ਮੋਰਚਰੀ ’ਚ ਪਿਤਾ ਦੀ ਲਾਸ਼, ਹਸਪਤਾਲ ਦੇ ਵਾਰਡ ’ਚ ਬੇਟੀ ਦਾ ਜਨਮ

ਇਕ ਵਾਰ ਫਿਰ ਨਾਬਾਲਿਗਾਂ ਨੇ ਜਹਾਂਗੀਰਪੁਰ ਇਲਾਕੇ ’ਚ ਇਕ ਨੌਜਵਾਨ ਦੀ ਸ਼ਰੇਆਮ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਇਹੀ ਨਹੀਂ ਹੱਤਿਆ ਤੋਂ ਬਾਅਦ ਉਸਦੇ ਸਿਰ ਨੂੰ ਵੀ ਪੱਥਰਾਂ ਨਾਲ ਬੁਰੀ ਤਰ੍ਹਾਂ ਕੁਚਲ ਦਿੱਤਾ। ਮ੍ਰਿਤਕ ਦੀ ਪਛਾਣ 25 ਸਾਲ ਦਾ ਰਵੀ ਵਜੋਂ ਹੋਈ ਹੈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ’ਚ ਭੇਜ ਦਿੱਤਾ। ਪਰਿਵਾਰ ਨੇ ਦੱਸਿਆ ਕਿ ਰਵੀ ਦੀ ਮੌਤ ਦਾ ਇਕ ਦਰਦਨਾਕ ਪਹਿਲੂ ਇਹ ਹੈ ਕਿ ਜਿਸ ਸਮੇਂ ਉਸਦੀ ਹੱਤਿਆ ਹੋਈ, ਉਸੇ ਦੌਰਾਨ ਉਸਦੀ ਪਤਨੀ ਹਸਪਤਾਲ ’ਚ ਦਾਖਲ ਸੀ ਅਤੇ ਉਸਨੇ ਇਕ ਧੀ ਨੂੰ ਜਨਮ ਦਿੱਤਾ। ਰਵੀ ਆਪਣੀ ਧੀ ਦਾ ਮੂੰਹ ਵੀ ਨਹੀਂ ਦੇਖ ਸਕਿਆ। ਉਸਦੀ ਲਾਸ਼ ਹਸਪਤਾਲ ਦੀ ਮੋਰਚਰੀ ’ਚ ਪਈ ਸੀ।

ਦੱਸਿਆ ਜਾਂਦਾ ਹੈ ਕਿ ਜਹਾਂਗੀਰਪੁਰੀ ਦੇ ਜਿਸ ਇਲਾਕੇ ’ਚ ਹੱਤਿਆ ਕੀਤੀ ਗਈ ਹੈ, ਉਥੇ ਨਸ਼ੇ ਦਾ ਗ਼ੈਰ-ਕਾਨੂੰਨੀ ਕਾਰੋਬਾਰ ਖੁੱਲ੍ਹੇਆਮ ਹੁੰਦਾ ਹੈ ਅਤੇ ਜੋ ਵੀ ਇਸਦਾ ਵਿਰੋਧ ਕਰਦਾ ਹੈ, ਉਸਦੀ ਹੱਤਿਆ ਕਰ ਦਿੱਤੀ ਜਾਂਦੀ ਹੈ। ਇਸ ਇਲਾਕੇ ’ਚ ਪਿਛਲੇ 8 ਮਹੀਨਿਆਂ ਦੌਰਾਨ ਇਹ ਤੀਜੀ ਹੱਤਿਆ ਹੈ।

Leave a Reply

Your email address will not be published. Required fields are marked *