ਮਣੀਪੁਰ ’ਚ ਰਾਜਪਾਲ, ਮੁੱਖ ਮੰਤਰੀ, ਮੰਤਰੀਆਂ ਨੂੰ ਮੋਬਾਇਲ ਇੰਟਰਨੈੱਟ ਦੀ ਵਰਤੋਂ ਦੀ ਇਜਾਜ਼ਤ

ਮਣੀਪੁਰ ਸਰਕਾਰ ਨੇ ਰਾਜਪਾਲ, ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਮੋਬਾਇਲ ਇੰਟਰਨੈੱਟ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਹੈ। ਗ੍ਰਹਿ ਕਮਿਸ਼ਨਰ ਟੀ. ਰੰਜੀਤ ਨੇ ਮੰਗਲਵਾਰ ਨੂੰ ਸੂਚੀ ਜਾਰੀ ਕੀਤੀ, ਜਿਸ ’ਚ ਰਾਜਪਾਲ, ਮੁੱਖ ਮੰਤਰੀ, ਮੁੱਖ ਮੰਤਰੀ ਦੇ ਕਾਨੂੰਨੀ ਸਲਾਹਕਾਰ, ਸਪੀਕਰ, ਮੁੱਖ ਜੱਜ, ਜੱਜ, ਕੈਬਨਿਟ ਮੰਤਰੀ, ਸਰਕਾਰੀ ਵਕੀਲ, ਡੀ. ਜੀ. ਪੀ., ਪ੍ਰਬੰਧਕੀ ਸਕੱਤਰ, ਯੂਨੀਵਰਸਿਟੀਆਂ ਦੇ ਉਪ ਕੁਲਪਤੀ, ਸੀਨੀਅਰ ਕਮਾਂਡੈਂਟ ਪੱਧਰ ਤੱਕ ਦੇ ਅਧਿਕਾਰੀ ਅਤੇ ਫੌਜ/ਆਸਾਮ ਰਾਈਫਲਸ ਦੇ ਜਵਾਨ ਸ਼ਾਮਲ ਹਨ।

ਰਾਜ ਭਵਨ, ਮੁੱਖ ਮੰਤਰੀ ਸਕੱਤਰੇਤ, ਵਿਧਾਨ ਸਭਾ ਸਕੱਤਰੇਤ ਵੱਲੋਂ ਸਿਫਾਰਿਸ਼ ਕੀਤੇ ਲੋਕਾਂ ਨੂੰ ਵੀ ਇੰਟਰਨੈੱਟ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਦਰਮਿਆਨ ਆਸਾਮ ਰਾਈਫਲਸ ਨੇ ਫੋਰਸ ਦੇ ਅਕਸ ਨੂੰ ਠੇਸ ਪਹੁੰਚਾਉਣ ਅਤੇ ਉਸ ਦੇ ਮਨੋਬਲ ਨੂੰ ਡੇਗਣ ਦੇ ਦੋਸ਼ ’ਚ ਰਿਪਬਲਿਕਨ ਪਾਰਟੀ ਆਫ ਇੰਡੀਆ (ਆਰ. ਪੀ. ਆਈ.-ਆਠਵਲੇ) ਦੇ ਕੌਮੀ ਸਕੱਤਰ ਪਰਮੇਸ਼ਵਰ ਥੌਨਾਓਜਮ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਸ਼ਿਲਾਂਗ ਦੇ ਇਕ ਵਕੀਲ ਵੱਲੋਂ ਪਰਮੇਸ਼ਵਰ ਥੌਨਾਓਜਮ ਨੂੰ 18 ਅਗਸਤ ਨੂੰ ਨੋਟਿਸ ਭੇਜਿਆ ਗਿਆ।

Leave a Reply

Your email address will not be published. Required fields are marked *