ਰਾਜ ਸਭਾ ਦੇ ਬਹਿਸ ਸੈਸ਼ਨ ’ਚ ਵ੍ਹੀਲਚੇਅਰ ’ਤੇ ਦੇਖੇ ਗਏ ਡਾ. ਮਨਮੋਹਨ ਸਿੰਘ

ਦੇਸ਼ ਦੇ ਸਾਬਕਾ ਪ੍ਰਧਾਨ ਡਾ. ਮਨਮੋਹਨ ਸਿੰਘ ਜੋ ਸਭ ਤੋਂ ਵਡੇਰੀ ਉਮਰ ਦੇ ਰਾਜ ਸਭਾ ਮੈਂਬਰ ਹਨ। ਬੀਤੇ ਦਿਨੀਂ ਰਾਜ ਸਭਾ ’ਚ ਦਿੱਲੀ ਵਿਚ ਸੇਵਾਵਾਂ ਬਿੱਲ ਬਾਰੇ ਹੋਈ ਬਹਿਸ ਅਤੇ ਵੋਟਿੰਗ ’ਚ ਸ਼ਾਮਲ ਹੋਣ ਲਈ ਦੇਰ ਰਾਤ ਵ੍ਹੀਲਚੇਅਰ ’ਤੇ ਰਾਜ ਸਭਾ ’ਚ ਸ਼ਾਮਲ ਹੋਏ। ਡਾ. ਮਨਮੋਹਨ ਸਿੰਘ ਨੇ ਆਸਮਾਨੀ ਰੰਗ ਦੀ ਪੱਗੜੀ ਅਤੇ ਚਿੱਟਾ ਕੁੜਤਾ-ਪਜ਼ਾਮਾ ਪਹਿਨਿਆ ਹੋਇਆ ਸੀ। ਉਹ ਸੁਸਤ ਪਰ ਚੌਕੰਨੇ ਹੋ ਕੇ ਰਾਜ ਸਭਾ ਦੀ ਸਾਰੀ ਕਾਰਵਾਈ ਨੂੰ ਵਾਚ ਰਹੇ ਸਨ। ਸ਼ਾਇਦ ਲੰਬੇ ਸਮੇਂ ਬਾਅਦ ਡਾ. ਮਨਮੋਹਨ ਸਿੰਘ ਸਦਨ ’ਚ ਆਏ, ਜਿਸ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨਾਲ ਸਬੰਧਤ ਮੈਂਬਰ ਰਾਜ ਸਭਾ ਨੇ ਉਨ੍ਹਾਂ ਨੂੰ ਦੁਆ ਸਾਲਾਮ ਕਰਨ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਣ ਦੀਆਂ ਵੀ ਖ਼ਬਰਾਂ ਹਨ। ਡਾ. ਮਨਮੋਹਨ ਸਿੰਘ ਰਾਜ ਸਭਾ ’ਚ ਹਾਜ਼ਰੀ ਨੂੰ ਲੈ ਕੇ ਆਪ ਦੇ ਮੈਂਬਰ ਰਾਜ ਸਭਾ ਰਾਘਵ ਚੱਢਾ ਨੇ ਕਿਹਾ ਕਿ ਡਾ. ਸਿੰਘ ਦੀ ਰਾਜ ਸਭਾ ’ਚ ਮੌਜੂਦਗੀ ਈਮਾਨਦਾਰੀ ਦੇ ਪ੍ਰਤੀ ਅਤੇ ਆ ਰਹੇ ਆਰਡੀਨੈਂਸ ਖਿਲਾਫ ਵੋਟ ਪਾ ਕੇ ਲੋਕਤੰਤਰ ਅਤੇ ਸੰਵਿਧਾਨ ਪ੍ਰਤੀ ਵਚਨਬੱਧਤਾ ’ਤੇ ਪ੍ਰੇਰਣਾਦਾਈ ਹੈ, ਜਦੋਂਕਿ ਭਾਜਪਾ ਨੇ ਇਸ ਦੇ ਉਲਟ ਕਿਹਾ ਹੈ ਕਿ ਡਾ. ਸਿੰਘ ਨੂੰ ਕਾਂਗਰਸ ਵਲੋਂ ਦੇਰ ਰਾਤ ਤੱਕ ਵ੍ਹੀਲਚੇਅਰ ’ਤੇ ਬਿਠਾਈ ਰੱਖਣਾ ਆਪਣੇ ਬੇਈਮਾਨ ਗਠਜੋੜ ਨੂੰ ਕਾਇਮ ਰੱਖਣ ਲਈ ਕੀਤਾ।

ਬਾਕੀ ਕੁਝ ਵੀ ਹੈ, ਡਾ. ਮਨਮੋਹਨ ਸਿੰਘ ਜੋ ਇਕ ਨੇਕ, ਈਮਾਨਦਾਰ, ਸ਼ਰੀਫ, ਘੱਟ ਬੋਲਣ ਵਾਲੇ ਅਤੇ ਹੁਣ ਦੇ ਮਾਹਿਰ ਨੇਤਾਵਾ ’ਚੋਂ ਸਭ ਤੋਂ ਉੱਘੇ ਅਰਥ ਸ਼ਾਸਤਰੀ, ਜਿਨ੍ਹਾਂ ਤੋਂ ਬਾਹਰਲੇ ਮੁਲਕਾਂ ਦੇ ਅਹਿਲਕਾਰ ਵੀ ਸਲਾਹਾਂ ਲੈਂਦੇ ਰਹੇ, ਉਨ੍ਹਾਂ ਨੇ ਰਾਜ ਸਭਾ ’ਚ ਆਪਣੀ ਵੋਟ ਪਾ ਕੇ ਭਵਿੱਖ ਦੇ ਬਣਨ ਜਾ ਰਹੇ ਮਹਾਗਠਜੋੜ ਇੰਡੀਆ ਆਪਣੀ ਸ਼ਮੂਲੀਅਤ ਇਕ ਤਰ੍ਹਾਂ ਨਾਲ ਦਰਜ ਕਰਵਾ ਦਿੱਤੀ ਹੈ।

Leave a Reply

Your email address will not be published. Required fields are marked *