ਰੀਲਜ਼ ਬਣਾਉਣ ਦਾ ਸ਼ੌਂਕ! ਜੋੜੇ ਨੇ iPhone ਖ਼ਰੀਦਣ ਲਈ ਵੇਚ ਦਿੱਤਾ ਜਿਗਰ ਦਾ ਟੁਕੜਾ

ਪੱਛਮੀ ਬੰਗਾਲ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇਕ ਜੋੜੇ ਨੇ ਆਈਫੋਨ ਖਰੀਦਣ ਲਈ ਆਪਣੇ ਬੱਚੇ ਨੂੰ ਵੇਚ ਦਿੱਤਾ। ਇਹ ਮਾਮਲਾ ਕਾਫ਼ੀ ਹੈਰਾਨ ਕਰ ਦੇਣ ਵਾਲਾ ਹੈ ਕਿ ਕਿਵੇਂ ਮਾਂ-ਬਾਪ ਆਈਫੋਨ ਦੀ ਚਾਹਤ ’ਚ ਆਪਣੇ ਜਿਗਰ ਦੇ ਟੁਕੜੇ ਨੂੰ ਵੇਚ ਸਕਦੇ ਹਨ। ਉਹ ਆਈਫੋਨ ਇਸ ਲਈ ਖਰੀਦਣਾ ਚਾਹੁੰਦੇ ਸਨ ਤਾਂ ਜੋ ਇੰਸਟਾਗ੍ਰਾਮ ਰੀਲਸ ਬਣਾ ਸਕਣ। ਦੱਸ ਦਈਏ ਕਿ ਅੱਜ ਦੇ ਸਮੇਂ ’ਚ ਹਰ ਕਿਸੇ ਨੂੰ ਰੀਲਜ਼ ਬਣਾਉਣ ਦਾ ਬਹੁਤ ਸ਼ੌਂਕ ਹੈ। ਰਿਪੋਰਟ ਮੁਤਾਬਕ, ਇਹ ਮਾਮਲਾ ਪੱਛਮੀ ਬੰਗਾਲ ਦੇ ਨਾਰਥ 24 ਪਰਗਨਾ ਜ਼ਿਲ੍ਹੇ ਦਾ ਹੈ। ਪੁਲਸ ਨੇ ਬੱਚੇ ਦੀ ਮਾਂ ਅਤੇ ਮਾਸੂਮ ਨੂੰ ਖਰੀਦਣ ਵਾਲੀ ਔਰਤ (ਪ੍ਰਿਯੰਕਾ ਘੋਸ਼) ਨੂੰ ਗ੍ਰਿਫਤਾਰ ਕਰ ਲਿਆ ਹੈ। ਹਾਲਾਂਕਿ, ਬੱਚੇ ਦਾ ਪਿਓ (ਜੈਦੇਵ) ਅਜੇ ਵੀ ਫਰਾਰ ਹੈ।

ਅਚਾਨਕ ਗੁਆਂਢੀਆਂ ਨੂੰ ਜੋੜੇ ਦੇ ਵਿਵਹਾਰ ‘ਚ ਕਾਫੀ ਬਦਲਾਅ ਨਜ਼ਰ ਆਇਆ। ਨਾਲ ਹੀ ਉਹ ਨੋਟਿਸ ਕਰ ਰਹੇ ਸਨ ਕਿ ਉਨ੍ਹਾਂ ਦਾ 8 ਮਹੀਨਿਆਂ ਦਾ ਬੱਚਾ ਵੀ ਗਾਇਬ ਹੈ। ਸ਼ੱਕ ਹੋਣ ‘ਤੇ ਉਨ੍ਹਾਂ ਨੇ ਪੁਲਸ ਨੇ ਫੋਨ ਕਰ ਦਿੱਤਾ। ਦਰਅਸਲ, ਗੁਆਂਢੀਆਂ ਨੇ ਦੇਖਿਆ ਕਿ ਜੋ ਜੋੜਾ ਕੱਲ੍ਹ ਤਕ ਪੈਸਿਆਂ ਦੀ ਤੰਗੀ ਨਾਲ ਜੂਝ ਰਿਹਾ ਸੀ ਅਚਾਨਕ ਉਨ੍ਹਾਂ ਕੋਲ ਆਈਫੋਨ ਆ ਗਿਆ। ਇਹ ਸਭ ਉਨ੍ਹਾਂ ਦੇ ਬੱਚੇ ਦੇ ਲਾਪਤਾ ਹੋਣ ਦੇ ਨਾਲ ਮੇਲ ਖਾ ਰਿਹਾ ਸੀ। ਅਜਿਹੇ ‘ਚ ਜਦੋਂ ਉਨ੍ਹਾਂ ਨੇ ਗੱਲ ਕੀਤੀ ਤਾਂ ਮਾਂ ਨੇ ਕਬੂਲ ਲਿਆ ਕਿ ਉਨ੍ਹਾਂ ਨੇ ਬੱਚੇ ਨੂੰ ਵੇਚ ਦਿੱਤਾ ਅਤੇ ਪੱਛਮੀ ਬੰਗਾਲ ਦੀਆਂ ਵੱਖ-ਵੱਖ ਥਾਵਾਂ ‘ਤੇ ਜਾ ਕੇ ਰੀਲਸ ਬਣਾਉਣ ਲਈ ਪੈਸੇ ਖਰਚ ਕੀਤੇ ਹਨ।

ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਰਿਪੋਰਟਾਂ ‘ਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਪਿਓ ਨੇ ਆਪਣੀ 7 ਸਾਲਾਂ ਦੀ ਧੀ ਨੂੰ ਵੀ ਵੇਚਣ ਦੀ ਕੋਸ਼ਿਸ਼ ਕੀਤੀ। ਫਿਲਹਾਲ, ਬੰਗਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲਾਂਕਿ, ਗਰੀਬ ਮਾਤਾ-ਪਿਤਾ ਦਾ ਪੈਸਿਆਂ ਲਈ ਬੱਚਿਆਂ ਨੂੰ ਵੇਚਣਾ ਕੋਈ ਨਵੀਂ ਗੱਲ ਨਹੀਂ ਹੈ ਪਰ ਆਈਫੋਨ ਅਤੇ ਇੰਸਟਾਗ੍ਰਾਮ ਰੀਲਸ ਬਣਾਉਣ ਲਈ ਬੱਚੇ ਨੂੰ ਬੇਚਣਾ ਦੱਸਦਾ ਹੈ ਕਿ ਸਮਾਜ ਕਿੰਨਾ ਅਸੰਵੇਦਨਸ਼ੀਲ ਹੁੰਦਾ ਜਾ ਰਿਹਾ ਹੈ।

Leave a Reply

Your email address will not be published. Required fields are marked *