ਫਿਰ ਤੋਂ ਧਮਾਲ ਮਚਾਵੇਗੀ ‘ਗਦਰ 2’, ਐਡਵਾਂਸ ਬੁਕਿੰਗ ‘ਚ ਤੋੜੇ ਸਾਰੇ ਰਿਕਾਰਡ

ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਸਭ ਤੋਂ ਉਡੀਕੀ ਜਾਣ ਵਾਲੀ ਫ਼ਿਲਮ ਕੁਝ ਹੀ ਦਿਨਾਂ ’ਚ ਰਿਲੀਜ਼ ਹੋਣ ਵਾਲੀ ਹੈ। ਫਿਲਮ ਨੂੰ ਲੈ ਕੇ ਦਰਸ਼ਕਾਂ ’ਚ ਖਾਸ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਬੁਕਿੰਗ ਕਲੈਕਸ਼ਨ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਫ਼ਿਲਮ ‘ਗਦਰ 2’ ਬਾਕਸ ਆਫਿਸ’ਤੇ ਸਾਰੇ ਰਿਕਾਰਡ ਤੋੜ ਸਕਦੀ ਹੈ। ਫਿਲਮ ਦੀ ਐਡਵਾਂਸ ਬੁਕਿੰਗ ਨੂੰ ਲੈ ਕੇ ਜੋ ਅੰਕੜੇ ਸਾਹਮਣੇ ਆਏ ਹਨ, ਉਨ੍ਹਾਂ ਨੂੰ ਦੇਖਦੇ ਹੋਏ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ‘ਗਦਰ 2’ ਦੀ ਓਪਨਿੰਗ ਅਕਸ਼ੈ ਕੁਮਾਰ ਦੀ ‘ਓਹਐਮਜੀ 2’ ਦੇ ਵਿਚਾਲੇ ਕਾਫੀ ਚੰਗੀ ਰਹੇਗੀ।

ਅਨਿਲ ਸ਼ਰਮਾ ਦੇ ਨਿਰਦੇਸ਼ਨ ‘ਚ ਬਣੀ ‘ਗਦਰ 2’ ਐਕਸ਼ਨ ਨਾਲ ਭਰਪੂਰ ਫਿਲਮ ਹੈ, ਜਿਸ ‘ਚ ਇਕ ਵਾਰ ਫਿਰ ਸੰਨੀ ਦਿਓਲ ਦਾ ਦਮਦਾਰ ਅਵਤਾਰ ਦੇਖਣ ਨੂੰ ਮਿਲੇਗਾ। ਸੰਨੀ ਦਿਓਲ ਦਾ ਹਰ ਪ੍ਰਸ਼ੰਸਕ ਇਸ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਫਿਲਮ ਦੀ ਐਡਵਾਂਸ ਬੁਕਿੰਗ ਦੀ ਗੱਲ ਕਰੀਏ ਤਾਂ ਮਲਟੀਪਲੈਕਸ ‘ਚ ਪਹਿਲੇ ਦਿਨ ਦੇ ਹੈਰਾਨੀਜਨਕ ਅੰਕੜੇ ਸਾਹਮਣੇ ਆਏ ਹਨ। ਫਿਲਮ ਕ੍ਰਿਟਿਕ ਤਰਨ ਆਦਰਸ਼ ਨੇ ਇਸ ਗੱਲ ਦੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਗਦਰ 2 ਦੇ ਪਹਿਲੇ ਦਿਨ ਕਿੰਨੀਆਂ ਟਿਕਟਾਂ ਵਿਕੀਆਂ ਸਨ।

‘ਗਦਰ 2’ ਦੀ ਐਡਵਾਂਸ ਬੁਕਿੰਗ ਰਿਸਪਾਂਸ ਨੂੰ ਦੇਖਦੇ ਹੋਏ ਇਹ ਚਰਚਾ ਹੈ ਕਿ ‘ਪਠਾਨ’ ਤੋਂ ਬਾਅਦ ‘ਗਦਰ 2’ ਮਾਸ ਬੈਲਟ ‘ਚ ਵੱਡੀ ਸ਼ੁਰੂਆਤ ਕਰ ਸਕਦੀ ਹੈ। ਫਿਲਮ ਦਾ ਗੀਤ ‘ਮੈਂ ਨਿਕਲਾ ਗੱਡੀ ਲੈਕੇ’ ਰਿਲੀਜ਼ ਹੋ ਚੁੱਕਿਆ ਹੈ।ਗੀਤ ਨੂੰ ਪਿਓ-ਪੁੱਤ ਦੀ ਜੋੜੀ ਉਦਿਤ ਨਾਰਾਇਣ ਅਤੇ ਆਦਿਤਿਆ ਨਰਾਇਣ ਨੇ ਗਾਇਆ ਹੈ। ਇਸ ਗੀਤ ਨੂੰ ਉਦਿਤ ਨਰਾਇਣ ਨੇ ਫਿਲਮ ‘ਗਦਰ’ ‘ਚ ਵੀ ਗਾਇਆ ਸੀ। ਇਸ ਤੋਂ ਪਹਿਲਾਂ ਗੀਤ ‘ਉੜ ਜਾ ਕਾਲੇ ਕਾਂਵਾਂ’ ਨੂੰ ਵੀ ਨਵੇਂ ਰੰਗ ‘ਚ ਰੀਲੀਜ਼ ਕੀਤਾ ਗਿਆ ਸੀ।

Leave a Reply

Your email address will not be published. Required fields are marked *