ਰਜਨੀਕਾਂਤ ਦੀ ‘ਜੇਲਰ’ ਬਾਕਸ ਆਫਿਸ ’ਤੇ ਹੋਈ 100 ਕਰੋੜ ਦੇ ਪਾਰ

ਸੁਪਰਸਟਾਰ ਰਜਨੀਕਾਂਤ ਦੀ ‘ਜੇਲਰ’ ਨੇ ਬਾਕਸ ਆਫਿਸ ’ਤੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਨੇਲਸਨ ਦਿਲੀਪ ਕੁਮਾਰ ਵਲੋਂ ਨਿਰਦੇਸ਼ਿਤ ਇਹ ਫਿਲਮ 10 ਅਗਸਤ, 2023 ਨੂੰ ਵੱਡੇ ਪਰਦੇ ’ਤੇ ਰਿਲੀਜ਼ ਹੋਈ ਸੀ। ਫਿਲਮ ਨੇ ਰਿਲੀਜ਼ ਦੇ ਤਿੰਨ ਦਿਨਾਂ ਦੇ ਅੰਦਰ ਹੀ 100 ਕਰੋੜ ਰੁਪਏ ਦੇ ਕਲੱਬ ਵਿਚ ਐਂਟਰੀ ਕਰ ਲਈ ਹੈ। ਹਾਲਾਂਕਿ ਦੂਸਰੇ ਦਿਨ ਫਿਲਮ ਦੀ ਕਮਾਈ ਵਿਚ ਥੋੜ੍ਹੀ ਗਿਰਾਵਟ ਦੇਖੀ ਗਈ ਪਰ ਪਹਿਲੇ ਸ਼ਨੀਵਾਰ ਨੂੰ ਇਸਨੇ ਬਾਕਸ ਆਫਿਸ ’ਤੇ ਫਿਰ ਧਮਾਕੇਦਾਰ ਕਮਬੈਕ ਕੀਤੀ। ਸ਼ੁਰੂਆਤੀ ਅਨੁਮਾਨਾਂ ਮੁਤਾਬਕ, ਰਜਨੀਕਾਂਤ ਦੀ ‘ਜੇਲਰ’ ਨੇ ਬਾਕਸ ਆਫਿਸ ’ਤੇ ਤੀਸਰੇ ਦਿਨ ਚੰਗੀ ਛਾਲ ਮਾਰੀ। ਫਿਲਮ ਨੇ ਟਿਕਟ ਖਿੜਕੀ ’ਤੇ 35 ਕਰੋੜ ਰੁਪਏ ਦੀ ਕਲੈਕਸ਼ਨ ਕੀਤੀ। ਇਸਨੂੰ ਧਿਆਨ ’ਚ ਰੱਖਦੇ ਹੋਏ, ਫਿਲਮ ਦਾ ਕੁੱਲ ਬੀਓ ਕਲੈਕਸ਼ਨ ਹੁਣ 109.10 ਕਰੋੜ ਰੁਪਏ ਹੋ ਗਿਆ ਹੈ।

ਸਾਰੀਆਂ ਭਾਸ਼ਾਵਾਂ ਵਿਚ ਕਲੈਕਸ਼ਨ 48 ਕਰੋੜ
‘ਜੇਲਰ’ ਨੇ ਪਹਿਲੇ ਦਿਨ ਸਾਰੀਆਂ ਭਾਸ਼ਾਵਾਂ ਵਿਚ 48 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਲੈਕਸ਼ਨ ਕੀਤੀ, ਜਿਸ ਵਿਚ ਕਰੋੜਾਂ ਰੁਪਏ ਦੀ ਫੈਨਜ਼ ਵਲੋਂ ਐਡਵਾਂਸ ਬੁਕਿੰਗ ਵੀ ਸ਼ਾਮਲ ਹੈ। ਉਥੇ ਦੂਸਰੇ ਦਿਨ ਸ਼ੁੱਕਰਵਾਰ ਨੂੰ ਫਿਲਮ ਵਿਚ ਭਾਰੀ ਗਿਰਾਵਟ ਦੇਖੀ ਗਈ। ਇਕ ਰਿਪੋਰਟ ਮੁਤਾਬਕ, ਰਜਨੀ ਸਟਾਰਰ ਵਿਚ ਸੈਕੰਡ ਡੇਅ ਦੇ ਕਲੈਕਸ਼ਨ ਵਿਚ 45 ਫੀਸਦੀ ਦੀ ਗਿਰਾਵਟ ਹੋਈ ਸੀ। ਫਿਲਮ ਨੇ ਸ਼ੁੱਕਰਵਾਰ ਨੂੰ 26 ਕਰੋੜ ਰੁਪਏ ਦੀ ਕਲੈਕਸ਼ਨ ਕੀਤੀ, ਜੋ ਕਿ ਪਹਿਲੇ ਦਿਨ ਦੇ ਲਿਹਾਜ਼ ਨਾਲ ਬਹੁਤ ਘੱਟ ਹੈ। ਉਥੇ ਹੀ ਤੀਜੇ ਦਿਨ ਫਿਲਮ ਨੇ ਤਕਰੀਬਨ 35 ਕਰੋੜ ਦਾ ਕਾਰੋਬਾਰ ਕੀਤਾ ਅਤੇ ਇਸ ਤਰ੍ਹਾਂ ਨਾਲ ਇਹ ਫਿਲਮ ਹੁਣ 100 ਕਰੋੜ ਦੀ ਕਲੈਕਸ਼ਨ ਨੂੰ ਕ੍ਰਾਸ ਕਰ ਚੁੱਕੀ ਹੈ। ਫਿਲਮ ਇਸ ਸਮੇਂ 2 ਵੱਡੀਆਂ ਪੈਨ ਇੰਡੀਆ ਫਿਲਮ ਗਦਰ-2 ਅਤੇ ਓ. ਐੱਮ. ਜੀ. ਨਾਲ ਕੰਪੀਟੀਸ਼ਨ ਕਰ ਰਹੀ ਹੈ। ਫਿਲਮ ਨੇ 3 ਦਿਨ ਵਿਚ ਆਪਣੀ ਅੱਧੀ ਲਾਗਤ ਨੂੰ ਲਗਭਗ ਕੱਢ ਲਿਆ ਹੈ ਅਤੇ ਪਰ ਗਦਰ-2 ਨਾਲ ਇਸਦੀ ਟੱਕਰ ਹੈ, ਜਿਸ ਦਾ ਇਸਦੇ ਕਲੈਕਸ਼ਨ ’ਤੇ ਵੀ ਸਾਫ ਅਸਰ ਦਿਖ ਰਿਹਾ ਹੈ।

Leave a Reply

Your email address will not be published. Required fields are marked *