ਬੀਮਾਰੀਆਂ ਨੂੰ ਜੜ ਤੋ ਖਤਮ ਕਰਨ ਦਾ ਸਭ ਤੋ ਸੋਖਾ ਤਰੀਕਾ,

ਅੱਜ ਕੱਲ ਲੋਕਾਂ ਨੂੰ ਬੀਮਾਰੀਆਂ ਨੇ ਘੇਰਿਆ ਹੋਇਆ ਹੈ । ਹਰੇਕ ਘਰ ‘ਚ ਫਰੂਟਾਂ ਨਾਲੋ ਜਿਆਦਾ ਦਵਾਈਆਂ ਮਿਲਦੀਆਂ ਨੇ ।ਪਰ ਉੱਤੇ ਹੀ ਦਵਾਈਆਂ ਨੇ ਕਈ ਹਾਨੀਕਾਰਕ ਪ੍ਰਭਾਵ ਵੀ ਦੇਖਣ ਨੂੰ ਮਿਲਦੇ ਨੇ । ਪਰ ਉੱਤੇ ੳਸੀ ਆਪਣੀ ਬੀਮਾਰੀਆਂ ਨੂੰ ਸੋਖੇ ਤਰੀਕੇ ਨਾਲ ਵੀ ਖਤਮ ਕਰ ਸਕਦੇ ਹੈ ਜੋ ਕਿ ਹੈ ਯੋਗ ਖੁਦ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਮਜ਼ਬੂਤ ਕਰਨ ਲਈ ਯੋਗ ਅਤੇ ਧਿਆਨ ਸਾਡੀ ਬਹੁਤ ਮਦਦ ਕਰ ਸਕਦੇ ਹਨ। ਵੈਸੇ ਵੀ ਅੱਜ ਦੇ ਸਮੇਂ ਵਿੱਚ ਕੰਮਕਾਜ ਕਰਨ ਵਾਲਾ ਵਿਅਕਤੀ ਸਰੀਰਕ ਤੌਰ ਉੱਤੇ ਘੱਟ ਤੇ ਮਾਨਸਿਕ ਤੌਰ ਉੱਤੇ ਜ਼ਿਆਦਾ ਥੱਕੇ ਮਹਿਸੂਸ ਕਰਦਾ ਹੈ।

ਅਜਿਹੇ ‘ਚ ਜੇਕਰ ਤੁਸੀਂ ਆਪਣੀ ਰੁਝੇਵਿਆਂ ਭਰੀ ਜੀਵਨ ਸ਼ੈਲੀ ‘ਚੋਂ ਕੁਝ ਸਮਾਂ ਕੱਢ ਕੇ ਵਿਸ਼ੇਸ਼ ਯੋਗਾ ਅਤੇ ਆਸਣ ਕਰਦੇ ਹੋ ਤਾਂ ਤੁਹਾਡੀਆਂ ਕਈ ਮਾਨਸਿਕ ਸਮੱਸਿਆਵਾਂ ਆਪਣੇ-ਆਪ ਠੀਕ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਯੋਗਾ ਆਸਨਾਂ ਬਾਰੇ ਕਮਲ ਪੋਜ਼ ਵਾਲਾ ਇਹ ਆਸਣ ਤੁਹਾਨੂੰ ਧਿਆਨ ਲਗਾਉਣ ਵਿੱਚ ਮਦਦ ਕਰਦਾ ਹੈ। ਜੇਕਰ ਤੁਸੀਂ ਸਵੇਰੇ ਜਲਦੀ ਉੱਠ ਕੇ ਕਿਸੇ ਖਾਲੀ ਥਾਂ ‘ਤੇ 5 ਮਿੰਟ ਲਈ ਇਸ ਯੋਗਾ ਨੂੰ ਕਰੋਗੇ ਤਾਂ ਮਨ ਨੂੰ ਸ਼ਾਂਤੀ ਮਿਲੇਗੀ ਅਤੇ ਮਨ ਸ਼ਾਂਤ ਰਹੇਗਾ।ਜੇਕਰ ਤੁਸੀਂ ਮਾਨਸਿਕ ਤੌਰ ‘ਤੇ ਥਕਾਵਟ ਮਹਿਸੂਸ ਕਰ ਰਹੇ ਹੋ ਤਾਂ ਤੁਹਾਨੂੰ ਬਿਹਤਰ ਮਹਿਸੂਸ ਕਰਨ ਲਈ ਹੈੱਡਸਟੈਂਡ ਜਾਂ ਸ਼ੀਰਸ਼ ਆਸਨ ਕਰਨਾ ਚਾਹੀਦਾ ਹੈ

। ਸ਼ਿਰਸ਼ ਆਸਨ ਦੀ ਸਥਿਤੀ ਵਿਚ, ਵਿਅਕਤੀ ਦਾ ਸਿਰ ਜ਼ਮੀਨ ‘ਤੇ ਟਿਿਕਆ ਹੁੰਦਾ ਹੈ ਅਤੇ ਉਸ ਦੀਆਂ ਲੱਤਾਂ ਅਸਮਾਨ ਵੱਲ ਸਿੱਧੀਆਂ ਹੁੰਦੀਆਂ ਹਨ। ਇਹ ਆਸਣ ਮਨ ਨੂੰ ਇਕਾਗਰ ਕਰਨ ਵਿੱਚ ਬਹੁਤ ਫਾਇਦੇਮੰਦ ਹੁੰਦਾ ਹੈ। ਮੈਟ ‘ਤੇ ਗੋਡੇ ਟੇਕ ਕੇ ਆਪਣੀ ਪਿੱਠ ਸਿੱਧੀ ਰੱਖੋ ਅਤੇ ਆਪਣੇ ਹੱਥ ਗੋਡਿਆਂ ‘ਤੇ ਰੱਖੋ। ਲੰਮਾ ਸਾਹ ਲਓ। ਕੁਝ ਦੇਰ ਸਾਹ ਰੋਕ ਕੇ ਰੱਖੋ ਅਤੇ ਫਿਰ ਸਾਹ ਛੱਡੋ। ਜੇਕਰ ਤੁਸੀਂ ਰੋਜ਼ ਖਾਣਾ ਖਾਣ ਤੋਂ ਬਾਅਦ ਅਜਿਹਾ ਕਰਦੇ ਹੋ ਤਾਂ ਤੁਸੀਂ ਬਹੁਤ ਸਕਾਰਾਤਮਕ ਅਸਰ ਮਹਿਸੂਸ ਕਰੋਗੇ। ਇਸ ਆਸਣ ਨੂੰ ਕਰਨ ਨਾਲ ਤੁਹਾਡੀ ਪਾਚਨ ਪ੍ਰਣਾਲੀ ਮਜ਼ਬੂਤ ਹੋਵੇਗੀ

ਅਤੇ ਖੂਨ ਦਾ ਸੰਚਾਰ ਵਧੇਗਾ ਙ ਇਸ ਨੂੰ ਕਰਨ ਨਾਲ ਤੁਸੀਂ ਮਾਨਸਿਕ ਤੌਰ ‘ਤੇ ਸ਼ਾਂਤ ਮਹਿਸੂਸ ਕਰੋਗੇ ਇਸ ਆਸਣ ਨੂੰ ਕਰਨ ਨਾਲ ਚਿੰਤਾ ਅਤੇ ਥਕਾਵਟ ਦੂਰ ਹੁੰਦੀ ਹੈ। ਇਸ ਆਸਣ ਨੂੰ ਕਰਨ ਲਈ ਲੱਤਾਂ ਨੂੰ ਸਿੱਧਾ ਅੱਗੇ ਖੋਲ੍ਹੋ ਅਤੇ ਗੋਡੇ ਨੂੰ ਸਿੱਧਾ ਰੱਖਦੇ ਹੋਏ ਅੱਗੇ ਨੂੰ ਝੁਕੋ ਅਤੇ ਗੋਡੇ ਨਾਲ ਨੱਕ ਨੂੰ ਛੂਹੋ। ਅਜਿਹਾ ਕਰਨ ਨਾਲ ਸਰੀਰ ‘ਚ ਖਿਚਾਅ ਹੁੰਦਾ ਹੈ ਅਤੇ ਤੁਸੀਂ ਆਰਾਮ ਮਹਿਸੂਸ ਕਰਦੇ ਹੋ। ਅਜਿਹਾ ਕਰਨ ਨਾਲ ਮਨ ਸ਼ਾਂਤ ਹੁੰਦਾ ਹੈ ਅਤੇ ਮਨ ਦੀ ਸ਼ਕਤੀ ਵਧਦੀ ਹੈ।

Leave a Reply

Your email address will not be published. Required fields are marked *