ਵਨ ਡੇਅ ਵਿਸ਼ਵ ਕੱਪ ਲਈ ਟੀਮ ਇੰਡੀਆ ਦਾ ਐਲਾਨ, ਰਾਹੁਲ ਤੇ ਇਸ਼ਾਨ ਦੋਵਾਂ ਨੂੰ ਮੌਕਾ

ਫਿਟਨੈੱਸ ਸਮੱਸਿਆਵਾਂ ਨਾਲ ਜੂਝ ਰਹੇ ਵਿਕਟਕੀਪਰ-ਬੱਲੇਬਾਜ਼ ਲੋਕੇਸ਼ ਰਾਹੁਲ ਨੂੰ ਵਿਸ਼ਵ ਕੱਪ ਲਈ ਭਾਰਤ ਦੀ 15 ਮੈਂਬਰੀ ਟੀਮ ਵਿਚ ਚੁਣ ਲਿਆ ਗਿਆ ਹੈ। ਚੋਣਕਾਰਾਂ ਨੇ ਟੀਮ ਵਿਚ 7 ਬੱਲੇਬਾਜ਼ਾਂ ਤੇ 4 ਆਲਰਾਊਂਡਰਾਂ ਨੂੰ ਜਗ੍ਹਾ ਦਿੱਤੀ ਹੈ। ਮੁੱਖ ਚੋਣਕਾਰ ਅਜਿਤ ਅਗਰਕਰ ਨੇ ਕਿਹਾ ਕਿ ਰਾਹੁਲ ਦੀ ਫਿਟਨੈੱਸ ਨੂੰ ਲੈ ਕੇ ਕੋਈ ਚਿੰਤਾ ਨਹੀਂ ਹੈ, ਹਾਲਾਂਕਿ ਉਹ ਏਸ਼ੀਆ ਕੱਪ ਵਿਚ ਭਾਰਤ ਦੇ ਗਰੁੱਪ ਮੈਚਾਂ ਲਈ ਸ਼੍ਰੀਲੰਕਾ ਨਹੀਂ ਗਿਆ। ਰਾਹੁਲ 9 ਸਤੰਬਰ ਤੋਂ ਸ਼ੁਰੂ ਹੋ ਰਹੇ ਸੁਪਰ-4 ਮੈਚਾਂ ਲਈ ਸ਼੍ਰੀਲੰਕਾ ਪਹੁੰਚੇਗਾ। ਚੋਣਕਾਰਾਂ ਨੇ ਇਸ਼ਾਨ ਕਿਸ਼ਨ ਨੂੰ ਦੂਜਾ ਵਿਕਟਕੀਪਰ ਚੁਣਿਆ ਹੈ। ਵਿਸ਼ਵ ਕੱਪ 5 ਅਕਤੂਬਰ ਤੋਂ ਸ਼ੁਰੂ ਹੋਵੇਗਾ। ਭਾਰਤੀ ਟੀਮ ਆਸਟਰੇਲੀਆ ਵਿਰੁੱਧ 8 ਅਕਤੂਬਰ ਨੂੰ ਪਹਿਲਾ ਮੈਚ ਖੇਡੇਗੀ। ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਨੂੰ ਵਿਸ਼ਵ ਕੱਪ ਟੀਮ ਦੀ ਸੂਚੀ ਸੌਂਪਣ ਦੀ ਸਮਾਂ ਹੱਦ 5 ਸਤੰਬਰ ਹੈ ਪਰ ਟੀਮਾਂ ਆਈ. ਸੀ. ਸੀ. ਤੋਂ ਅਪੀਲ ਦੀ ਲੋੜ ਦੇ ਬਿਨਾਂ 28 ਸਤੰਬਰ ਤਕ ਬਦਲਾਅ ਕਰ ਸਕਦੀਆਂ ਹਨ।

ਭਾਰਤੀ ਟੀਮ ਇਸ ਤਰ੍ਹਾਂ ਹੈ
ਰੋਹਿਤ ਸ਼ਰਮਾ (ਕਪਤਾਨ), ਹਾਰਦਿਕ ਪੰਡਯਾ (ਉਪ ਕਪਤਾਨ), ਲੋਕੇਸ਼ ਰਾਹੁਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਸੂਰਯਕੁਮਾਰ ਯਾਦਵ, ਇਸ਼ਾਨ ਕਿਸ਼ਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ, ਮੁਹੰਮਦ ਸਿਰਾਜ, ਕੁਲਦੀਪ ਯਾਦਵ।

Leave a Reply

Your email address will not be published. Required fields are marked *