ਸ਼੍ਰੀ ਅਮਰਨਾਥ ਯਾਤਰਾ ਦੀ ਪਵਿੱਤਰ ਛੜੀ ਦੀ 16 ਅਗਸਤ ਨੂੰ ਸ਼ੰਕਰਾਚਾਰੀਆ ਮੰਦਰ ’ਚ ਹੋਵੇਗੀ ਪੂਜਾ

ਬਦਲਵੇਂ ਦਿਨ ’ਤੇ ਸ਼੍ਰੀ ਅਮਰਨਾਥ ਯਾਤਰਾ ਨੂੰ ਜਾਰੀ ਰੱਖਣ ਦੇ ਪ੍ਰਬੰਧਾਂ ਤਹਿਤ ਐਤਵਾਰ ਨੂੰ ਸ਼ਰਧਾਲੂਆਂ ਦਾ ਜਥਾ ਜੰਮੂ ਤੋਂ ਰਵਾਨਾ ਨਹੀਂ ਹੋਇਆ। ਅਜਿਹੇ ’ਚ ਤੀਰਥ ਯਾਤਰੀਆਂ ਨੇ ਯਾਤਰੀ ਨਿਵਾਸ ਤੋਂ ਇਲਾਵਾ ਜੰਮੂ ਸ਼ਹਿਰ ’ਚ ਸਥਿਤ ਮੰਦਰਾਂ ’ਚ ਜਾ ਕੇ ਸਤਿਸੰਗ ਅਤੇ ਪੂਜਾ- ਅਰਚਨਾ ਕੀਤੀ। ਦੂਜੇ ਪਾਸੇ ਸ਼੍ਰੀ ਅਮਰਨਾਥ ਯਾਤਰਾ ਦੀ ਪਵਿੱਤਰ ਛੜੀ ਦੀ ਪੂਜਾ 16 ਅਗਸਤ ਨੂੰ ਸ਼ੰਕਰਾਚਾਰੀਆ ਮੰਦਰ ਸ੍ਰੀਨਗਰ ਵਿਖੇ ਤੈਅ ਕੀਤੀ ਗਈ ਹੈ। ਦਸ਼ਨਾਮਾ ਅਖਾੜਾ ਸ੍ਰੀਨਗਰ ਦੇ ਮਹੰਤ ਦੀਪੇਂਦਰ ਗਿਰੀ ਜੀ ਦਾ ਕਹਿਣਾ ਹੈ ਕਿ ਸ਼ੰਕਰਾਚਾਰੀਆ ਮੰਦਰ ’ਚ ਪਵਿੱਤਰ ਛੜੀ ਦੀ ਰਵਾਇਤੀ ਪੂਜਾ ਕੀਤੀ ਜਾਵੇਗੀ। ਦੂਜੇ ਪਾਸੇ 31 ਅਗਸਤ ਨੂੰ ਪਵਿੱਤਰ ਛੜੀ ਬਾਬਾ ਅਮਰਨਾਥ ਦੀ ਪਵਿੱਤਰ ਗੁਫਾ ’ਚ ਪੁੱਜਣ ’ਤੇ ਇਸ ਸਾਲ ਦੀ ਯਾਤਰਾ ਰਸਮੀ ਤੌਰ ’ਤੇ ਸਮਾਪਤ ਹੋਵੇਗੀ।

ਦੱਸ ਦਈਏ ਕਿ ਸ਼੍ਰੀਨਗਰ- ਪਵਿੱਤਰ ਅਮਰਨਾਥ ਗੁਫ਼ਾ ਦੇ ਦਰਸ਼ਨ ਲਈ ਸ਼ਰਧਾਲੂਆਂ ‘ਚ ਇਕ ਵਾਰ ਭਾਰੀ ਉਤਸ਼ਾਹ ਹੈ। ਹੁਣ ਤੱਕ ਚਾਰ ਲੱਖ ਤੋਂ ਵੱਧ ਸ਼ਰਧਾਲੂ ਬਾਬਾ ਬਰਫ਼ਾਨੀ ਦੇ ਦਰਸ਼ਨ ਕਰ ਚੁੱਕੇ ਹਨ। ਪਿਛਲੇ ਸਾਲ ਇਸੇ ਮਿਆਦ ਦੌਰਾਨ 3.65 ਲੱਖ ਸ਼ਰਧਾਲੂਆਂ ਨੇ ਦਰਸ਼ਨ ਕੀਤੇ ਸਨ। 31 ਅਗਸਤ ਨੂੰ ਸੰਪੰਨ ਹੋਣ ਵਾਲੀ ਯਾਤਰਾ ਲਈ ਸ਼ਰਧਾਲੂਆਂ ਦਾ ਰਜਿਸਟਰੇਸ਼ਨ ਅਜੇ ਜਾਰੀ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸ਼ਰਾਇਨ ਬੋਰਡ ਦੇ ਅਹੁਦਾ ਅਧਿਕਾਰੀਆਂ ਨੇ ਸੰਭਾਵਨਾ ਜਤਾਈ ਹੈ ਕਿ ਇਸ ਵਾਰ 6.35 ਲੱਖ ਤੋਂ ਵੱਧ ਸ਼ਰਧਾਲੂ ਆ ਸਕਦੇ ਹਨ। ਇਹ ਰਿਕਾਰਡ ਗਿਣਤੀ ਹੋਵੇਗੀ। 2011 ‘ਚ 6.35 ਲੱਖ ਸ਼ਰਧਾਲੂ ਪਵਿੱਤਰ ਗੁਫ਼ਾ ਦੇ ਦਰਸ਼ਨ ਲਈ ਆਏ ਸਨ। ਇਸ ਸਾਲ ਯਾਤਰਾ ਮਾਰਗ ‘ਚ ਮੌਸਮ ਵੀ ਚੰਗਾ ਹੈ।

Leave a Reply

Your email address will not be published. Required fields are marked *