ਵਿਧਾਇਕ ਨੇ ਇਸ ਬਾਰੇ ਕੁੱਜ ਵੀ ਬੋਲਣ ਤੋ ਮਨਾ ਕੀਤਾ ਹੈ

Leave a Reply

Your email address will not be published. Required fields are marked *