ਰਾਹੁਲ ਗਾਂਧੀ ਨੇ ਗੋਆ ’ਚ ਕਾਂਗਰਸ ਨੇਤਾਵਾਂ ਨਾਲ ਲੋਕ ਸਭਾ ਚੋਣਾਂ ’ਤੇ ਕੀਤਾ ਮੰਥਨ

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਗੋਆ ’ਚ ਪਾਰਟੀ ਦੇ ਨੇਤਾਵਾਂ ਅਤੇ ਵਿਧਾਇਕਾਂ ਨਾਲ ਮੁਲਾਕਾਤ ਕੀਤੀ ਅਤੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ, ਪਾਰਟੀ ਨੂੰ ਮਜ਼ਬੂਤ ਬਣਾਉਣ ਅਤੇ ਹੋਰ ਮੁੱਦਿਆਂ ਬਾਰੇ ’ਚ ਚਰਚਾ ਕੀਤੀ। ਕਾਂਗਰਸ ਦੇ ਇਕ ਸੀਨੀਅਰ ਅਹੁਦੇਦਾਰ ਨੇ ਦੱਸਿਆ ਕਿ ਰਾਹੁਲ ਗੋਆ ਦੇ ਨਿੱਜੀ ਦੌਰੇ ’ਤੇ ਬੁੱਧਵਾਰ ਰਾਤ ਨੂੰ ਦਾਬੋਲਿਮ ਹਵਾਈ ਅੱਡੇ ਪੁੱਜੇ ਸਨ ਅਤੇ ਫਿਰ ਪਣਜੀ ਦੇ ਨੇੜੇ ਇਕ ਹੋਟਲ ’ਚ ਠਹਿਰੇ। ਉਨ੍ਹਾਂ ਨੇ ਦੇਰ ਰਾਤ ਗੋਆ ਦੇ ਕਾਂਗਰਸੀ ਵਿਧਾਇਕਾਂ ਦੇ ਨਾਲ ਭੋਜਨ ਕੀਤਾ ਅਤੇ ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨ ਅਮਿਤ ਪਾਟਕਰ ਨਾਲ ਵੀ ਮੁਲਾਕਾਤ ਕੀਤੀ।

ਗੋਆ ਦੀ 40 ਮੈਂਬਰੀ ਵਿਧਾਨ ਸਭਾ ’ਚ ਕਾਂਗਰਸ ਦੇ 3 ਵਿਧਾਇਕ ਹਨ। ਰਾਹੁਲ ਗਾਂਧੀ ਉੱਤਰ ਗੋਆ ’ਚ ਮਨੋਹਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵੀਰਵਾਰ ਸਵੇਰੇ ਕਰੀਬ 11 ਵਜੇ ਨਵੀਂ ਦਿੱਲੀ ਲਈ ਰਵਾਨਾ ਹੋਏ।

Leave a Reply

Your email address will not be published. Required fields are marked *