ਫਿਰ ‘ਲਾਕਡਾਊਨ’ ਵਰਗੀ ਹਾਲਤ, ਜਿੱਥੇ ਲੱਗਦਾ ਸੀ ਜਾਮ, ਉੱਥੇ ਹੁਣ ਸੰਨਾਟਾ

ਦਿੱਲੀ ’ਚ ਚੱਲ ਰਹੇ ਜੀ-20 ਸੰਮੇਲਨ ਕਾਰਨ ਫਿਰ ‘ਲਾਕਡਾਊਨ’ ਵਰਗੀ ਹਾਲਤ ਬਣ ਗਈ ਹੈ। ਜਿੱਥੇ ਹਮੇਸ਼ਾ ਜਾਮ ਲੱਗਦਾ ਸੀ, ਉੱਥੇ ਸੰਨਾਟਾ ਛਾ ਗਿਆ ਹੈ। ਗੁਰੂਗ੍ਰਾਮ ਵਾਲੇ ਪਾਸੇ ਤੋਂ ਪੁਲਸ ਨਾਕਿਆਂ ਰਾਹੀਂ ਦਿੱਲੀ ਦੀ ਹੱਦ ਨੂੰ ਚਾਰੋਂ ਪਾਸਿਓਂ ਸੀਲ ਕਰ ਦਿੱਤਾ ਗਿਆ ਹੈ। ਇੱਥੇ ਕਿਸੇ ਵੀ ਭਾਰੀ ਵਪਾਰਕ ਅਤੇ ਹਲਕੇ ਵਾਹਨਾਂ ਦੀ ਇਜਾਜ਼ਤ ਨਹੀਂ ਹੈ। ਆਟੋ ’ਤੇ ਵੀ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਗਈ ਹੈ। ਕਾਪਸਹੇੜਾ ਤੇ ਸਰਹੌਲ ਦੀ ਹੱਦ ਤੋਂ ਪਹਿਲਾਂ ਹੀ ਪੁਲਸ ਵਲੋਂ ਵਪਾਰਕ ਵਾਹਨਾਂ ਨੂੰ ਦਿੱਲੀ ਵੱਲ ਨਹੀਂ ਜਾਣ ਦਿੱਤਾ ਜਾ ਰਿਹਾ। ਕੰਪਨੀਆਂ ’ਚ ਕੰਮ ਕਰਨ ਵਾਲੇ ਲੋਕਾਂ ਨੂੰ ਆਟੋ ’ਚ ਵੀ ਨਾ ਜਾਣ ਦੇਣ ਕਾਰਨ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਦਿੱਲੀ ਪੁਲਸ ਨੇ ਗੁਰੂਗ੍ਰਾਮ ਵੱਲ ਜਾਣ ਵਾਲੀ ਕਾਪਸਹੇੜਾ ਹੱਦ ’ਤੇ ਨਾਕਾ ਲਾਇਆ ਹੋਇਆ ਸੀ। ਉੱਥੇ ਹੀ, ਗੁਰੂਗ੍ਰਾਮ ਪੁਲਸ ਹਨੂੰਮਾਨ ਚੌਕ ਤੋਂ ਹੀ ਵਪਾਰਕ ਵਾਹਨਾਂ ਨੂੰ ਵਾਪਸ ਭੇਜ ਰਹੀ ਸੀ।

ਇਸ ਤੋਂ ਇਲਾਵਾ ਗੁਰੂਗ੍ਰਾਮ ਪੁਲਸ ਨੇ ਸ਼ੰਕਰ ਚੌਕ ਅੱਗੇ ਨਾਕਾ ਲਾਇਆ ਹੋਇਆ ਸੀ, ਜਿੱਥੇ ਵਾਹਨਾਂ ਦੀ ਵਧੇਰੇ ਭੀੜ ਹੋਣ ਕਾਰਨ ਜਾਮ ਵਰਗੀ ਸਥਿਤੀ ਬਣੀ ਰਹੀ। ਇਸ ਦੇ ਨਾਲ ਹੀ ਆਇਆ ਨਗਰ ਹੱਦ ’ਤੇ ਹਲਕੀਆਂ ਮੋਟਰ-ਗੱਡੀਆਂ ਨੂੰ ਵੀ ਐਂਟਰੀ ਨਹੀਂ ਦਿੱਤੀ ਗਈ। ਇੱਥੋਂ ਰੋਡਵੇਜ਼ ਅਤੇ ਪ੍ਰਾਈਵੇਟ ਬੱਸਾਂ ਯਾਤਰੀਆਂ ਨੂੰ ਲੈ ਕੇ ਰਵਾਨਾ ਹੋ ਰਹੀਆਂ ਸਨ। ਗੁਰੂਗ੍ਰਾਮ ਮੈਟਰੋ ਸਟੇਸ਼ਨ ’ਤੇ ਸਵੇਰੇ 7 ਤੋਂ 10 ਵਜੇ ਤੱਕ ਦਿੱਲੀ ਜਾਣ ਵਾਲੇ ਯਾਤਰੀਆਂ ਦੀ ਭਾਰੀ ਭੀੜ ਰਹੀ। 11 ਵਜੇ ਤੋਂ ਬਾਅਦ ਮੈਟਰੋ ਸਟੇਸ਼ਨਾਂ ’ਤੇ ਭੀੜ ਖਤਮ ਹੋ ਗਈ। ਰੋਡਵੇਜ਼ ਦੇ ਬੱਸ ਸਟੈਂਡ ’ਤੇ ਸਵਾਰੀਆਂ ਦੀ ਭੀੜ ਲੱਗੀ ਰਹੀ। ਵੀਰਵਾਰ ਦੀ ਅੱਧੀ ਰਾਤ ਨੂੰ 12 ਤੋਂ ਬਾਅਦ ਦਿੱਲੀ ਵੱਲ ਜਾਣ ਵਾਲੇ ਵਾਹਨਾਂ ਨੂੰ ਦਿੱਲੀ-ਜੈਪੁਰ ਹਾਈਵੇਅ ’ਤੇ ਦਾਖਲ ਨਹੀਂ ਹੋਣ ਦਿੱਤਾ ਗਿਆ। ਇਸ ਤੋਂ ਬਾਅਦ ਸਵੇਰੇ ਨੈਸ਼ਨਲ ਹਾਈਵੇ ਪੂਰੀ ਤਰ੍ਹਾਂ ਸੁੰਨਸਾਨ ਨਜ਼ਰ ਆਇਆ ਜਦੋਂਕਿ ਆਮ ਦਿਨਾਂ ’ਚ ਇੱਥੇ ਟ੍ਰੈਫਿਕ ਜਾਮ ਰਹਿੰਦਾ ਹੈ।


ਇੱਥੇ ਹਵਾਈ ਅੱਡੇ ਨੂੰ ਜਾਣ ਵਾਲੇ ਵਾਹਨਾਂ ਨੂੰ ਰਾਜੋਕਰੀ ਵਾਲੇ ਪਾਸੇ ਮੋੜ ਦਿੱਤਾ ਗਿਆ। ਟੋਲ ਬੰਦ ਕਰ ਦਿੱਤਾ ਗਿਆ। ਕਿਸੇ ਵੀ ਵਾਹਨ ਨੂੰ ਟੋਲ ਅਤੇ ਸਰਵਿਸ ਰੋਡ ਤੋਂ ਲੰਘਣ ਨਹੀਂ ਦਿੱਤਾ ਗਿਆ। ਪੁਲਸ ਨਾਕਿਆਂ ’ਤੇ ਵਪਾਰਕ ਵਾਹਨ ਚਾਲਕ ਦਿੱਲੀ ’ਚ ਦਾਖ਼ਲ ਹੋਣ ਲਈ ਕਾਪਸਹੇੜਾ ਦੀ ਹੱਦ, ਸ਼ੰਕਰ ਚੌਕ ਆਦਿ ’ਤੇ ਪੁਲਸ ਸਾਹਮਣੇ ਕੋਈ ਕੰਪਨੀਆਂ ਨੂੰ ਪਾਣੀ ਦੇਣ ਦੇ ਬਹਾਨੇ ਲਾਉਂਦੇ ਨਜ਼ਰ ਆਏ ਤਾਂ ਕਿਸੇ ਨੇ ਕਿਹਾ ਕਿ ਉਸ ਦੇ ਵਾਹਨ ’ਚ ਸੀ. ਐੱਨ. ਜੀ. ਖਤਮ ਹੋਣ ਵਾਲੀ ਹੈ ਪਰ ਪੁਲਸ ਨੇ ਕਿਸੇ ਵੀ ਹਾਲਤ ’ਚ ਕਿਸੇ ਵੀ ਵਾਹਨ ਨੂੰ ਦਿੱਲੀ ’ਚ ਦਾਖਲ ਨਹੀਂ ਹੋਣ ਦਿੱਤਾ।

Leave a Reply

Your email address will not be published. Required fields are marked *