ਫ੍ਰੀ ਬਿਜਲੀ ਦੇ ਫੇਰ ਬਦਲੇ ਨਿਯਮ,ਦੇਖੋ ਹੁਣ ਆਮ ਲੋਕਾਂ ਤੇ ਪੈਣ ਜਾ ਰਿਹਾ ਕਿਹੜਾ ਭਾਰ

ਜਿੱਥੇ ਪੰਜਾਬ ‘ਚ ਬਿੱਜਲੀ ਫ੍ਰੀ ਹੋਈ ਹੈ ਉੱਥੇ ਹੀ ਬਿਜਲੀ ਦੇ ਨਿਯਮਾਂ ‘ਚ ਕਈ ਸੋਧ ਕੀਤੇ ਜਾ ਰਹੇ ਨੇ ।ਜਿੱਥੇ ਲੋਕ ਜ਼ੀਰੋ ਬਿੱਲ ਦਾ ਆਨੰਦ ਮਾਣ ਰਹੇ ਨੇ ਉੱਥੇ ਹੀ ਹੁਣ ਉਹਨਾ ਲਈ ਵੱਡੀ ਖਬਰ ਆ ਚੁਕੀ ਹੈ।ਪੰਜਾਬ ਰਾਜ ਦੇ ਘਰੇਲੂ ਅਤੇ ਗੈਰ-ਰਿਹਾਇਸ਼ੀ ਖ਼ਪਤਕਾਰਾਂ ਲਈ ਹੁਣ ਬਿਜਲੀ ਦੇ ਬਿੱਲ ਮਹੀਨਾਵਾਰ ਆਉਣੇ ਸ਼ੁਰੂ ਹੋ ਜਾਣਗੇ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਇਹ ਸਕੀਮ ਕਦੋਂ ਤੋਂ ਲਾਗੂ ਹੋਵੇਗੀ ਪਰ ਪੰਜਾਬ ਪਾਵਰਕਾਮ ਦੇ ਚੀਫ਼ ਇੰਜਨੀਅਰ ਕਮਰਸ਼ੀਅਲ ਨੇ ਇਸ ਸਬੰਧੀ ਸਾਰੇ ਇੰਜਨੀਅਰ-ਇਨ-ਚੀਫ਼/ ਚੀਫ਼ ਇੰਜੀਨੀਅਰ (ਡੀ.ਐੱਸ.) ਅਤੇ ਚੀਫ਼ ਇੰਜੀਨੀਅਰ ਆਈ. ਟੀ. ਨੂੰ

ਜ਼ਰੂਰੀ ਸਰਕੂਲਰ ਜਾਰੀ ਕਰ ਦਿੱਤਾ ਹੈ। ਸਰਕੂਲਰ ਅਨੁਸਾਰ ਸਾਰੇ ਘਰੇਲੂ ਬਿਜਲੀ ਖ਼ਪਤਕਾਰਾਂ ਅਤੇ ਗੈਰ-ਰਿਹਾਇਸ਼ੀ ਖ਼ਪਤਕਾਰਾਂ ਦੇ ਮਹੀਨਾਵਾਰ ਬਿਜਲੀ ਖ਼ਪਤ ਦੇ ਬਿੱਲ ਜਾਰੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜਿਨ੍ਹਾਂ ਦਾ ਬਿਜਲੀ ਦਾ ਲੋਡ 7 ਕਿਲੋਵਾਟ ਤੋਂ 10 ਕਿਲੋਵਾਟ ਵਿਚਕਾਰ ਹੈ।10 ਕਿਲੋਵਾਟ ਤੋਂ ਵੱਧ ਬਿਜਲੀ ਲੋਡ ਵਾਲੇ ਖ਼ਪਤਕਾਰਾਂ ਨੂੰ ਮਹੀਨਾਵਾਰ ਬਿੱਲ ਪਹਿਲਾਂ ਹੀ ਜਾਰੀ ਕੀਤੇ ਜਾ ਰਹੇ ਹਨ। ਇਸ ਸਬੰਧੀ ਅਪਣਾਈਆਂ ਜਾਣ ਵਾਲੀਆਂ ਵਿਭਾਗੀ ਪ੍ਰਕਿਿਰਆਵਾਂ ਬਾਰੇ ਵੀ ਸਰਕੂਲਰ ‘ਚ ਜਾਣਕਾਰੀ ਦਿੱਤੀ ਗਈ ਹੈ।ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਐੱਸ. ਡੀ. ਓ./

ਐਕਸੀਅਨ ਇਹ ਯਕੀਨੀ ਬਣਾਵੇਗਾ ਕਿ ਕਨੈਕਟਿੰਗ ਲੋਡ ਦੀ ਸਹੀ ਜਾਣਕਾਰੀ ਖੇਤਰੀ ਮੀਟਰ ਰੀਡਰ ਵਲੋਂ ਦਿੱਤੀ ਗਈ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ 7 ਕਿਲੋਵਾਟ ਤੋਂ 10 ਕਿਲੋਵਾਟ ਬਿਜਲੀ ਲੋਡ ਵਾਲੇ ਖ਼ਪਤਕਾਰਾਂ ਨੂੰ ਮਹੀਨਾਵਾਰ ਬਿਜਲੀ ਬਿੱਲ ਜਾਰੀ ਕੀਤਾ ਜਾਵੇ। ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਗਲਤ ਜਾਂ ਅਧੂਰਾ ਡਾਟਾ ਹੋਣ ਦੀ ਸੂਰਤ ‘ਚ ਬਿੱਲ ਜਾਰੀ ਨਾ ਹੋਣ ਦੀ ਜ਼ਿੰਮੇਵਾਰੀ ਐੱਸ. ਡੀ. ਓ. (ਡੀ. ਐੱਸ.) ਦੀ ਹੋਵੇਗੀ।ਇਸ ਤੋ ਇਲਾਵਾ ਘਰਾਂ ‘ ਬਿਜਲੀ ਦੀ ਪੂਰੀ ਤਰਾਂ੍ਹ ਚੈਕਿੰਗ ਕੀਤੀ ਜਾਵੇਗੀ ਕਿ ਕਿਸੇ ਵੱਲੋ ਕੋਈ ਕੁੰਡੀ ਤਾਂ ਨਹੀਂ ਪਾਈ ਗਈ

Leave a Reply

Your email address will not be published. Required fields are marked *