ਰਾਮਫੋਸਾ ਨੇ ਭਾਰਤ ਨੂੰ ‘ਚੰਦਰਯਾਨ-3’ ਮਿਸ਼ਨ ਸਫਲ ਹੋਣ ਲਈ ਦਿੱਤੀ ਵਧਾਈ ; ਚੀਤੇ ਦੇਣ ਦਾ ਕੀਤਾ ਵਾਅਦਾ

ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਫੋਸਾ ਨੇ ਬ੍ਰਿਕਸ ਸਿਖਰ ਸੰਮੇਲਨ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਦੇਸ਼ ਨੂੰ ਬਸਤੀਵਾਦ ਤੋਂ ਮੁਕਤ ਕਰਵਾਉਣ ’ਚ ਮਹਾਤਮਾ ਗਾਂਧੀ ਦੀ ਭੂਮਿਕਾ, ‘ਚੰਦਰਯਾਨ-3’ ਮਿਸ਼ਨ ਦੀ ਸਫਲਤਾ, ਭਾਰਤ ਨੂੰ ਹੋਰ ਚੀਤੇ ਦੇਣ ਦਾ ਵਾਅਦਾ ਕੀਤਾ ਅਤੇ ਰਵਾਇਤੀ ਜੜੀ-ਬੂਟੀਆਂ ਦੇ ਭੰਡਾਰ ’ਤੇ ਗੱਲਬਾਤ ਕੀਤੀ। ਰਾਮਫੋਸਾ ਨੇ ਕਿਹਾ, ‘‘ਅਸੀਂ ਦੱਖਣੀ ਅਫਰੀਕਾ ਵੱਲੋਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਹਾਂ, ਖਾਸਤੌਰ ’ਤੇ ਸਾਨੂੰ ਉਸ ਯਾਤਰਾ ਬਾਰੇ ਯਾਦ ਦਿਵਾਉਣ ਲਈ, ਜੋ ਮਹਾਤਮਾ ਗਾਂਧੀ ਨੇ ਦੱਖਣੀ ਅਫਰੀਕਾ ’ਚ ਸ਼ੁਰੂ ਕੀਤੀ ਸੀ ਅਤੇ ਦੱਖਣੀ ਅਫਰੀਕਾ ’ਚ ਸਾਡੇ ਪੂਰਵਜਾਂ ਦੇ ਸੰਘਰਸ਼ਾਂ ਦੇ ਤਰੀਕਿਆਂ ਬਾਰੇ ਸਿਖਾਇਆ ਸੀ।’’

ਦੱਖਣੀ ਅਫਰੀਕਾ ’ਚ ਮਹਾਤਮਾ ਗਾਂਧੀ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਰਾਮਫੋਸਾ ਨੇ ਕਿਹਾ,‘‘ਗਾਂਧੀ ਅਜਿਹੇ ਵਿਅਕਤੀ ਸਨ, ਜੋ ਉਲਟ ਹਾਲਾਤ ’ਚ ਵੀ ਮਜ਼ਬੂਤ ਰਹਿੰਦੇ ਸਨ।’’

Leave a Reply

Your email address will not be published. Required fields are marked *