ਮਾਰੂਤੀ ਦੇ ਪੁਰਾਣੀਆਂ ਕਾਰਾਂ ਦੇ ਕਾਰੋਬਾਰ ਦੀ ਵਿਕਰੀ ਦਾ ਅੰਕੜਾ 50 ਲੱਖ ਇਕਾਈ ਤੋਂ ਪਾਰ

ਮਾਰੂਤੀ ਸੁਜ਼ੂਕੀ ਇੰਡੀਆ ਲਿਮ. (ਐੱਮ. ਐੱਸ. ਆਈ. ਐੱਲ.) ਦਾ ਪੁਰਾਣੀਆਂ ਜਾਂ ਸੈਕੰਡ ਹੈਂਡ ਕਾਰਾਂ ਦਾ ਕਾਰੋਬਾਰ 50 ਲੱਖ ਇਕਾਈਆਂ ਨੂੰ ਪਾਰ ਕਰ ਗਿਆ ਹੈ। ਕੰਪਨੀ ਨੇ ਆਪਣੇ ਪੁਰਾਣੀਆਂ ਕਾਰਾਂ ਦੇ ਕਾਰੋਬਾਰ ‘ਟਰੂ ਵੈਲਿਊ’ ਨੂੰ 2001 ਵਿਚ ਸ਼ੁਰੂ ਕੀਤਾ ਸੀ। ਮਾਰੂਤੀ ਸੁਜ਼ੂਕੀ ਇੰਡੀਆ ਲਿਮ. (ਐੱਮ. ਐੱਸ. ਆਈ. ਐੱਲ.) ਦੇ ਸੀਨੀਅਰ ਕਾਰਜਕਾਰੀ ਅਧਿਕਾਰੀ-ਮਾਰਕੀਟੰਗ ਅਤੇ ਵਿਕਰੀ ਸ਼ਸ਼ਾਂਕ ਸ਼੍ਰੀਵਾਸਤਵ ਨੇ ਬਿਆਨ ਵਿਚ ਕਿਹਾ ਕਿ ਉਦਯੋਗ ਵਿਚ 22 ਸਾਲ ਪੂਰੇ ਕਰਨ ਦੇ ਨਾਲ ਟਰੂ ਵੈਲਿਊ ਦੇਸ਼ ਦਾ ਸਭ ਤੋਂ ਭਰੋਸੇਮੰਦ ਪੁਰਾਣੀਆਂ ਕਾਰਾਂ ਦਾ ਕਾਰੋਬਾਰ ਬਣ ਗਿਆ ਹੈ।

ਹੁਣ ਟਰੂ ਵੈਲਿਊ ਦੇ ਗਾਹਕਾਂ ਦੀ ਗਿਣਤੀ 50 ਲੱਖ ਇਕਾਈਆਂ ਨੂੰ ਪਾਰ ਕਰ ਗਈ ਹੈ। ਟਰੂ ਵੈਲਿਊ ਫਿਲਹਾਲ ਦੇਸ਼ ਦੇ 281 ਸ਼ਹਿਰਾਂ ਵਿਚ ਮੌਜੂਦ ਹੈ। ਦੇਸ਼ ਭਰ ਵਿਚ ਇਸ ਦੇ ਆਊਟਲੈੱਟ ਜਾਂ ਸ਼ੋਅਰੂਮ ਦੀ ਗਿਣਤੀ 560 ਹੈ।

Leave a Reply

Your email address will not be published. Required fields are marked *