ਲਾਰੈਂਸ ਬਿਸ਼ਨੋਈ ਨੇ ਆਪਣੇ ਭਰਾ ਅਨਮੋਲ ਨੂੰ ਸੌਂਪੀ ਸਲਮਾਨ ਖਾਨ ਨੂੰ ਮਾਰਨ ਦੀ ਸੁਪਾਰੀ!

ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੂੰ ਮਾਰਨ ਦੀ ਸੁਪਾਰੀ ਆਪਣੇ ਭਰਾ ਅਤੇ ਸਾਥੀ ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਦਿੱਤੀ ਹੈ। ਸਪੈਸ਼ਲ ਸੈੱਲ ਨਾਲ ਜੁੜੇ ਸੂਤਰਾਂ ਨੇ ਇਹ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਮਾਰਨ ਲਈ ਤਿੰਨ ਵਾਰ ਯੋਜਨਾ ਬਣਾਈ ਸੀ ਪਰ ਹਰ ਕੋਸ਼ਿਸ਼ ਅਸਫਲ ਰਹੀ। ਸਲਮਾਨ ਖਾਨ ਨੂੰ ਮਾਰਨ ਲਈ ਬਿਸ਼ਨੋਈ ਵੱਲੋਂ ਡਿਜ਼ਾਈਨ ਕੀਤੇ ਗਏ ਇਨ੍ਹਾਂ ਤਿੰਨਾਂ ਆਪ੍ਰੇਸ਼ਨਾਂ ਦੀ ਅਗਵਾਈ ਗੈਂਗਸਟਰ ਸੰਪਤ ਨੇਹਰਾ, ਦੀਪਕ ਅਤੇ ਟੀਨੂ ਨੇ ਕੀਤੀ ਸੀ। ਸੂਤਰਾਂ ਨੇ ਕਿਹਾ ਕਿ ਤਿੰਨੇ ਆਪਣੇ ਮਿਸ਼ਨ ’ਚ ਫੇਲ ਹੋ ਗਏ। ਇਸ ਤੋਂ ਬਾਅਦ, ਲਾਰੈਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ ਮਾਰਨ ਦਾ ਕੰਮ ਕਿਸੇ ਹੋਰ ਨੂੰ ਸੌਂਪਣ ਦਾ ਫੈਸਲਾ ਕੀਤਾ। ਉਸ ਨੇ ਆਪ੍ਰੇਸ਼ਨ ਨੂੰ ਅੰਜਾਮ ਦੇਣ ਲਈ ਆਪਣੇ ਭਰਾ ਅਨਮੋਲ ਨੂੰ ਚੁਣਿਆ।

ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਲਾਰੈਂਸ ਗੈਂਗ ਨੇ ਤੁਰਕੀ ਦੀ ਬਣੀ ਜਿਗਾਨਾ ਪਿਸਟਲ ਦੀ ਬਜਾਏ ਜਰਮਨੀ ਦੀ ਬਣੀ ਪੀ. ਐੱਸ. 30 ਪਿਸਟਲ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤਾ ਹੈ। ਇਹ ਪਿਸਟਲ 8 ਤੋਂ 10 ਲੱਖ ਰੁਪਏ ’ਚ ਆਉਂਦੀ ਹੈ ਅਤੇ ਗਿਰੋਹ ਨੂੰ ਇਹ ਹਥਿਆਰ ਵਿਦੇਸ਼ ਸਥਿਤ ਸਾਥੀਆਂ ਤੋਂ ਮਿਲ ਰਹੇ ਹਨ। ਅਧਿਕਾਰੀ ਨੇ ਕਿਹਾ ਕਿ ਰੰਜੀਤ ਦੁਪਲਾ ਅਮਰੀਕਾ ’ਚ ਰਹਿ ਕੇ ਲਾਰੈਂਸ ਬਿਸ਼ਨੋਈ ਗਿਰੋਹ ਦੇ ਮੈਂਬਰਾਂ ਦੇ ਸੰਪਰਕ ’ਚ ਹੈ। ਦੁਪਲਾ ਪਹਿਲਾਂ ਪੰਜਾਬ ਦਾ ਇਕ ਗੈਂਗਸਟਰ ਸੀ, ਜੋ ਅਮਰੀਕਾ ਦੌੜ ਗਿਆ ਸੀ ਅਤੇ ਹੁਣ ਇਕ ਅੰਤਰਰਾਸ਼ਟਰੀ ਹਥਿਆਰ ਡੀਲਰ ਹੈ।

Leave a Reply

Your email address will not be published. Required fields are marked *