‘ਸ਼ੋਭਾ ਯਾਤਰਾ’ ਦੇ ਐਲਾਨ ਤੋਂ ਬਾਅਦ ਹਰਿਆਣਾ ਦੇ ਨੂਹ ਤੇ ਹੋਰ ਇਲਾਕਿਆਂ ’ਚ ਸੁਰੱਖਿਆ ਸਖ਼ਤ ਕੀਤੀ ਗਈ

ਸਰਵ ਜਾਤੀ ਹਿੰਦੂ ਮਹਾਪੰਚਾਇਤ ਵੱਲੋਂ ‘ਸ਼ੋਭਾ ਯਾਤਰਾ’ ਕੱਢਣ ਦਾ ਐਲਾਨ ਕੀਤੇ ਜਾਣ ਦੇ ਮੱਦੇਨਜ਼ਰ ਹਰਿਆਣਾ ਦੇ ਨੂਹ ਅਤੇ ਹੋਰ ਇਲਾਕਿਆਂ ’ਚ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ। ਅਧਿਕਾਰੀਆਂ ਵੱਲੋਂ ਇਜ਼ਾਜਤ ਨਾ ਦਿੱਤੇ ਜਾਣ ਦੇ ਬਾਵਜੂਦ ਯਾਤਰਾ ਦਾ ਐਲਾਨ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਖਤ ਨਿਗਰਾਨੀ ਰੱਖਣ ਲਈ ਪੈਰਾ-ਮਿਲਟਰੀ ਫੋਰਸ ਸਮੇਤ ਸੁਰੱਖਿਆ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕੁਝ ਹਫਤੇ ਪਹਿਲਾਂ ਹੋਈ ਨੂਹ ਹਿੰਸਾ ਦਾ ਜ਼ਿਕਰ ਕਰਦੇ ਹੋਏ ਐਤਵਾਰ ਨੂੰ ਪੰਚਕੂਲਾ ’ਚ ਕਿਹਾ ਕਿ ‘ਯਾਤਰਾ’ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਉਨ੍ਹਾਂ ਕਿਹਾ, ‘‘ਯਾਤਰਾ ’ਚ ਹਿੱਸਾ ਲੈਣ ਦੇ ਬਜਾਏ ਲੋਕ ਜਲ ਅਭਿਸ਼ੇਕ ਲਈ ਆਪਣੇ-ਆਪਣੇ ਇਲਾਕਿਆਂ ਦੇ ਮੰਦਰਾਂ ’ਚ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕਾਨੂੰਨ-ਵਿਵਸਥਾ ਬਣਾਈ ਰੱਖਣਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ। ਸਾਉਣ ਮਹੀਨੇ ਦਾ ਆਖਰੀ ਸੋਮਵਾਰ 28 ਅਗਸਤ ਨੂੰ ਹੈ।
ਹਰਿਆਣਾ ਦੇ ਡੀ. ਜੀ. ਪੀ. ਸ਼ਤਰੂਜੀਤ ਕਪੂਰ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਪ੍ਰਸ਼ਾਸਨ ਨੇ 3 ਤੋਂ 7 ਸਤੰਬਰ ਦੌਰਾਨ ਨੂਹ ’ਚ ਹੋਣ ਵਾਲੀ ਜੀ-20 ਸ਼ੇਰਪਾ ਸਮੂਹ ਦੀ ਬੈਠਕ ਦੇ ਮੱਦੇਨਜ਼ਰ ਅਤੇ 31 ਜੁਲਾਈ ਦੀ ਹਿੰਸਾ ਤੋਂ ਬਾਅਦ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਯਾਤਰਾ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਸਰਕਾਰ ਨੇ ਸੋਮਵਾਰ ਦੀ ਪ੍ਰਸਤਾਵਿਤ ਯਾਤਰਾ ਤੋਂ ਪਹਿਲਾਂ ਜਾਂ ਉਸਦੇ ਦੌਰਾਨ ਸੋਸ਼ਲ ਮੀਡੀਆ ਰਾਹੀਂ ਅਫਵਾਹਾਂ ਦੇ ਫੈਲਣ ਦੇ ਖਦਸ਼ੇ ਨੂੰ ਵੇਖਦੇ ਹੋਏ 26 ਤੋਂ 28 ਅਗਸਤ ਤੱਕ ਮੋਬਾਇਲ ਇੰਟਰਨੈੱਟ ਸੇਵਾ ਬੰਦ ਰੱਖਣ ਦੇ ਫੈਸਲੇ ਦਾ ਐਲਾਨ ਕੀਤਾ। ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਸ (ਕਾਨੂੰਨ ਵਿਵਸਥਾ) ਮਮਤਾ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ। ਨੂਹ ਵਿਚ ਇਕ ਪੁਲਸ ਦੇ ਬੁਲਾਰੇ ਅਨੁਸਾਰ, ਪੈਰਾ-ਮਿਲਟਰੀ ਫੋਰਸ ਦੀਆਂ 24 ਕੰਪਨੀਆਂ ਤੋਂ ਇਲਾਵਾ ਹਰਿਆਣਾ ਪੁਲਸ ਦੇ 1900 ਕਰਮੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਬਾਹਰੀ ਵਿਅਕਤੀ ਨੂੰ ਨੂਹ ’ਚ ਪ੍ਰਵੇਸ਼ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਜ਼ਿਲੇ ਦੇ ਸਾਰੇ ਪ੍ਰਵੇਸ਼ ਮਾਰਗਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਲਹਾਰ ਮੰਦਰ ਵੱਲ ਜਾਣ ਵਾਲੀ ਸੜਕ ਵੀ ਬੰਦ ਕਰ ਦਿੱਤੀ ਗਈ ਹੈ। ਕੇ. ਐੱਮ. ਪੀ. ਐਕਸਪ੍ਰੈੱਸ ਵੇ ਅਤੇ ਦਿੱਲੀ-ਮੁੰਬਈ ਐਕਸਪ੍ਰੈੱਸ ਵੇ ’ਤੇ ਆਵਾਜਾਈ ਜਾਰੀ ਰਹੇਗੀ।

ਅਧਿਕਾਰੀਆਂ ਨੇ ਦੱਸਿਆ ਕਿ ਨੂੰਹ ਦੇ ਡਿਪਟੀ ਕਮਿਸ਼ਨਰ ਧੀਰੇਂਦਰ ਖੜਗਟਾ ਅਤੇ ਪੁਲਸ ਪ੍ਰਧਾਨ ਨਰੇਂਦਰ ਬਿਜਾਰਣਿਆ ਨੇ ਸ਼ਨੀਵਾਰ ਨੂੰ ਸ਼ਾਂਤੀ ਕਮੇਟੀਆਂ ਨਾਲ ਬੈਠਕ ਕੀਤੀ। ਕਪੂਰ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸਰਹੱਦੀ ਸੂਬਿਆਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਇਕ ਬੈਠਕ ਦੀ ਪ੍ਰਧਾਨਤਾ ਕੀਤੀ ਅਤੇ ਸਥਿਤੀ ਨਾਲ ਪ੍ਰਭਾਵੀ ਢੰਗ ਨਜਿੱਠਣ ਲਈ ਦਾ ਸੱਦਾ ਦਿੱਤਾ। ਸਰਵ ਜਾਤੀ ਹਿੰਦੂ ਮਹਾਪੰਚਾਇਤ ਨੇ ਸੋਮਵਾਰ ਨੂੰ ਨੂਹ ’ਚ ਬ੍ਰਜ ਮੰਡਲ ਸ਼ੋਭਾ ਯਾਤਰਾ ਦਾ ਐਲਾਨ ਕੀਤਾ ਹੈ। ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਨੇ ਕਿਹਾ ਹੈ ਕਿ ਯਾਤਰੀ ਕੱਢੀ ਜਾਵੇਗੀ ਅਤੇ ਇਸ ਤਰ੍ਹਾਂ ਦੇ ਧਾਰਮਿਕ ਆਯੋਜਨਾਂ ਲਈ ਪ੍ਰਸ਼ਾਸਨ ਤੋਂ ਆਗਿਆ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ। ਫਿਰਹਾਲ ਅਧਿਕਾਰੀਆਂ ਨੇ ਇਸਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

Leave a Reply

Your email address will not be published. Required fields are marked *