ਮੋਦੀ ਨੇ ਲੋਕਾਂ ਨੂੰ ਕੀਤੀ ਸੋਸ਼ਲ ਮੀਡੀਆ ਡੀ. ਪੀ. ’ਚ ਤਿਰੰਗੇ ਦੀ ਤਸਵੀਰ ਲਾਉਣ ਦੀ ਅਪੀਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ‘ਹਰ ਘਰ ਤਿਰੰਗਾ’ ਮੁਹਿੰਮ ਦੇ ਅਧੀਨ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੀ ਡਿਸਪਲੇ ਪਿਕਚਰ (ਡੀ. ਪੀ.) ’ਚ ਤਿਰੰਗੇ ਦੀ ਤਸਵੀਰ ਲਾਉਣ ਦੀ ਅਪੀਲ ਕੀਤੀ। ਮੋਦੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੀ ਡੀ. ਪੀ. ’ਚ ਵੀ ਰਾਸ਼ਟਰੀ ਝੰਡੇ ਦੀ ਤਸਵੀਰ ਲਾਈ ਹੈ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ 13 ਤੋਂ 15 ਅਗਸਤ ਤਕ ‘ਹਰ ਘਰ ਤਿਰੰਗਾ’ ਅੰਦੋਲਨ ’ਚ ਹਿੱਸਾ ਲੈਣ ਦਾ ਸੱਦਾ ਦਿੱਤਾ ਸੀ।

ਮੋਦੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ (ਪਹਿਲਾਂ ’ਚ ਟਵਿੱਟਰ) ’ਤੇ ਲਿਖਿਆ, ‘‘ਹਰ ਘਰ ਤਿਰੰਗਾ ਅੰਦੋਲਨ ਦੀ ਭਾਵਨਾ ਨਾਲ ਆਓ ਅਸੀਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੀ ਡੀ. ਪੀ. ਨੂੰ ਬਦਲੀਏ ਅਤੇ ਇਸ ਅਨੋਖੀ ਕੋਸ਼ਿਸ਼ ਨੂੰ ਸਮਰਥਨ ਦੇਈਏ, ਜੋ ਸਾਡੇ ਪਿਆਰੇ ਦੇਸ਼ ਅਤੇ ਸਾਡੇ ਵਿਚਲੇ ਬੰਧਨ ਨੂੰ ਡੂੰਘਾ ਕਰੇਗੀ।’’ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ‘ਹਰ ਘਰ ਤਿਰੰਗਾ’ ਵੈੱਬਸਾਈਟ ’ਤੇ ਰਾਸ਼ਟਰੀ ਝੰਡੇ ਦੇ ਨਾਲ ਆਪਣੀਆਂ ਤਸਵੀਰਾਂ ਅਪਲੋਡ ਕਰਨ।

Leave a Reply

Your email address will not be published. Required fields are marked *