ਪੰਜਾਬ ਵਿੱਚ ਮੁੜ ਤੋ ਵੱਜਣ ਜਾ ਰਹੇ BJP ਤੇ ਅਕਾਲੀ ਦਲ ਦੇ ਢੋਲ

ਪੰਜਾਬ ‘ਚ ਮੁੜ ਆਵੇਗੀ ਭਾਜਪਾ ਦੀ ਸਰਕਾਰ-ਫਤਿਹਜੰਗ ਸਿੰਘ ਬਾਜਵਾ ਪੰਜਾਬ ‘ਚ ਫੇਰ ਸਿਆਸੀ ਤਹਿਲਕਾ ਮੱਚਦਾ ਹੋਇਆ ਨਜ਼ਰ ਆ ਰਿਹਾ ਫੇਰ ਤੋ ਸਿਆਸਤ ‘ਚ ਭੂਚਾਲ ਆ ਸਕਦਾ ਹੈ ਪੰਜਾਬ ਦੇ ਸਾਬਕਾ ਵਿਧਾਇਕ ਤੇ ਸੀਨੀਅਰ ਭਾਜਪਾ ਆਗੂ ਫਤਿਹਜੰਗ ਸਿੰਘ ਬਾਜਵਾ ਨੇ ਪੰਜਾਬ ਤੋਂ ਬਾਹਰ ਜਾ ਰਹੇ ਨੌਜਵਾਨਾਂ ਨੂੰ ਰੋਕਣ ਅਤੇ ਉਨ੍ਹਾਂ ਨੂੰ ਸਥਾਨਕ ਪੱਧਰ ’ਤੇ ਨੌਕਰੀਆਂ ਮੁਹੱਈਆ ਕਰਵਾਉਣ ਸਬੰਧੀ ਜਿੱਥੇ ਮਾਡਲ ਤਿਆਰ ਕੀਤਾ ਹੈ, ਉੱਥੇ ਹੀ ਅੰਮ੍ਰਿਤਪਾਲ ਸਿੰਘ ਨੂੰ ਜਰਨੈਲ ਸਿੰਘ ਭਿੰਡਰਾਂਵਾਲਾ ਵਾਂਗ ਪ੍ਰਾਜੈਕਟ ਕਰਨ ’ਤੇ ਵੀ ਕਈ ਤਰ੍ਹਾਂ ਦੇ ਸਵਾਲ ਚੁੱਕੇ ਹਨ।

ਬਾਜਵਾ ਮੁਤਾਬਕ ਪੰਜਾਬ ‘ਚ ਮੁੜ ਤੋ ਭਾਜਪਾ ਸਰਕਾਰ ਆ ਸਕਦੀ ਹੈ ਬਾਜਵਾ ਨੇ ਜਿੱਥੇ ਭਾਜਪਾ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਬਾਰੇ ਬੇਬਾਕੀ ਨਾਲ ਗੱਲ ਕੀਤੀ, ਉੱਥੇ ਹੀ ਪੰਜਾਬ ‘ਚ ਭਾਜਪਾ ਦੀ ਆਉਣ ਵਾਲੇ ਦਿਨਾਂ ਦੀ ਯੋਜਨਾ ਬਾਰੇ ਵੀ ਕੁੱਝ ਖ਼ੁਲਾਸੇ ਹੋਣ ਦੀ ਗੱਲ ਆਖੀ ਹੈ ਉਹਨਾਂ ਕਿਹਾ ਕਿ ਇਹ ਦੂਰੀਆਂ ਜਲਦੀ ਹੀ ਨਜ਼ਦੀਕੀਆਂ ’ਚ ਬਦਲ ਜਾਣਗੀਆਂ। ਉਂਝ ਤਾਂ ਇਹ ਕੇਂਦਰੀ ਭਾਜਪਾ ਦਾ ਕੰਮ ਹੈ ਅਤੇ ਸੰਭਵ ਤੌਰ ’ਤੇ ਪਾਰਟੀ ਇਸ ਮਾਮਲੇ ’ਚ ਕੁੱਝ ਯੋਜਨਾ ਬਣਾ ਰਹੀ ਹੋਵੇਗੀ ਪਰ ਨਿੱਜੀ ਸੋਚ ਇਹੀ ਹੈ ਕਿ ਦੋਵੇਂ ਇਕ ਵਾਰ ਮੁੜ ਇਕੱਠੀਆਂ ਹੋਣਗੀਆਂ।

ਬਾਜਵਾ ਮੁਤਾਬਕ ਜਿਸ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਦੇ ਨਾਂ ਨਾਲ ਜਾਣਦੇ ਸੀ, ਉਹ ਹੁਣ ਪਟੜੀ ਤੋਂ ਉਤਰ ਗਿਆ ਹੈ। ਇੱਥੋਂ ਦਾ ਨੌਜਵਾਨ ਵਰਗ ਰਸਤਾ ਭਟਕ ਰਿਹਾ ਹੈ। । ਨੌਜਵਾਨ ਵਰਗ ਨੂੰ ਰੋਕਣ ਅਤੇ ਮੁੜ ਵਿਕਾਸ ਦੇ ਰਸਤੇ ’ਤੇ ਪਾਉਣ ਲਈ ਕੰਮ ਕਰਨ ਦੀ ਲੋੜ ਹੈ ਬਾਜਵਾ ਮੁਤਾਬਕ ਜਿਸ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਦੇ ਨਾਂ ਨਾਲ ਜਾਣਦੇ ਸੀ, ਉਹ ਹੁਣ ਪਟੜੀ ਤੋਂ ਉਤਰ ਗਿਆ ਹੈ। ਇੱਥੋਂ ਦਾ ਨੌਜਵਾਨ ਵਰਗ ਰਸਤਾ ਭਟਕ ਰਿਹਾ ਹੈ। । ਨੌਜਵਾਨ ਵਰਗ ਨੂੰ ਰੋਕਣ ਅਤੇ ਮੁੜ ਵਿਕਾਸ ਦੇ ਰਸਤੇ ’ਤੇ ਪਾਉਣ ਲਈ ਕੰਮ ਕਰਨ ਦੀ ਲੋੜ ਹੈ

Leave a Reply

Your email address will not be published. Required fields are marked *